ਬਾਲੀਵੁੱਡ ਡੈਸਕ- ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਕੁਝ ਦਿਨ ਪਹਿਲਾਂ ਦੀਪਿਕਾ ਪਾਦੁਕੋਣ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਦੇਰ ਰਾਤ ਮੁੰਬਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ
ਹਾਲਾਂਕਿ ਦੀਪਿਕਾ ਦੀ ਸਿਹਤ ਹੁਣ ਠੀਕ ਹੈ ਅਤੇ ਉਹ ਆਪਣੇ ਆਉਣ ਵਾਲੇ ਪ੍ਰਾਜੈਕਟ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਇਸ ਦੌਰਾਨ ਅਦਾਕਾਰਾ ਨੂੰ ਮੁੰਬਈ ਏਅਰਪੋਰਟ ਸਪੌਟ ਕੀਤਾ ਗਿਆ। ਹੁਣ ਅਦਾਕਾਰਾ ਦੀਆਂ ਏਅਰਪੋਰਟ ਤੋਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਦੀਪਿਕਾ ਇਸ ਦੌਰਾਨ ਸਫ਼ੈਦ ਪ੍ਰਿੰਟਿਡ ਪੈਂਟ ਨਾਲ ਮੈਚਿੰਗ ਟੀ-ਸ਼ਰਟ ’ਚ ਨਜ਼ਰ ਆਈ। ਇਸ ਤੋਂ ਇਲਾਵਾ ਅਦਾਕਾਰਾ ਨੇ ਨੀਲੇ ਰੰਗ ਦੀ ਲੰਬੀ ਜੈਕੇਟ ਵੀ ਕੈਰੀ ਕੀਤੀ ਹੋਈ ਹੈ।

ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ
ਦੀਪਿਕਾ ਇਸ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਅਦਾਕਾਰਾ ਨੇ ਵਾਈਟ ਸ਼ੂਅਜ਼ ਪਾਏ ਹੋਏ ਹਨ।ਪ੍ਰਸ਼ੰਸਕ ਅਦਾਕਾਰਾ ਨੂੰ ਠੀਕ ਦੇਖ ਕੇ ਕਾਫ਼ੀ ਖੁਸ਼ ਹਨ।

ਦੀਪਿਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਪਠਾਨ’ ’ਚ ਨਜ਼ਰ ਆਵੇਗੀ, ਜਿਸ ’ਚ ਜਾਨ ਅਬ੍ਰਾਹਮ ਵੀ ਅਹਿਮ ਭੂਮਿਕਾ ’ਚ ਹਨ।

ਇਸ ਤੋਂ ਇਲਾਵਾ ਦੀਪਿਕਾ ਫ਼ਿਲਮ ‘ਫਾਈਟਰ’ ’ਚ ਪਹਿਲੀ ਵਾਰ ਰਿਤਿਕ ਰੋਸ਼ਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।

Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ
NEXT STORY