ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਪਤੀ ਰੋਹਨਪ੍ਰੀਤ ਸਿੰਘ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਉਹ ਅਕਸਰ ਰੋਹਨਪ੍ਰੀਤ ਅਤੇ ਪਰਿਵਾਰ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਨੇਹਾ ਹਾਲ ਹੀ ’ਚ ਪਤੀ ਰੋਹਨਪ੍ਰੀਤ ਅਤੇ ਪਰਿਵਾਰਕ ਮੈਂਬਰਾਂ ਨਾਲ ਅੰਮ੍ਰਿਤਸਰ ਪਹੁੰਚੀ ਸੀ। ਜਿੱਥੇ ਗਾਇਕਾ ਨੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰਕ ਮੈਂਬਰਾਂ ਨਾਲ ਮੱਥਾ ਟੇਕਿਆ। ਇਸ ਦੌਰਾਨ ਨੇਹਾ ਨੇ ਆਪਣੇ ਇੰਸਟਾ ਅਕਾਊਂਟ ’ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ
ਪਹਿਲੀ ਤਸਵੀਰ ’ਚ ਨੇਹਾ ਰੋਹਨਪ੍ਰੀਤ ਨਾਲ ਨਜ਼ਰ ਆ ਰਹੀ ਹੈ। ਦੋਵੇਂ ਹੱਥ ਜੋੜ ਕੇ ਗੁਰਦੁਆਰੇ ਦੇ ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ। ਲੁੱਕ ਦੀ ਗੱਲ ਕਰੀਏ ਤਾਂ ਨੇਹਾ ਹਰੇ ਰੰਗ ਦੇ ਸੂਟ ’ਚ ਨਜ਼ਰ ਆ ਰਹੀ ਹੈ। ਗਾਇਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਪੂਰਾ ਕੀਤਾ। ਨੇਹਾ ਨੇ ਆਪਣਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਹੈ।

ਇਸ ਦੇ ਨਾਲ ਹੀ ਰੋਹਨ ਸਫ਼ੈਦ ਸ਼ਰਟ ਅਤੇ ਜੀਂਸ ’ਚ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ’ਚ ਨੇਹਾ ਸੱਸ, ਸਹੁਰਾ, ਮਾਂ, ਪਿਤਾ, ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਨੇਹਾ ਨੇ ਲਿਖਿਆ ਕਿ ‘ਆਖਿਰਕਾਰ ਅਸੀਂ ਇਕੱਠੇ ਦਰਬਾਰ ਸਾਹਿਬ ਗਏ। ਬਾਬਾ ਜੀ ਤੱਕ ਇੰਨੀ ਆਸਾਨੀ ਨਾਲ ਪਹੁੰਚਣ ’ਚ ਸਾਡੀ ਮਦਦ ਕਰਨ ਵਾਲੀਆਂ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਉਨ੍ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।’

ਨੇਹਾ ਨੇ ਅੱਗੇ ਲਿਖਿਆ ਕਿ ‘ਬਾਬਾ ਜੀ ਨੂੰ ਨੇੜੇ ਦੇਖ ਕੇ ਅਤੇ ਰੋਹੂ ਨੂੰ ਆਪਣੇ ਕੋਲ ਦੇਖ ਕੇ ਮੈਂ ਭਾਵੁਕ ਹੋ ਗਈ, ਮੇਰਾ ਹੱਥ ਬੜੇ ਪਿਆਰ ਨਾਲ ਫੜ੍ਹਿਆ ਅਤੇ ਬਾਬਾ ਜੀ ਦਾ ਧੰਨਵਾਦ ਕੀਤਾ।’

ਇਸ ਤੋਂ ਇਲਾਵਾ ਨੇਹਾ ਨੇ ਲਿਖਿਆ ਕਿ ‘ਬਾਬਾ ਜੀ ਇਨ੍ਹਾਂ ਨਾਲ ਮੇਰਾ ਵਿਆਹ ਕਰਵਾਉਣ ਲਈ ਧੰਨਵਾਦ, ਮੈਂ ਬਹੁਤ ਪਿਆਰ ਅਤੇ ਆਸ਼ੀਰਵਾਦ ਮਹਿਸੂਸ ਕੀਤਾ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ’ਚੋਂ ਇਕ ਸੀ। ਬਾਬਾ ਜੀ ਮੈਨੂੰ ਰੋਹੂ ਦੇਣ ਲਈ ਧੰਨਵਾਦ।’ ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ
ਨੇਹਾ ਦੇ ਵਰਕਫਰੰਟ ਦੀ ਗੱਲ ਕਰੀਏ ਕਾਂ ਨੇਹਾ ਇਨ੍ਹੀਂ ਦਿਨੀਂ ‘ਇੰਡੀਅਨ ਆਈਡਲ 13’ ’ਚ ਨਜ਼ਰ ਆ ਰਹੀ ਹੈ। ਇਸ ’ਚ ਨੇਹਾ ਜੱਜ ਦੀ ਕੁਰਸੀ ਦੇ ਬੈਠੀ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਨੇਹਾ ਇਨ੍ਹੀਂ ਦਿਨੀਂ ਆਪਣੇ ਹਾਲ ਹੀ ’ਚ ਰਿਲੀਜ਼ ਹੋਏ ਗੀਤ ‘ਸਜਨਾ’ ਨੂੰ ਲੈ ਕੇ ਚਰਚਾ ’ਚ ਹੈ। ਸਾਜਨਾ ਗੀਤ ਫ਼ਾਲਗੁਨੀ ਪਾਠਕ ਦੇ ਗੀਤ ‘ਮੈਂਨੇ ਪਾਇਲ ਜੋ ਛਣਕਈ ਦਾ’ ਰੀਮੇਕ ਹੈ। ਨੇਹਾ ਦਾ ਇਹ ਗੀਤ ਲੋਕਾਂ ਨੂੰ ਪਸੰਦ ਨਹੀਂ ਆਇਆ। ਇੰਨਾ ਹੀ ਨਹੀਂ ਅਸਲੀ ਗੀਤ ਦੀ ਗਾਇਕਾ ਫ਼ਾਲਗੁਨੀ ਪਾਠਕ ਨੇ ਵੀ ਨੇਹਾ ਨੂੰ ਖਰੀਆਂ ਖਰੀਆਂ ਸੁਣਾਈਆਂ।
ਅਨੁਸ਼ਕਾ ਸ਼ਰਮਾ ਨੇ ਪੂਰੀ ਕੀਤੀ ਪਤੀ ਵਿਰਾਟ ਕੋਹਲੀ ਦੀ ਇੱਛਾ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
NEXT STORY