ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਦੀ ‘ਗੋਪੀ ਬਹੂ’ ਯਾਨੀ ਦੇਵੋਲੀਨਾ ਭੱਟਾਚਾਰਜੀ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ’ਚ ਹੈ। ਪਹਿਲਾਂ ਤਾਂ ਉਸ ਨੇ ਅਚਾਨਕ ਵਿਆਹ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਾਅਦ ’ਚ ਜਦੋਂ ਉਸ ਦੇ ਪਤੀ ਦਾ ਖ਼ੁਲਾਸਾ ਹੋਇਆ ਤਾਂ ਲੋਕ ਹੋਰ ਵੀ ਜ਼ਿਆਦਾ ਹੈਰਾਨ ਹੋ ਗਏ। ਅਸਲ ’ਚ ਦੇਵੋਲੀਨਾ ਨੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਵਾਇਆ ਹੈ।
ਉਸ ਦੇ ਪਤੀ ਦਾ ਨਾਂ ਸ਼ਹਿਨਵਾਜ਼ ਸ਼ੇਖ ਹੈ। ਉਸ ਦੇ ਵਿਆਹ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਹਾਲ ਹੀ ’ਚ ਦੇਵੋਲੀਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਆਪਣੇ ਵਿਆਹ ਦੀ ਰਿਸੈਪਸ਼ਨ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ
17 ਦਸੰਬਰ, 2022 ਨੂੰ ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਵਿਆਹ ਦੀ ਰਿਸੈਪਸ਼ਨ ਲਈ ਬੰਗਾਲੀ ਲਾੜੀ ਦੇ ਰੂਪ ’ਚ ਤਿਆਰ ਹੁੰਦੀ ਦਿਖ ਰਹੀ ਹੈ। ਵੀਡੀਓ ’ਚ ਦੇਵੋਲੀਨਾ ਬਹੁਤ ਖ਼ੂਬਸੂਰਤ ਲੱਗ ਰਹੀ ਹੈ ਕਿਉਂਕਿ ਉਸ ਨੇ ਰੈੱਡ ਐਂਡ ਗੋਲਡਨ ਕਢਾਈ ਵਾਲੀ ਸਫੈਦ ਰੇਸ਼ਮ ਦੀ ਸਾੜ੍ਹੀ ਪਹਿਨੀ ਹੈ।
ਉਸ ਨੇ ਆਪਣੇ ਲੁੱਕ ਨੂੰ ਖ਼ੂਬਸੂਰਤ ਗੋਲਡ ਚੋਕਰ ਤੇ ਲੌਂਗ ਗੋਲਡ ਹਾਰ, ਮੈਚਿੰਗ ਇਅਰਿੰਗਸ ਤੇ ਚੂੜ੍ਹੀਆਂ ਨਾਲ ਐਕਸੈਸਰਾਈਜ਼ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਹੱਥਾਂ ’ਚ ਸ਼ਾਖਾ ਪੋਲਾ ਤੇ ਇਕ ਸਟੇਟਮੈਂਟ ਮੱਥਾ ਪੱਟੀ ਵੀ ਪਹਿਨੀ ਹੈ। ਵੀਡੀਓ ’ਚ ਦੇਵੋਲੀਨਾ ਆਪਣਾ ਮੰਗਲਸੂਤਰ ਫਲਾਂਟ ਕਰਦੀ ਦਿਖ ਰਹੀ ਹੈ।
ਦੇਵੋਲੀਨਾ ਦੇ ਅਨੋਖੇ ਹੇਅਰਸਟਾਈਲ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ। ਉਸ ਨੇ ਆਪਣੇ ਵਾਲਾਂ ਨੂੰ ਜੂੜੇ ’ਚ ਸਟਾਈਲ ਕੀਤਾ ਹੈ, ਜਿਸ ਨੂੰ ਪਿੰਕ ਤੇ ਵ੍ਹਾਈਟ ਫੂਲਾਂ ਨਾਲ ਸਜਾਇਆ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਬਿੱਗ ਬੌਸ 16’ ਦੇ ਘਰੋਂ ਬਾਹਰ ਹੋਏ ਅਬਦੂ ਰੋਜ਼ਿਕ, ਸਿਹਤ ਨਹੀਂ ਇਸ ਕਾਰਨ ਛੱਡਿਆ ਸ਼ੋਅ
NEXT STORY