ਮੁੰਬਈ- ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਇਹ ਫਿਲਮ ਹੁਣ 01 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਧਰਮਿੰਦਰ ਦਾ ਦੇਹਾਂਤ 24 ਨਵੰਬਰ 2025 ਨੂੰ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਇਸ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
25 ਦਸੰਬਰ ਦੀ ਬਜਾਏ 1 ਜਨਵਰੀ ਨੂੰ ਆਵੇਗੀ ਫਿਲਮ
ਫਿਲਮ 'ਇੱਕੀਸ' ਪਹਿਲਾਂ 25 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ, ਪਰ ਹੁਣ ਇਸਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਹੈ। ਫਿਲਮ ਨੂੰ ਪ੍ਰੋਡਿਊਸ ਕਰਨ ਵਾਲੀ ਮੈਡੌਕ ਫਿਲਮਜ਼ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ, ‘ਅੱਜ ਵੀ ਜੀ ਕਰਦਾ ਹੈ, ਪਿੰਡ ਆਪਣੇ ਨੂ ਜਾਨਵਾ।'। ਮੈਡੌਕ ਫਿਲਮਜ਼ ਨੇ ਧਰਮਿੰਦਰ ਨੂੰ 'ਮਿੱਟੀ ਦਾ ਸੱਚਾ ਪੁੱਤਰ' ਦੱਸਿਆ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਉਸ ਮਿੱਟੀ ਦਾ ਸਾਰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਕਵਿਤਾ ਇੱਕ ਲੈਜੈਂਡ ਵੱਲੋਂ ਦੂਜੇ ਲੈਜੈਂਡ ਨੂੰ ਸ਼ਰਧਾਂਜਲੀ (ਟ੍ਰਿਬਿਊਟ) ਹੈ।
1971 ਦੀ ਜੰਗ 'ਤੇ ਅਧਾਰਿਤ ਕਹਾਣੀ
ਸ਼੍ਰੀਰਾਮ ਰਾਘਵਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਇੱਕੀਸ' ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ 'ਤੇ ਅਧਾਰਿਤ ਹੈ। ਇਸ ਫਿਲਮ ਵਿੱਚ 21 ਸਾਲ ਦੇ ਲੈਫਟੀਨੈਂਟ ਅਰੁਣ ਖੇਤਰਪਾਲ ਦੀ ਬਹਾਦਰੀ ਦੀ ਕਹਾਣੀ ਦਿਖਾਈ ਜਾਵੇਗੀ। ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ ਮੁੱਖ ਭੂਮਿਕਾ ਵਿੱਚ ਅਰੁਣ ਖੇਤਰਪਾਲ ਦਾ ਕਿਰਦਾਰ ਨਿਭਾਅ ਰਹੇ ਹਨ। ਧਰਮਿੰਦਰ ਇਸ ਫਿਲਮ ਵਿੱਚ ਅਰੁਣ ਦੇ ਪਿਤਾ ਐਮ.ਐਲ. ਖੇਤਰਪਾਲ ਦੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਇੱਕ ਪਿਤਾ ਦੀ ਭਾਵਨਾਤਮਕ ਯਾਤਰਾ ਨੂੰ ਦਰਸਾਉਂਦੀ ਹੈ, ਜੋ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦੇ ਬੇਟੇ ਨੇ 1971 ਦੀ ਜੰਗ ਦੌਰਾਨ ਦੇਸ਼ ਲਈ ਕੁਰਬਾਨੀ ਕਿਉਂ ਦਿੱਤੀ। ਇਸ ਫਿਲਮ ਨਾਲ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੀ ਭਤੀਜੀ ਸਿਮਰ ਭਾਟੀਆ ਵੀ ਫਿਲਮ ਇੰਡਸਟਰੀ ਵਿੱਚ ਡੈਬਿਊ ਕਰ ਰਹੀ ਹੈ। ਫਿਲਮ 'ਇੱਕੀਸ' ਨੂੰ ਮੈਡੌਕ ਫਿਲਮਜ਼ ਦੇ ਬੈਨਰ ਹੇਠ ਦਿਨੇਸ਼ ਵਿਜਾਨ ਅਤੇ ਬਿੰਨੀ ਪੱਡਾ ਨੇ ਪ੍ਰੋਡਿਊਸ ਕੀਤਾ ਹੈ।
'ਧੁਰੰਧਰ' ਨੂੰ ਟੱਕਰ ਦੇਣ ਲਈ ਪਾਕਿਸਤਾਨ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਦਿਖਾਉਣਗੇ ਲਿਆਰੀ ਦੀ ਸੱਚੀ ਕਹਾਣੀ
NEXT STORY