ਐਂਟਰਟੇਨਮੈਂਟ ਡੈਸਕ - ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਵਾਰ ਮੁੜ ਆਪਣੇ ਸੰਭਾਵਿਤ ਰਾਜਨੀਤਿਕ ਕਰੀਅਰ ਦੀਆਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ, ਮੈਂ ਪਾਗਲ ਆ ਜਿਹੜਾ ਰਾਜਨੀਤੀ 'ਚ ਆਵਾਂਗਾ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਔਰਾ ਵਰਲਡ ਟੂਰ 2026 ਤਹਿਤ ਸ਼ਿਕਾਗੋ ਕੰਸਰਟ ਬਾਰੇ ਦੱਸ ਰਹੇ ਹਨ।
ਇਹ ਵੀ ਪੜ੍ਹੋ: ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ 'ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ...
ਇਸ ਦੌਰਾਨ ਵੀਡੀਓ ਵਿਚ ਦਿਲਜੀਤ ਕਹਿੰਦੇ ਸੁਣਾਈ ਦਿੰਦੇ ਹਨ ਕਿ ਗੱਡੀ ਸ਼ਿਕਾਗੋ ਸਿਟੀ ਨੂੰ ਪਾ ਲਓ। ਇਸ ਦੌਰਾਨ ਉਹ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਕ-ਦੂਜੇ ਨੂੰ ਹੱਥ ਹਿਲਾਉਂਦੇ ਵੀ ਨਜ਼ਰ ਆਏ, ਜਿਸ 'ਤੇ ਗਾਇਕ ਨੇ ਕਿਹਾ ਕਿ ਇਹ ਨਾ ਸੋਚਿਓ ਵੋਟਾਂ ਵਿੱਚ ਖੜ੍ਹਾਂ ਹੋਇਆ ਹਾਂ। ਮੇਰੇ ਫੈਨਜ਼ ਆਏ ਹਨ ਉਨ੍ਹਾਂ ਲਈ ਹੱਥ ਹਿਲਾ ਰਿਹਾ ਹਾਂ। ਜ਼ਿੰਦਗੀ 'ਚ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਵਾਂਗਾ। ਝੂਠੀਆਂ ਖਬਰਾਂ ਨਾ ਫੈਲਾਓ। ਦੱਸੋ ਮੈਨੂੰ ਐਨਾ ਪਿਆਰ ਕਿਤੇ ਮਿਲਣਾ ਹੈ। ਮੈਂ ਪਾਗਲ ਆ ਜਿਹੜਾ ਰਾਜਨੀਤੀ 'ਚ ਆਵਾਂਗਾ। ਸਤ ਸ੍ਰੀ ਅਕਾਲ ਸਾਰਿਆਂ ਨੂੰ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ ਅਰਦਾਸ, ਲੰਗਰ ਹਾਲ 'ਚ ਨਿਭਾਈ ਸੇਵਾ
ਦੱਸ ਦੇਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਵੀ ਗਾਇਕ ਨੇ ਕਿਹਾ ਸੀ ਕਿ ਉਹ ਕਦੇਂ ਵੀ ਸਿਆਸਤ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਸੀ ਕਿ ਮੇਰਾ ਕੰਮ ਐਂਟਰਟੇਨਮੈਂਟ ਕਰਨਾ ਹੈ। ਮੈਂ ਆਪਣੀ ਫੀਲਡ ਵਿਚ ਬਹੁਤ ਖੁਸ਼ ਹਾਂ।
ਇਹ ਵੀ ਪੜ੍ਹੋ: ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਥਾਲਾਪਤੀ ਵਿਜੇ; ਵੈਨਿਊ 'ਤੇ ਪੁੱਜੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਿਸਮ ਫਰੋਸ਼ੀ ਨਾਲ ਕਮਾਇਆ ਪੈਸਾ, ਬਾਥਰੂਮ 'ਚੋਂ ਨਿਕਲੇ ਨੋਟਾਂ ਦੇ ਢੇਰ ! ਜਦੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ...
NEXT STORY