ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' (KBC) ਵਿੱਚ ਹਿੱਸਾ ਲੈਂਦੇ ਹੋਏ 50 ਲੱਖ ਰੁਪਏ ਦੀ ਵੱਡੀ ਇਨਾਮ ਰਾਸ਼ੀ ਜਿੱਤ ਲਈ ਹੈ। ਦਿਲਜੀਤ ਦੋਸਾਂਝ ਨੇ ਖੁਦ ਦੱਸਿਆ ਸੀ ਕਿ ਉਹ ਇਸ ਸ਼ੋਅ 'ਤੇ ਖਾਸ ਤੌਰ 'ਤੇ ਪੰਜਾਬ ਦੀ ਮਦਦ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਜਿੱਤੀ ਹੋਈ ਸਾਰੀ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ।
ਇਹ ਵੀ ਪੜ੍ਹੋ-ਵੱਡੀ ਖ਼ਬਰ ; ਭਾਜਪਾ ਦੇ MP ਤੇ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੰਜਾਬ ਲਈ ਰਾਸ਼ਟਰੀ ਪੱਧਰ 'ਤੇ ਗੱਲ
ਦਿਲਜੀਤ ਦੋਸਾਂਝ ਨੇ ਸਪੱਸ਼ਟ ਕੀਤਾ ਕਿ ਉਹ KBC 'ਚ ਕਿਸੇ ਫਿਲਮ ਜਾਂ ਕਿਸੇ ਗਾਣੇ ਦੀ ਪ੍ਰਮੋਸ਼ਨ ਲਈ ਨਹੀਂ ਆਏ ਸਨ, ਬਲਕਿ ਉਹ ਪੰਜਾਬ ਲਈ ਆਏ ਸਨ। ਉਨ੍ਹਾਂ ਦਾ ਮੁੱਖ ਮਕਸਦ ਇਹ ਸੀ ਕਿ ਇਹ ਮਸਲਾ ਕੌਮੀ ਪੱਧਰ ਤੱਕ ਉੱਠੇ ਅਤੇ ਹੋਰ ਲੋਕ ਵੀ ਪੰਜਾਬ ਲਈ ਦਾਨ ਕਰ ਸਕਣ। ਦਿਲਜੀਤ ਦੋਸਾਂਝ ਨੇ ਬੜੇ ਹੀ ਚੰਗੇ ਤਰੀਕੇ ਨਾਲ ਇਸ ਸ਼ੋਅ ਨੂੰ ਖੇਡਿਆ ਅਤੇ 50 ਲੱਖ ਰੁਪਏ ਦੀ ਰਾਸ਼ੀ ਜਿੱਤੀ ਹੈ।
ਇਹ ਵੀ ਪੜ੍ਹੋ- ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼
ਹੜ੍ਹਾਂ ਦੀ ਤਬਾਹੀ ਅਤੇ ਦਿਲਜੀਤ ਦਾ ਸਾਥ
ਦੱਸ ਦਈਏ ਕਿ ਪੰਜਾਬ ਵਿੱਚ ਬੀਤੇ ਮਹੀਨਿਆਂ ਦੌਰਾਨ ਹੜ੍ਹਾਂ ਨੇ ਕਾਫ਼ੀ ਤਬਾਹੀ ਮਚਾਈ ਸੀ। ਇਹ ਹੜ੍ਹ ਸਥਿਤੀ, ਜਿਸਨੂੰ 1988 ਤੋਂ ਬਾਅਦ ਦੀ ਸਭ ਤੋਂ ਖਤਰਨਾਕ ਹੜ੍ਹ ਸਥਿਤੀ ਕਿਹਾ ਜਾ ਸਕਦਾ ਹੈ, ਨੇ ਬਹੁਤ ਸਾਰੇ ਲੋਕਾਂ ਦੇ ਘਰ ਅਤੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਸੀ।
ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬੀ ਇੰਡਸਟਰੀ, ਫਿਲਮ ਇੰਡਸਟਰੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਸਮੇਤ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ ਸਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਵੀ ਪੰਜਾਬ ਦੀ ਬਾਂਹ ਫੜੀ ਸੀ। ਉਨ੍ਹਾਂ ਨੇ ਬਹੁਤ ਸਾਰੇ ਪਿੰਡਾਂ ਦਾ ਜ਼ਿੰਮਾ ਚੁੱਕਿਆ ਸੀ ਅਤੇ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀ ਮਦਦ ਕੀਤੀ ਸੀ। ਹੁਣ ਉਹ KBC ਤੋਂ ਜਿੱਤੀ 50 ਲੱਖ ਦੀ ਰਾਸ਼ੀ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਦੇ ਰਹੇ ਹਨ।
ਇਹ ਵੀ ਪੜ੍ਹੋ- ਜ਼ੁਬੀਨ ਗਰਗ ਦੀ ਆਖਰੀ ਫਿਲਮ ਨੇ ਬਾਕਸ ਆਫਿਸ 'ਤੇ ਤੋੜੇ ਰਿਕਾਰਡ, ਜਾਣੋ ਪਹਿਲੇ ਦਿਨ ਦੀ ਕਮਾਈ

ਵਿਵਾਦਾਂ ਤੇ ਟਰੋਲਿੰਗ ਦਾ ਹਲੀਮੀ ਨਾਲ ਜਵਾਬ
ਭਾਵੇਂ ਇੱਕ ਪਾਸੜ ਦਿਲਜੀਤ ਦੋਸਾਂਝ ਨੂੰ ਇਸ ਚੰਗੇ ਕੰਮ ਲਈ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ, ਪਰ ਦੂਜੇ ਪਾਸੇ ਉਨ੍ਹਾਂ ਨੂੰ ਟਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਹੈ। ਸ਼ੋਅ ਦੌਰਾਨ ਜਿਸ ਤਰੀਕੇ ਨਾਲ ਉਨ੍ਹਾਂ ਨੇ ਮੇਜ਼ਬਾਨ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਗਾਏ, ਉਸ ਮਾਮਲੇ 'ਤੇ ਕਾਫ਼ੀ ਜ਼ਿਆਦਾ ਬਵਾਲ ਹੋਇਆ। ਹਾਲਾਂਕਿ ਦਿਲਜੀਤ ਦੋਸਾਂਝ ਨੇ ਇਸ ਟਰੋਲਿੰਗ ਦਾ ਜਵਾਬ ਬੜੀ ਹਲੀਮੀ ਨਾਲ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨਿੱਜੀ ਪ੍ਰਚਾਰ ਲਈ ਨਹੀਂ, ਬਲਕਿ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਸਨ।
ਵੱਡੀ ਖ਼ਬਰ ; ਭਾਜਪਾ ਦੇ MP ਤੇ ਅਦਾਕਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY