ਐਂਟਰਟੇਨਮੈਂਟ ਡੈਸਕ– ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਗੀਤਾਂ ’ਤੇ ਕਾਫੀ ਧਿਆਨ ਦੇ ਰਹੇ ਹਨ। ਦਿਲਜੀਤ ਵਲੋਂ ਵੱਖ-ਵੱਖ ਇੰਟਰਨੈਸ਼ਨਲ ਆਰਟਿਸਟਸ ਨਾਲ ਕੋਲੈਬੋਰੇਸ਼ਨਜ਼ ਕੀਤੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਉਹ ਇੰਸਟਾਗ੍ਰਾਮ ’ਤੇ ਸਾਂਝੀਆਂ ਕਰ ਰਹੇ ਹਨ।
ਹਾਲਾਂਕਿ ਇਸ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੀ ਵੱਡੀ ਪ੍ਰੇਸ਼ਾਨੀ ਦੂਰ ਕੀਤੀ ਹੈ। ਦਿਲਜੀਤ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਇਕੱਠੀਆਂ ਦੋ ਐਲਬਮਜ਼ ਰਿਕਾਰਡ ਕੀਤੀਆਂ ਜਾ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ
ਇਕ ਐਲਬਮ ਦਾ ਨਾਂ ‘ਗੋਸਟ’ ਹੈ, ਜਿਸ ’ਚ ਦਿਲਜੀਤ ਵਲੋਂ ਕੋਈ ਕੋਲੈਬੋਰੇਸ਼ਨ ਨਹੀਂ ਕੀਤੀ ਗਈ ਹੈ। ਦੂਜੀ ਐਲਬਮ ਦਾ ਨਾਂ ਉਨ੍ਹਾਂ ਵਲੋਂ ਨਹੀਂ ਦੱਸਿਆ ਗਿਆ ਹੈ ਤੇ ਇਸ ਐਲਬਮ ’ਚ ਦਿਲਜੀਤ ਦੀ ਵੱਖ-ਵੱਖ ਇੰਟਰਨੈਸ਼ਨਲ ਆਰਟਿਸਟਸ ਨਾਲ ਕੋਲੈਬੋਰੇਸ਼ਨ ਦੇਖਣ ਨੂੰ ਮਿਲੇਗੀ।
![PunjabKesari](https://static.jagbani.com/multimedia/12_45_476563277diljit-ll.jpg)
ਦੱਸ ਦੇਈਏ ਕਿ ਇਨ੍ਹਾਂ ਆਰਟਿਸਟਸ ’ਚ ਨੇਲੀ ਚੋਪਾ, ਏ-ਬੂਗੀ ਵਿਟ ਦਾ ਹੁੱਡੀ, ਸਵੇਟੀ ਤੇ ਸੀਆ ਸ਼ਾਮਲ ਹਨ। ਹਾਲਾਂਕਿ ਇਹ ਐਲਬਮਜ਼ ਕਦੋਂ ਰਿਲੀਜ਼ ਹੋਣਗੀਆਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਪ੍ਰੀਤ ਹਰਪਾਲ ਦੇ ਸੰਨੀ ਦਿਓਲ ਨੂੰ ਸਿੱਧੇ ਬੋਲ, ਕਿਹਾ- ਕਦੇ ਗੁਰਦਾਸਪੁਰ ਵੀ ਇੱਕ ਚੱਕਰ ਮਾਰ ਜਾਓ...
NEXT STORY