ਐਂਟਰਟੇਨਮੈਂਟ ਡੈਸਕ - ਮੁੰਬਈ 'ਚ ਸ਼ਨੀਵਾਰ (16 ਮਾਰਚ) ਨੂੰ ਗਾਇਕ ਐਡ ਸ਼ੀਰਨ ਨੇ ਆਪਣੇ ਕੰਸਰਟ ਦੌਰਾਨ ਪਹਿਲੀ ਵਾਰ ਪੰਜਾਬੀ 'ਚ ਗਾਇਆ, ਜਿਸ ਨੂੰ ਵੇਖ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਉਥੇ ਹੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਉਨ੍ਹਾਂ ਨਾਲ ਸ਼ਿਰਕਤ ਕੀਤੀ ਅਤੇ ਆਪਣਾ ਗੀਤ 'ਲਵਰ' ਪੇਸ਼ ਕੀਤਾ।

ਇਸ ਜੋੜੀ ਨੇ ਮਹਾਲਕਸ਼ਮੀ ਰੇਸ ਕੋਰਸ ਮੈਦਾਨ 'ਚ ਮੌਜੂਦ ਸੈਂਕੜੇ ਪ੍ਰਸ਼ੰਸਕਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ।
ਇਸ ਦੌਰਾਨ ਦੀਆਂ ਕੁਝ ਪੋਸਟਾਂ ਦੋਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ।

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਐਡ ਸ਼ੀਰਾਨ ਨਾਲ ਗਾਉਣ ਦੀ ਇਕ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਹੈ। ਇਸ ਦੌਰਾਨ ਦਿਲਜੀਤ ਨੇ ਲਾਲ ਰੰਗ ਦੀ ਪੱਗ ਨਾਲ ਕਾਲੇ ਅਤੇ ਸੁਨਹਿਰੀ ਰੰਗ ਦੇ ਕੱਪੜੇ ਪਾਏ ਸਨ।

ਉਥੇ ਹੀ ਐਡ ਸ਼ੀਰਾਨ ਬਲੈਕ ਟੀ-ਸ਼ਰਟ ਅਤੇ ਡੈਨਿਮ 'ਚ ਨਜ਼ਰ ਆ ਰਿਹਾ ਹੈ। ਉਹ ਗਿਟਾਰ ਵੀ ਵਜਾਉਂਦਾ ਅਤੇ ਦਿਲਜੀਤ ਨਾਲ ਪਰਫਾਰਮੈਂਸ ਦੇ ਰਿਹਾ ਹੈ। ਵੀਡੀਓ ਨਾਲ ਹੀ ਦਿਲਜੀਤ ਨੇ ਲਿਖਿਆ, "ਐਡ ਸ਼ੀਰਾਨ ਪਹਿਲੀ ਵਾਰ ਪੰਜਾਬੀ 'ਚ ਗਾ ਰਿਹਾ ਹੈ।"

ਐਡ ਨੇ ਆਪਣੇ ਪ੍ਰਦਰਸ਼ਨ ਦਾ ਇੱਕ ਵੀਡੀਓ ਵੀ ਪੋਸਟ ਕੀਤਾ ਹੈ। ਪਰਫਾਰਮੈਂਸ ਖ਼ਤਮ ਹੁੰਦੇ ਹੀ ਦੋਹਾਂ ਨੇ ਇਕ-ਦੂਜੇ ਨੂੰ ਜੱਫੀ ਪਾਈ ਅਤੇ ਪ੍ਰਸ਼ੰਸਕਾਂ ਨੇ ਤਾੜੀਆਂ ਵਜਾ ਕੇ ਮਾਹੌਲ ਨੂੰ ਕਾਫੀ ਰੋਮਾਂਚਕ ਬਣਾ ਦਿੱਤਾ।

ਉਨ੍ਹਾਂ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, ''ਅੱਜ ਰਾਤ ਮੁੰਬਈ 'ਚ @dilgitdosanjh ਨੂੰ ਸਾਹਮਣੇ ਲਿਆਉਣ ਅਤੇ ਪਹਿਲੀ ਵਾਰ ਪੰਜਾਬੀ 'ਚ ਗਾਉਣ ਦਾ ਮੌਕਾ ਮਿਲਿਆ।

ਮੇਰਾ ਭਾਰਤ 'ਚ ਬਹੁਤ ਵਧੀਆ ਸਮਾਂ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਕੁਝ ਹੈ!''





ਹੁਮਾ ਕੁਰੈਸ਼ੀ ਦੇ ਸ਼ੋਅ 'ਚ ਦਿ ਗ੍ਰੇਟ ਖਲੀ ਦਾ ਹੰਗਾਮਾ, ਅੱਗ ਬਬੂਲਾ ਹੋ ਤੋੜੇ ਮੇਜ਼ ਤੇ ਕੁਰਸੀਆਂ (ਵੀਡੀਓ)
NEXT STORY