ਮੁੰਬਈ (ਬਿਊਰੋ)– ਡੀ. ਡੀ. ਦੀ ‘ਰਾਮਾਇਣ’ ’ਚ ਮਾਂ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੌਰਾਨ ਰੋ ਪਈ। ਦੀਪਿਕਾ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਲਈ ਬੁਲਾਏ ਗਏ ਬਹੁਤ ਸਾਰੇ ਸਿਤਾਰਿਆਂ ’ਚੋਂ ਇਕ ਸੀ। ਉਨ੍ਹਾਂ ਦੇ ਨਾਲ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਤੇ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਵੀ ਸਮਾਰੋਹ ’ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ’ਚ ਸ਼ੇਅਰ ਕੀਤੀ ਗਈ ਇਕ ਵੀਡੀਓ ’ਚ ਦੀਪਿਕਾ ਨਾ ਸਿਰਫ਼ ਦਿਖਾਈ ਦੇ ਰਹੀ ਸੀ, ਸਗੋਂ ਪ੍ਰਾਣ ਪ੍ਰਤਿਸ਼ਠਾ ਦੌਰਾਨ ਆਪਣੇ ਹੰਝੂ ਪੂੰਝਦੀ ਵੀ ਦਿਖਾਈ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ
ਪੀ. ਐੱਮ. ਮੋਦੀ ਵਲੋਂ ਸਾਂਝੀ ਕੀਤੀ ਗਈ ਵੀਡੀਓ ਇਤਿਹਾਸਕ ਘਟਨਾ ਦੇ ਕਈ ਪਲਾਂ ਨੂੰ ਦਰਸਾਉਂਦੀ ਹੈ। ਇਨ੍ਹਾਂ ’ਚ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ ਮਨਾ ਰਹੀ ਭੀੜ, ਮੰਦਰ ’ਚ ਪ੍ਰਾਰਥਨਾ ਕਰ ਰਹੇ ਪ੍ਰਧਾਨ ਮੰਤਰੀ ਦੀ ਕਲਿੱਪ ਤੇ ਹੋਰ ਵੀ ਬਹੁਤ ਸਾਰੇ ਪਲ ਸ਼ਾਮਲ ਹਨ। ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਦਿਆਂ ਪੀ. ਐੱਮ. ਮੋਦੀ ਨੇ ਲਿਖਿਆ, ‘‘ਅਸੀਂ ਕੱਲ 22 ਜਨਵਰੀ ਨੂੰ ਅਯੁੱਧਿਆ ’ਚ ਜੋ ਦੇਖਿਆ, ਉਹ ਆਉਣ ਵਾਲੇ ਸਾਲਾਂ ਤੱਕ ਸਾਡੀਆਂ ਯਾਦਾਂ ’ਚ ਰਹੇਗਾ।’’ ਦੀਪਿਕਾ ਨੇ ਖ਼ੁਦ ਆਪਣੇ ਅਕਾਊਂਟ ’ਤੇ ਇਕ ਕਲਿੱਪ ਵੀ ਸ਼ੇਅਰ ਕੀਤੀ ਹੈ, ਜਿਸ ’ਚ ਉਹ ਕਾਫੀ ਭਾਵੁਕ ਨਜ਼ਰ ਆ ਰਹੀ ਹੈ।
ਜਿਥੇ ਦੀਪਿਕਾ ਆਪਣੇ ਹੰਝੂ ਨਹੀਂ ਲੁਕੋ ਸਕੀ, ਉਥੇ ਹੀ ਅਰੁਣ ਗੋਵਿਲ ਨੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਉਹ ਉਦਘਾਟਨ ਵਾਲੇ ਦਿਨ ਦਰਸ਼ਨ ਨਹੀਂ ਕਰ ਸਕੇ। ਰਿਪੋਰਟ ਮੁਤਾਬਕ ਅਰੁਣ ਤੋਂ ਰਾਮ ਮੰਦਰ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਕਿਹਾ, ‘‘ਸੁਪਨਾ ਪੂਰਾ ਹੋ ਗਿਆ ਹੈ ਭਰਾ ਪਰ ਮੈਨੂੰ ਦਰਸ਼ਨ ਨਹੀਂ ਹੋਏ। ਮੈਂ ਕੁਝ ਨਹੀਂ ਕਹਿ ਸਕਦਾ ਇਸ ਵਾਰ।’’
ਇਸ ਈਵੈਂਟ ’ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਰੋਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਕੈਟਰੀਨਾ ਕੈਫ ਤੇ ਮਾਧੁਰੀ ਦੀਕਸ਼ਿਤ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ- ‘ਬਿਜ਼ਨੈੱਸਮੈਨ ਨੂੰ ਨਹੀਂ, ਕਿਸੇ ਹੋਰ ਨੂੰ ਕਰ ਰਹੀ ਹਾਂ ਡੇਟ’
NEXT STORY