ਨਵੀਂ ਦਿੱਲੀ : ਟੀ. ਵੀ. ਦਾ ਸਭ ਤੋਂ ਚਰਚਿਤ ਧਾਰਮਿਕ ਸੀਰੀਅਲ 'ਰਾਮਾਇਣ' ਅੱਜ ਵੀ ਦਰਸ਼ਕਾਂ ਦਾ ਚਹੇਤਾ ਬਣਿਆ ਹੋਇਆ ਹੈ। ਰਾਮਾਨੰਦ ਸਾਗਰ ਦੇ ਇਸ ਸ਼ੋਅ ਦੇ ਹਰ ਕਿਰਦਾਰ ਨੂੰ ਦਰਸ਼ਕ ਸਿਰ ਅਤੇ ਅੱਖਾਂ 'ਤੇ ਬਿਠਾਉਂਦੇ ਹੈ। ਇਸ ਦੇ ਨਾਲ ਹੀ ਅਦਾਕਾਰਾ ਦੀਪਿਕਾ ਚਿਖਾਲੀਆ ਨੇ 'ਰਾਮਾਇਣ' 'ਚ ਸੀਤਾ ਦਾ ਕਿਰਦਾਰ ਨਿਭਾ ਕੇ ਆਪਣੇ ਕਿਰਦਾਰ ਨੂੰ ਅਮਰ ਕਰ ਲਿਆ।

ਸ਼ੋਅ ਦੀ ਸ਼ੁਰੂਆਤ ਤੋਂ ਹੀ ਦੀਪਿਕਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹੋ ਗਈ ਹੈ। ਉਹ ਅਕਸਰ ਆਪਣੀਆਂ ਤਾਜ਼ਾ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ। ਇਸ ਦੌਰਾਨ ਦੀਪਿਕਾ ਨੇ ਆਪਣੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਸ ਦਾ ਗਲੈਮਰਸ ਅਵਤਾਰ ਨਜ਼ਰ ਆ ਰਿਹਾ ਹੈ।

'ਰਾਮਾਇਣ' ਦੀ ਸੀਤਾ ਯਾਨੀ ਦੀਪਿਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਡਾਰਕ ਬ੍ਰਾਊਨ ਕਲਰ ਦੀ ਲਾਂਗ ਸ਼ਰਟ ਸਟਾਈਲ ਵਨ ਪੀਸ ਡਰੈੱਸ 'ਚ ਬੈਂਚ 'ਤੇ ਬੈਠੀ ਨਜ਼ਰ ਆ ਰਹੀ ਹੈ।

ਇਸ ਪਹਿਰਾਵੇ ਦੇ ਨਾਲ ਉਸ ਨੇ ਆਪਣੇ ਗਲੇ 'ਚ ਇੱਕ ਬਹੁ-ਰੰਗੀ ਸਕਾਰਫ ਬੰਨ੍ਹਿਆ ਹੈ। ਇਸ ਦੇ ਨਾਲ ਹੀ ਹਾਈ ਹੀਲ ਉਸ ਦੇ ਪੂਰੇ ਲੁੱਕ ਨੂੰ ਕੰਪਲੀਟ ਕਰ ਰਹੀ ਹੈ। ਇਸ ਤਸਵੀਰ 'ਚ ਉਸ ਦੀ ਮੁਸਕਰਾਹਟ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਦੀਪਿਕਾ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਸ ਤਸਵੀਰ 'ਚ ਜਿੱਥੇ ਦੀਪਿਕਾ ਦੇ ਇਸ ਲੁੱਕ ਨੂੰ ਦੇਖ ਕੇ ਕਈ ਪ੍ਰਸ਼ੰਸਕ ਖੁਸ਼ ਹਨ। ਉਥੇ ਹੀ ਉਸ ਦੀ ਇਸ ਲੁੱਕ ਨੂੰ ਦੇਖ ਕੇ ਕਈ ਯੂਜ਼ਰਸ ਹੈਰਾਨ ਵੀ ਹਨ। ਉਸ ਦੀ ਇਸ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਮਾਂ, ਤੁਸੀਂ ਕਿਹੜਾ ਰੂਪ ਧਾਰਨ ਕੀਤਾ ਸੀ?' ਇੱਕ ਯੂਜ਼ਰਸ ਨੇ ਟਿੱਪਣੀ ਕਰਦਿਆਂ ਕਿਹਾ, 'ਹਾਇ...ਮੇਰੀ ਪਰਮ ਸੁੰਦਰਤਾ।'

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਸਾਂਝੀ ਕਰੋ।
ਕਿਸਾਨਾਂ ਦੀ ਜਿੱਤ ਦੀ ਖੁਸ਼ੀ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੇਸ਼ਮ ਸਿੰਘ ਅਨਮੋਲ
NEXT STORY