ਚੇਨਈ (ਏਜੰਸੀ)- ਦਿੱਗਜ ਤਮਿਲ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਭਾਰਤੀਰਾਜਾ ਦਾ ਬੁੱਧਵਾਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕਹਾਣੀ ਦੀ ਚੋਣ ਅਤੇ ਵਿਲੱਖਣ ਪੇਸ਼ਕਾਰੀ ਵਿੱਚ ਮੋਹਰੀ ਮੰਨੇ ਜਾਣ ਵਾਲੇ ਅਦਾਕਾਰ-ਨਿਰਦੇਸ਼ਕ ਭਾਰਤੀਰਾਜਾ ਦਾ 84 ਸਾਲ ਦੀ ਉਮਰ ਵਿੱਚ ਚੇਨਈ ਦੇ ਆਪਣੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ। ਉਹ ਮੁੱਖ ਤੌਰ 'ਤੇ ਆਪਣੀਆਂ ਪੇਂਡੂ-ਅਧਾਰਤ ਕਹਾਣੀਆਂ ਲਈ ਜਾਣੇ ਜਾਂਦੇ ਸਨ। ਕਈ ਰਾਸ਼ਟਰੀ ਪੁਰਸਕਾਰ ਜੇਤੂ ਭਾਰਤੀਰਾਜਾ ਨੇ 1977 ਵਿੱਚ ਨਿਰਦੇਸ਼ਕ ਵਜੋਂ ਆਪਣੀ ਪਹਿਲੀ ਫ਼ਿਲਮ "16 ਵਯਾਥਿਨੀਲੇ" ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ ਤੋੜਿਆ ਦਮ

ਇਸ ਫ਼ਿਲਮ ਵਿੱਚ ਅਦਾਕਾਰ ਕਮਲ ਹਾਸਨ ਅਤੇ ਸ਼੍ਰੀਦੇਵੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਜਿਸ ਵਿੱਚ ਸੁਪਰਸਟਾਰ ਰਜਨੀਕਾਂਤ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੇ ਲੰਬੇ ਸਮੇਂ ਤੱਕ ਬਾਕਸ ਆਫਿਸ 'ਤੇ ਦਬਦਬਾ ਬਣਾਇਆ ਅਤੇ ਅੱਜ ਵੀ ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਵਧੀਆ ਤਾਮਿਲ ਫ਼ਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ ਨੇ ਸਵਾਗਤ
ਭਾਰਤੀਰਾਜਾ ਦੀ ਇਕ ਵਿਲੱਖਣ ਵਿਸ਼ੇਸ਼ਤਾ ਸੀ ਕਿ ਉਹ ਆਪਣੀ ਫਿਲਮਾਂ ਵਿੱਚ "R" ਅੱਖਰ ਦੇ ਨਾਂ ਵਾਲੀਆਂ ਅਭਿਨੇਤਰੀਆਂ ਨੂੰ ਮੌਕਾ ਦਿੰਦੇ ਸਨ। ਉਹ ਪਦਮ ਸ਼੍ਰੀ ਪੁਰਸਕਾਰ ਜੇਤੂ ਸਨ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਨਿਰਦੇਸ਼ਨ ਤੋਂ ਬ੍ਰੇਕ ਲਿਆ ਹੋਇਆ ਸੀ, ਪਰ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਧਨੁਸ਼ ਨਾਲ ਉਨ੍ਹਾਂ ਦੀ ਬਲਾਕਬਸਟਰ ਫਿਲਮ "ਤਿਰੁਚਿਤ੍ਰੰਬਲਮ" ਵਿੱਚ ਕੰਮ ਕੀਤਾ। ਉਨ੍ਹਾਂ ਦੇ ਅਦਾਕਾਰ ਪੁੱਤਰ ਮਨੋਜ ਉਨ੍ਹਾਂ ਤੋਂ ਪਹਿਲਾਂ ਹੀ ਚਲਾਣਾ ਕਰ ਗਿਆ ਸੀ।
ਇਹ ਵੀ ਪੜ੍ਹੋ: 'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ ਸਾਂਝਾ ਕੀਤਾ ਡਰਾਉਣਾ ਐਕਸਪੀਰੀਐਂਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੇਰੇ ਲਈ ਸਿਨੇਮਾ ਸਿਰਫ਼ ਮਨੋਰੰਜਨ ਨਹੀਂ, ਲੋਕਾਂ ਨੂੰ ਇਕੱਠੇ ਲਿਆਉਣ ਦਾ ਜ਼ਰੀਆ ਹੈ : ਇਮਤਿਆਜ਼ ਅਲੀ
NEXT STORY