ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਅਤੇ ਨਿਰਦੇਸ਼ਕ ਦਿਵਿਆ ਖੋਸਲਾ ਕੁਮਾਰ ਨੂੰ ਹਾਲ ਹੀ ’ਚ ਆਪਣੇ ਆਉਣ ਵਾਲੇ ਪ੍ਰਾਜੈਕਟ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਦਿਵਿਆ ਖੋਸਲਾ ਲੋਹੇ ਦੀ ਗਰਿੱਲ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਗੱਲ੍ਹ ’ਤੇ ਕਾਫ਼ੀ ਸੱਟ ਲੱਗੀ ਹੈ।

ਇਸ ਦੇ ਬਾਵਜੂਦ ਉਸ ਨੇ ਆਪਣਾ ਕੰਮ ਰੁਕਣ ਨਹੀਂ ਦਿੱਤਾ ਤੇ ਪੂਰੀ ਲਗਨ ਨਾਲ ਆਪਣਾ ਕੰਮ ਪੂਰਾ ਕੀਤਾ।

ਦੱਸ ਦਈਏ ਕਿ ਪ੍ਰਸ਼ੰਸਕਾਂ ਤੇ ਸ਼ੁਭਚਿੰਤਕਾਂ ਲਈ ਦਿਵਿਆ ਖੋਸਲਾ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਮੇਰੇ ਆਉਣ ਵਾਲੇ ਪ੍ਰਾਜੈਕਟ ’ਚ ਇਕ ਐਕਸ਼ਨ ਸੀਨ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹਾਂ ਪਰ ਸ਼ੋਅ ਨੂੰ ਜਾਰੀ ਰੱਖਣਾ ਚਾਹੀਦਾ ਹੈ।’’ ਤੁਹਾਡੇ ਅਸ਼ੀਰਵਾਦਾਂ ਤੇ ਹੀਲਿੰਗ ਐਨਰਜੀ ਦੀ ਬਹੁਤ ਲੋੜ ਹੈ।

ਪ੍ਰਸ਼ੰਸਕਾਂ ਨੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਦਿਵਿਆ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਆਉਣ ਵਾਲੇ ਪ੍ਰਾਜੈਕਟ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੀ ਦੂਜੀ ਫ਼ਿਲਮ ‘ਯਾਰੀਆਂ-2’ ਦੀ ਰਿਲੀਜ਼ ਦਾ ਵੀ ਇੰਤਜ਼ਾਰ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ਦਿਵਿਆ ਖੋਸਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਸ ਦੀ ਇਕ ਗੱਲ 'ਤੇ ਜ਼ਖ਼ਮ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਮਸ਼ਹੂਰ ਕਾਮੇਡੀਅਨ ਖਿਆਲੀ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
NEXT STORY