ਮੁੰਬਈ (ਬਿਊਰੋ)– ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਡਾਕਟਰ ਸਟਰੇਂਜ : ਇਨ ਦਿ ਮਲਟੀਵਰਸ ਆਫ ਮੈਡਨੈੱਸ’ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਲੈ ਕੇ ਭਾਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ
ਫ਼ਿਲਮ ਨੇ ਰਿਲੀਜ਼ ਹੋਣ ਤੋਂ ਬਾਅਦ ਪਹਿਲੇ ਦਿਨ ਕਮਾਈ ਦੇ ਮਾਮਲੇ ’ਚ ਵੀ ਵੱਡਾ ਰਿਕਾਰਡ ਬਣਾ ਲਿਆ ਹੈ। ‘ਡਾਕਟਰ ਸਟਰੇਂਜ’ ਭਾਰਤ ’ਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਚੌਥੀ ਫ਼ਿਲਮ ਬਣ ਗਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ 27.50 ਕਰੋੜ ਰੁਪਏ ਦੀ ਕਮਾਈ ਕੀਤੀ।
ਪਹਿਲੇ ਨੰਬਰ ’ਤੇ ‘ਅਵੈਂਜਰਸ ਐਂਡਗੇਮ’ (53.10 ਕਰੋੜ), ਦੂਜੇ ਨੰਬਰ ’ਤੇ ‘ਸਪਾਈਡਰਮੈਨ : ਨੋ ਵੇ ਹੋਮ’ (32.67 ਕਰੋੜ) ਤੇ ਤੀਜੇ ਨੰਬਰ ’ਤੇ ‘ਅਵੈਂਜਰਸ ਇਨਫਿਨੀਟੀ ਵਾਰ’ (31.30 ਕਰੋੜ) ਹੈ।
ਸਕ੍ਰੀਨ ਕਾਊਂਟ ਦੀ ਗੱਲ ਕਰੀਏ ਤਾਂ ‘ਡਾਕਟਰ ਸਟਰੇਂਜ’ ਭਾਰਤ ’ਚ 2500 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਹੋਈ ਹੈ। ਉਥੇ ‘ਅਵੈਂਜਰਸ ਇਨਫਿਨੀਟੀ ਵਾਰ’ 2000 ਤੋਂ ਵੱਧ, ‘ਅਵੈਂਜਰਸ ਐਂਡਗੇਮ’ 2845 ਤੋਂ ਵੱਧ ਸਕ੍ਰੀਨਜ਼ ਤੇ ‘ਸਪਾਈਡਰਮੈਨ : ਨੋ ਵੇ ਹੋਮ’ 3264 ਤੋਂ ਵੱਧ ਸਕ੍ਰੀਨਜ਼ ’ਤੇ ਰਿਲੀਜ਼ ਹੋਈਆਂ ਸਨ।
ਨੋਟ– ਇਸ ਫ਼ਿਲਮ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
‘ਪਿਤਾ ਦੀ ਭੂਮਿਕਾ ਨਿਭਾਉਣ ਲਈ ਪਿਤਾ ਤੋਂ ਪ੍ਰੇਰਨਾ ਲਈ’
NEXT STORY