ਮੁੰਬਈ (ਬਿਊਰੋ)– ਰਣਵੀਰ ਸਿੰਘ ਨੇ ਦੱਸਿਆ ਹੈ ਕਿ ‘ਜਯੇਸ਼ਭਾਈ ਜੋਰਦਾਰ’ ’ਚ ਪਿਤਾ ਦੀ ਭੂਮਿਕਾ ਨਿਭਾਉਣ ਪਿੱਛੇ ਕਿਸ ਤਰਾਂ ਉਸ ਨੂੰ ਆਪਣੇ ਪਿਤਾ ਜਗਜੀਤ ਸਿੰਘ ਭਵਨਾਨੀ ਤੋਂ ਪ੍ਰੇਰਨਾ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਰਿਵਾਰ ਦੇ ਰੂਪ ’ਚ ਮੇਰੇ ਪਿਤਾ ਜੀ ਜਿਸ ਤਰ੍ਹਾਂ ਸਾਡੇ ਨਾਲ ਸਨ, ਉਨ੍ਹਾਂ ਨੂੰ ਦੇਖ ਕੇ ਹੀ ਮੈਂ ਬਹੁਤ ਕੁਝ ਸਿੱਖਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ
ਮਜ਼ਾਕੀਆ ਅੰਦਾਜ਼ ’ਚ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੀ ਫ਼ਿਲਮ ‘ਜਯੇਸ਼ਭਾਈ ਜੋਰਦਾਰ’ ਨੂੰ ਮਨੀਸ਼ ਸ਼ਰਮਾ ਨੇ ਨਿਰਮਾਣ ਕੀਤਾ ਹੈ, ਜਿਸ ’ਚ ਫ਼ਿਲਮ ‘ਅਰਜੁਨ ਰੈੱਡੀ’ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਸ਼ਾਲਿਨੀ ਪਾਂਡੇ ਵੀ ਹੈ।
ਮੈਂ ਆਪਣੇ ਪਿਤਾ ਨੂੰ ਕਈ ਵਾਰ ਮੁਸ਼ਕਿਲ ਹਾਲਾਤ ’ਚੋਂ ਲੰਘਦੇ ਦੇਖਿਆ ਹੈ ਪਰ ਹਰ ਵਾਰ ਉਨ੍ਹਾਂ ਨੇ ਮੁਸ਼ਕਿਲ ਹਾਲਾਤ ਦਾ ਡੱਟ ਕੇ ਸਾਹਮਣਾ ਕੀਤਾ ਤੇ ਮੁਸ਼ਕਿਲਾਂ ਨੂੰ ਪਾਰ ਕੀਤਾ, ਸਿਰਫ਼ ਇਸ ਲਈ ਕਿ ਉਹ ਸਾਨੂੰ ਇਕ ਬਿਹਤਰ ਜੀਵਨ ਦੇ ਸਕਣ, ਸਾਡੀ ਰੱਖਿਆ ਕਰ ਸਕਣ।
ਦੱਸ ਦੇਈਏ ਕਿ ‘ਜਏਸ਼ਭਾਈ ਜੋਰਦਾਰ’ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਟਰੇਲਰ ਤੋਂ ਲੈ ਕੇ ਗੀਤਾਂ ਤਕ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਕਹਾਣੀ’ ਗੀਤ ਨੂੰ ਜਾਣਨ ਲਈ ਸੁਣੋ ਪੋਡਕਾਸਟ ‘ਲਾਲ ਸਿੰਘ ਚੱਢਾ ਕੀ ਕਹਾਣੀਆਂ’
NEXT STORY