ਮੁੰਬਈ (ਭਾਸ਼ਾ) - ਡਾਕੂਮੈਂਟਰੀ ਨਿਰਮਾਤਾ ਚੰਦਿਤਾ ਮੁਖਰਜੀ ਦਾ ਮੁੰਬਈ ’ਚ ਉਨ੍ਹਾਂ ਦੇ ਘਰ ’ਚ ਦਿਹਾਂਤ ਹੋ ਗਿਆ। ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਮੁਖਰਜੀ (70) ਕੈਂਸਰ ਨਾਲ ਜੂਝ ਰਹੀ ਸੀ। ਉਹ ਭਾਰਤ ’ਚ ਵਿਗਿਆਨ ਅਤੇ ਤਕਨੀਕ ਦੇ ਵਿਕਾਸ ’ਤੇ ਕਈ ਹਿੱਸਿਆਂ ਵਾਲੀ ਆਪਣੀ ਲੜੀ ‘ਭਾਰਤ ਏਕ ਛਾਪ’ ਲਈ ਜਾਣੀ ਜਾਂਦੀ ਸੀ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਚੰਦਿਤਾ ਮੁਖਰਜੀ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਤੋਂ ਸਮਾਜ ਸ਼ਾਸਤਰ ’ਚ ਗ੍ਰੈਜੂਏਟ ਡਿਗਰੀ ਹਾਸਲ ਕੀਤੀ ਸੀ। ਉਹ ਭਾਰਤੀ ਫ਼ਿਲਮ ਅਤੇ ਟੈਲੀਵਿਜਨ ਇੰਸਟੀਚਿਊਟ (ਐੱਫ. ਟੀ. ਆਈ. ਆਈ.) ਦੀ ਵੀ ਵਿਦਿਆਰਥਣ ਰਹਿ ਚੁੱਕੀ ਸੀ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੇ ਪਤੀ ਫਿਰੋਜ ਚੰਦਰ ਹਨ, ਜੋ ਪੱਤਰਕਾਰ ਹਨ।
ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਐਪਲਾਜ਼ ਐਂਟਰਟੇਨਮੈਂਟ ਨੇ ‘ਪੋਰ ਥੋਝਿਲ’ ਨਾਲ ਤਾਮਿਲ ਸਿਨੇਮਾ ’ਚ ਕੀਤੀ ਧਮਾਕੇਦਾਰ ਐਂਟਰੀ
NEXT STORY