ਮੁੰਬਈ (ਬਿਊਰੋ) : ਫ਼ਿਲਮ 'ਡ੍ਰੀਮ ਗਰਲ 2' ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਹਨ ਤੇ ਹਾਲ ਹੀ 'ਚ ਪੂਜਾ ਦੀ ਇਕ ਝਲਕ ਦੇਖਣ ਤੋਂ ਬਾਅਦ ਉਨ੍ਹਾਂ ਲਈ ਫ਼ਿਲਮ ਦਾ ਇੰਤਜ਼ਾਰ ਕਰਨਾ ਮੁਸ਼ਕਲ ਹੋ ਗਿਆ ਹੈ। ਹੁਣ ਇੰਤਜ਼ਾਰ ਥੋੜਾ ਲੰਬਾ ਹੋਣ ਵਾਲਾ ਹੈ ਕਿਉਂਕਿ ਫ਼ਿਲਮ ਦੀ ਰਿਲੀਜ਼ ਡੇਟ ਬਦਲ ਕੇ 25 ਅਗਸਤ 2023 ਕਰ ਦਿੱਤੀ ਗਈ ਹੈ। ਦੇਰੀ ਦਾ ਕਾਰਨ ਕਥਿਤ ਤੌਰ 'ਤੇ ਫ਼ਿਲਮ ਦਾ ਵੀ.ਐੱਫ.ਐੱਕਸ. ਕੰਮ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ
ਅਸਲ 'ਚ 'ਡ੍ਰੀਮ ਗਰਲ 2' 'ਚ ਵੀ. ਐੱਫ. ਐਕਸ. ਕੰਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਆਯੁਸ਼ਮਾਨ ਖੁਰਾਨਾ ਪੂਜਾ ਤੇ ਕਰਮ ਦੀ ਭੂਮਿਕਾ ਨਿਭਾ ਰਹੇ ਹਨ। ਇਸ ਲਈ, ਟੀਮ ਇਹ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿ ਉਹ ਪੂਜਾ ਦੇ ਰੂਪ 'ਚ ਆਰਾਮਦਾਇਕ ਤੇ ਸਹਿਜ ਦਿਸਣ।
ਇਹ ਖ਼ਬਰ ਵੀ ਪੜ੍ਹੋ : ਨਸ਼ੇ ਤੇ ਸ਼ਰਾਬ ਨੇ ਖ਼ਤਮ ਕਰ ਦਿੱਤਾ ਸੀ ਹਨੀ ਸਿੰਘ, ਇਸ ਗੰਭੀਰ ਬੀਮਾਰੀ ਤੋਂ ਉੱਭਰਨ ’ਚ ਲੱਗੇ 7 ਸਾਲ
ਬਾਲਾਜੀ ਟੈਲੀਫਿਲਮਜ਼ ਦੀ ਜੁਆਇੰਟ ਮੈਨੇਜਰ ਡਾਇਰੈਕਟਰ ਏਕਤਾ ਆਰ. ਕਪੂਰ ਨੇ ਕਿਹਾ, ''ਅਸੀਂ ਚਾਹੁੰਦੇ ਸੀ ਕਿ ਆਯੁਸ਼ਮਾਨ ਖੁਰਾਨਾ ਦਾ ਕਿਰਦਾਰ 'ਡ੍ਰੀਮ ਗਰਲ 2' 'ਚ ਪੂਜਾ ਦੇ ਰੂਪ 'ਚ ਬਿਲਕੁਲ ਪ੍ਰਫੈਕਟ ਦਿਸੇ ਤੇ ਇਸ ਲਈ ਅਸੀਂ ਚਿਹਰੇ ਲਈ ਵੀ. ਐੱਫ. ਐਕਸ. ਕੰਮ ਨੂੰ ਪੂਰੀ ਤਰ੍ਹਾਂ ਕਰਨ ਲਈ ਥੋੜ੍ਹਾ ਹੋਰ ਸਮਾਂ ਲੈ ਰਹੇ ਹਾਂ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਦਰਸ਼ਕਾ ਨੂੰ ਫ਼ਿਲਮ ਦੇਖਦੇ ਸਮੇਂ ਬੈਸਟ ਅਨੁਭਵ ਮਿਲੇ।''
ਇਹ ਖ਼ਬਰ ਵੀ ਪੜ੍ਹੋ : ਟਾਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀ ਵਾਈਬ ਨਾਲ ਭਰਪੂਰ ਹੈ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’
ਫ਼ਿਲਮ 'ਚ ਮੁੱਖ ਭੂਮਿਕਾਵਾਂ 'ਚ ਆਯੁਸ਼ਮਾਨ ਖੁਰਾਨਾ ਤੇ ਅਨੰਨਿਆ ਪਾਂਡੇ ਹਨ। ਰਾਜ ਸ਼ਾਂਡਿਲਿਆ ਦੁਆਰਾ ਨਿਰਦੇਸ਼ਿਤ, ਬਾਲਾਜੀ ਟੈਲੀਫਿਲਮਜ਼ ਦੀ 'ਡ੍ਰੀਮ ਗਰਲ 2' ਇਕ ਮਜ਼ੇਦਾਰ ਮਨੋਰੰਜਨ ਕਰਨ ਦਾ ਵਾਅਦਾ ਕਰਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਟਵਿੱਟਰ ਦੇ ਇਸ ਕਦਮ ਨੂੰ ਵੇਖ ਅਮਿਤਾਭ ਬੱਚਨ ਖ਼ੁਦ ਨੂੰ ਠੱਗਿਆ ਕਰ ਰਹੇ ਨੇ ਮਹਿਸੂਸ
NEXT STORY