ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਡੰਕੀ' ਬੀਤੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਬਾਕਸ 'ਤੇ ਖ਼ੂਬ ਪਿਆਰ ਮਿਲ ਰਿਹਾ ਹੈ। ਰਾਜਕੁਮਾਰ ਹਿਰਾਨੀ ਦੀ ਇਹ ਫ਼ਿਲਮ ਪੂਰੀ ਤਰ੍ਹਾਂ ਪਰਿਵਾਰਕ ਮਨੋਰੰਜਨ ਹੈ। 'ਡੰਕੀ' ਇੱਕ ਅਜਿਹੀ ਫ਼ਿਲਮ ਹੈ, ਜੋ ਹਰ ਭਾਰਤੀ ਨੂੰ ਦੇਖਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਰਾਸ਼ਟਰਪਤੀ ਭਵਨ 'ਚ ਹੋਈ ਸਪੈਸ਼ਲ ਸਕ੍ਰੀਨਿੰਗ
ਫ਼ਿਲਮ 'ਚ ਦੇਸ਼ ਪ੍ਰਤੀ ਅਟੁੱਟ ਪਿਆਰ ਦਿਖਾਇਆ ਗਿਆ ਹੈ। ਇਹੀ ਕਾਰਨ ਹੈ ਕਿ ਬੀਤੇ ਦਿਨੀ ਰਾਸ਼ਟਰਪਤੀ ਭਵਨ 'ਚ 'ਡੰਕੀ' ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ। ਜੀ ਹਾਂ, ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਡੰਕੀ' ਹੁਣ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਆਪਣਾ ਜਾਦੂ ਬਿਖੇਰਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ
ਦੱਸਣਯੋਗ ਹੈ ਕਿ‘ਸਾਲਾਰ’ ਨੇ ਦੋ ਦਿਨਾਂ ’ਚ ਜਿਥੇ 295.7 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ, ਉਥੇ ‘ਡੰਕੀ’ ਨੇ ਤਿੰਨ ਦਿਨਾਂ ’ਚ 157.22 ਕਰੋੜ ਰੁਪਏ ਕਮਾਏ ਹਨ। ਦੱਸ ਦੇਈਏ ਕਿ ‘ਡੰਕੀ’ ਦੀ ਤਿੰਨ ਦਿਨਾਂ ਦੀ ਕਮਾਈ ਨੇ ‘ਸਾਲਾਰ’ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਅਜੇ ਤਕ ਨਹੀਂ ਪਛਾੜਿਆ ਹੈ। ‘ਸਾਲਾਰ’ ਨੇ ਪਹਿਲੇ ਦਿਨ 178.7 ਕਰੋੜ ਰੁਪਏ ਕਮਾਏ ਹਨ। ‘ਡੰਕੀ’ ਫ਼ਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਹ ਫ਼ਿਲਮ 120 ਕਰੋੜ ਰੁਪਏ ’ਚ ਬਣੀ ਦੱਸੀ ਜਾ ਰਹੀ ਹੈ, ਜਦਕਿ ‘ਸਾਲਾਰ’ ਦਾ ਬਜਟ 250 ਤੋਂ 270 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
NEXT STORY