ਮੁੰਬਈ- ਏਕਤਾ ਕਪੂਰ ਨੇ 3 ਦਹਾਕਿਆਂ ਤੋਂ ਵੱਧ ਸਮੇਂ ਵਿਚ ਸਾਡੀਆਂ ਕਹਾਣੀਆਂ ਨੂੰ ਦੇਖਣ ਦਾ ਅੰਦਾਜ਼ ਬਦਲ ਦਿੱਤਾ ਹੈ। ਟੀ.ਵੀ. ਤੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ, ਜਿੱਥੇ ਉਨ੍ਹਾਂ ਦੇ ਸ਼ੋਅ ਸਿਰਫ ਪ੍ਰਾਈਮਟਾਈਮ ’ਤੇ ਹੀ ਨਹੀਂ ਛਾਏ ਰਹੇ ਸਗੋਂ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਵੀ ਬਣ ਗਏ।
ਸਾਲ 2020 ਵਿਚ ਏਕਤਾ ਕਪੂਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ 2023 ਵਿਚ ਉਨ੍ਹਾਂ ਨੇ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਅਤੇ ਇੰਟਰਨੈਸ਼ਨਲ ਐਮੀ ਡਾਇਰੈਕਟ੍ਰੇਟ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪ੍ਰੋਡਿਊਸਰ ਬਣੀ। ਹੁਣ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਇਕ ਹੋਰ ਵੱਡੀ ਪ੍ਰਾਪਤੀ ਜੋੜ ਲਈ ਹੈ। ਉਨ੍ਹਾਂ ਨੂੰ ਫਿਲਮ ‘ਕਟਹਲ : ਅ ਜੈਕਫਰੂਟ ਮਿਸਟਰੀ’ ਲਈ ਪਹਿਲਾ ਨੈਸ਼ਨਲ ਫਿਲਮ ਐਵਾਰਡ ਮਿਲਿਆ ਹੈ।
ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮਹਾਕਾਲੇਸ਼ਵਰ ਮੰਦਰ 'ਚ ਭਰੀ ਹਾਜ਼ਰੀ, ਲਿਆ ਮਹਾਕਾਲ ਦਾ ਆਸ਼ੀਰਵਾਦ
NEXT STORY