ਐਂਟਰਟੇਨਮੈਂਟ ਡੈਸਕ– ਮਸ਼ਹੂਰ ਯੂਟਿਊਬਰ ਤੇ ‘ਬਿੱਗ ਬੌਸ ਓ. ਟੀ. ਟੀ. 2’ ਦੇ ਜੇਤੂ ਐਲਵਿਸ਼ ਯਾਦਵ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਕਾਰਵਾਈ ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟ੍ਰਨ ਦੀ ਵਾਇਰਲ ਵੀਡੀਓ ਤੋਂ ਬਾਅਦ ਕੀਤੀ ਗਈ ਹੈ। ਵੀਡੀਓ ’ਚ ਐਲਵਿਸ਼ ਯਾਦਵ ਨੂੰ 8-10 ਲੋਕਾਂ ਨਾਲ ਮਿਲ ਕੇ ਸਾਗਰ ਠਾਕੁਰ ਨੂੰ ਕੁੱਟਦੇ ਦੇਖਿਆ ਗਿਆ। ਗੁਰੂਗ੍ਰਾਮ ਦੇ ਸੈਕਟਰ 53 ਥਾਣੇ ’ਚ ਐਲਵਿਸ਼ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 147, 149, 323, 506 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਸਾਗਰ ਠਾਕੁਰ ਨੇ ਐਕਸ ’ਤੇ ਇਕ ਵੀਡੀਓ ਸ਼ੇਅਰ ਕਰਕੇ ਐਲਵਿਸ਼ ਯਾਦਵ ’ਤੇ ਹਮਲੇ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਉਸ ਨੇ ਸੀ. ਸੀ. ਟੀ. ਵੀ. ਫੁਟੇਜ ਸਾਂਝੀ ਕੀਤੀ। ਇਸ ’ਚ ਐਲਵਿਸ਼ ਆਪਣੇ ਗੈਂਗ ਨਾਲ ਮੈਕਸਟ੍ਰਨ ਦੀ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਗੁੱਸੇ ’ਚ ਆ ਗਏ ਤੇ ਇਸ ਗੁੰਡਾਗਰਦੀ ਲਈ ਐਲਵਿਸ਼ ਯਾਦਵ ਖ਼ਿਲਾਫ਼ ਪੁਲਸ ਕਾਰਵਾਈ ਦੀ ਮੰਗ ਕਰਨ ਲੱਗੇ।
ਇਹ ਖ਼ਬਰ ਵੀ ਪੜ੍ਹੋ : 3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...
ਸਾਗਰ ਠਾਕੁਰ ਐਲਵਿਸ਼ ਨੂੰ 2021 ਤੋਂ ਜਾਣਦਾ ਹੈ
ਸਾਗਰ ਠਾਕੁਰ ਉਰਫ਼ ਮੈਕਸਟ੍ਰਨ ਨੇ ਐਲਵਿਸ਼ ਯਾਦਵ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਸ ’ਚ ਉਸ ਨੇ ਕਿਹਾ ਹੈ ਕਿ ਐਲਵਿਸ਼ ਯਾਦਵ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਮੈਕਸਟ੍ਰਨ ਨੇ ਦੱਸਿਆ ਕਿ ਉਹ ਐਲਵਿਸ਼ ਨੂੰ 2021 ਤੋਂ ਜਾਣਦਾ ਹੈ ਪਰ ਐਲਵਿਸ਼ ਜਿਸ ਤਰ੍ਹਾਂ ਨਾਲ ਨਫ਼ਰਤ ਫੈਲਾ ਰਿਹਾ ਸੀ, ਉਸ ਨੂੰ ਉਹ ਕੁਝ ਸਮੇਂ ਤੋਂ ਪਸੰਦ ਨਹੀਂ ਕਰ ਰਿਹਾ ਸੀ।
ਸਾਗਰ ਠਾਕੁਰ ਨੇ ਐੱਫ. ਆਈ. ਆਰ. ’ਚ ਆਖੀ ਇਹ ਗੱਲ
ਇਸ ਦੌਰਾਨ ਮੈਕਸਟ੍ਰਨ ਨੇ ਐਕਸ ’ਤੇ ਐਲਵਿਸ਼ ਯਾਦਵ ਤੇ ਮੁਨੱਵਰ ਫਾਰੂਕੀ ਦੀ ਵੀਡੀਓ ਸ਼ੇਅਰ ਕੀਤੀ। ਉਸ ਨੇ ਐਲਵਿਸ਼ ਦੀ ਇਕ ਹੋਰ ਪੁਰਾਣੀ ਵੀਡੀਓ ਸ਼ੇਅਰ ਕੀਤੀ, ਜਿਸ ’ਤੇ ਐਲਵਿਸ਼ ਨੇ ਉਸ ਨੂੰ ਮਿਲਣ ਲਈ ਕਿਹਾ। ਮੈਕਸਟ੍ਰਨ ਦੇ ਅਨੁਸਾਰ ਉਸ ਨੇ ਸੋਚਿਆ ਕਿ ਐਲਵਿਸ਼ ਮਿਲ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਉਹ ਸਟੋਰ ’ਤੇ ਪਹੁੰਚਿਆ ਤਾਂ ਐਲਵਿਸ਼ ਯਾਦਵ ਨੇ 8-10 ਲੜਕਿਆਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਕੋਸ਼ਿਸ਼ ਵੀ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮੈਕਸਟ੍ਰਨ ਯਾਨੀ ਸਾਗਰ ਠਾਕੁਰ ਅਨੁਸਾਰ ਇਹ ਸਾਰੇ ਸ਼ਰਾਬੀ ਸਨ ਤੇ ਗਾਲ੍ਹਾਂ ਵੀ ਕੱਢ ਰਹੇ ਸਨ। ਇਹ ਘਟਨਾ 8 ਮਾਰਚ ਨੂੰ ਦੁਪਹਿਰ 12:30 ਵਜੇ ਦੀ ਹੈ।
ਸਾਗਰ ਠਾਕੁਰ ਨੂੰ 4 ਮਾਮੂਲੀ ਸੱਟਾਂ ਲੱਗੀਆਂ
ਐਲਵੀਸ਼ ਯਾਦਵ ਨੇ ਜੋ ਕੀਤਾ ਹੈ, ਉਸ ਨੂੰ ਆਈ. ਪੀ. ਸੀ. ਦੀ ਧਾਰਾ 308, 307 ਦੇ ਤਹਿਤ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦੱਸਿਆ ਗਿਆ ਹੈ। ਇਸ ਦੌਰਾਨ ਸੈਕਟਰ 53 ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਐਲਵਿਸ਼ ਯਾਦਵ ਨੇ ਸਾਗਰ ਠਾਕੁਰ ਨੂੰ ਗੋਲਫ ਕੋਰਸ ਰੋਡ ’ਤੇ ਸਥਿਤ ਸਾਊਥ ਪੁਆਇੰਟ ਮਾਲ ’ਚ ਗੱਲਬਾਤ ਲਈ ਬੁਲਾਇਆ ਸੀ। ਉਸ ਨੇ ਕਿਹਾ, ‘‘ਇਹ ਐਲਵਿਸ਼ ਯਾਦਵ ਦੇ ਇਕ ਜਾਣਕਾਰ ਦੀ ਦੁਕਾਨ ’ਤੇ ਹੋਇਆ। ਅੰਦਰ ਆਉਂਦਿਆਂ ਹੀ ਉਸ ਨੇ ਸਾਗਰ ਠਾਕੁਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।’’ ਪੁਲਸ ਨੇ ਸਾਗਰ ਠਾਕੁਰ ਦੀ ਮੈਡੀਕਲ ਜਾਂਚ ਕਰਵਾਈ ਹੈ ਤੇ ਪਤਾ ਲੱਗਾ ਹੈ ਕਿ ਉਸ ਨੂੰ 4 ਮਾਮੂਲੀ ਸੱਟਾਂ ਲੱਗੀਆਂ ਹਨ।
ਐਲਵਿਸ਼ ਯਾਦਵ ਨੇ ਆਖੀ ਇਹ ਗੱਲ
ਹਾਲਾਂਕਿ ਐਲਵਿਸ਼ ਯਾਦਵ ਨੇ ‘ਇੰਡੀਅਨ ਐਕਸਪ੍ਰੈੱਸ’ ਨੂੰ ਦੱਸਿਆ ਕਿ ਪੀੜਤ (ਸਾਗਰ ਠਾਕੁਰ) ਨੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਕਿਹਾ, ‘‘ਇਹ ਘਟਨਾ ਜਨੂੰਨ ਕਾਰਨ ਹੋਈ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁਕੇਸ਼-ਨੀਤਾ ਅੰਬਾਨੀ ਨੇ ਦੱਸਿਆ ਪੁੱਤਰ ਅਨੰਤ ਅੰਬਾਨੀ ਦਾ ਕੌਣ ਹੈ 'ਗਾਡਫ਼ਾਦਰ', ਦੇਖੋ ਵਾਇਰਲ ਵੀਡੀਓ
NEXT STORY