ਜਲੰਧਰ (ਵਿਕਰਾਂਤ)-ਸਾਲ 2021 ਆਪਣੇ ਅੰਤਿਮ ਪੜਾਅ 'ਤੇ ਵੱਲ ਵਧਦਾ ਜਾ ਰਿਹਾ ਹੈ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ। ਸਾਲ 2021 ਦੌਰਾਨ ਤਮਾਮ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ 'ਚੋਂ ਕੁਝ ਫ਼ਿਲਮਾਂ ਨੇ ਦਰਸ਼ਕਾਂ ਦਾ ਕਾਫ਼ੀ ਮਨੋਰੰਜਨ ਕੀਤਾ ਅਤੇ ਕੁਝ ਫ਼ਿਲਮਾਂ ਮਨੋਰੰਜਨ ਦੇ ਮਾਮਲੇ 'ਚ ਫਲਾਪ ਸਾਬਿਤ ਹੋਈਆਂ। ਸੋ ਅੱਜ ਅਸੀਂ ਗੱਲ ਕਰਾਂਗੇ ਇੰਨਾ ਸਾਰੀਆਂ ਫ਼ਿਲਮਾਂ ਦੀ ਅਤੇ ਤੁਹਾਨੂੰ ਦੱਸਾਂਗੇ ਕੀ ਕਿਹੜੀ ਫ਼ਿਲਮ ਕਿੰਨੀ ਹਿੱਟ ਰਹੀ ਅਤੇ ਕਿਹੜੀ ਫਲਾਪ ਰਹੀ।
'ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ'
ਇਸ ਸਾਲ 'ਚ ਫ਼ਿਲਮਾਂ ਦੀ ਸ਼ੁਰੂਆਤ ਅਪ੍ਰੈਲ ਮਹੀਨੇ 'ਚ ਰਿਲੀਜ਼ ਹੋਈ ਫ਼ਿਲਮ 'ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ' (Kuriyan Jawan Baapu Preshaan) ਨਾਲ ਹੋਈ, ਜਿਸ 'ਚ ਕਰਮਜੀਤ ਅਨਮੋਲ ਨੇ ਮੁਖ ਭੂਮਿਕਾ ਨਿਭਾਈ ਸੀ ਪਰ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ 'ਚ ਕਾਮਯਾਬ ਨਹੀਂ ਰਹੀ।
'ਤੁਣਕਾ ਤੁਣਕਾ'
ਜੇ ਗੱਲ ਕਰੀਏ Lockdown ਤੋਂ ਬਾਅਦ ਦੀ ਤਾਂ ਅਗਸਤ ਮਹੀਨੇ 'ਚ ਰਿਲੀਜ਼ ਹੋਈ ਅਦਾਕਾਰ ਹਰਦੀਪ ਗਰੇਵਾਲ ਦੀ ਫ਼ਿਲਮ 'ਤੁਣਕਾ ਤੁਣਕਾ' ਦੀ ਤਾਂ ਉਹ ਕਾਫ਼ੀ ਹਿੱਟ ਸਾਬਿਤ ਰਹੀ। ਹਰਦੀਪ ਗਰੇਵਾਲ ਨੇ ਅਦਾਕਾਰ ਦੇ ਤੌਰ 'ਤੇ ਇਸ ਫ਼ਿਲਮ ਨਾਲ ਡੈਬਿਊ ਕੀਤਾ। ਸਿਨੇਮਾ ਘਰਾਂ 'ਚ 50% ਓਕਾਪੇਨਸੀ ਹੋਣ ਦੇ ਬਾਵਜੂਦ ਇਹ ਫ਼ਿਲਮ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਅਤੇ ਇਸ ਫ਼ਿਲਮ ਨੇ ਸਫ਼ਲ ਫ਼ਿਲਮਾਂ ਦੀ ਲਿਸਟ 'ਚ ਆਪਣਾ ਨਾਮ ਦਰਜ ਕਰਵਾਇਆ।
'ਚੱਲ ਮੇਰਾ ਪੁੱਤ 2'
ਹੁਣ ਗੱਲ ਕਰਦੇ ਹਾਂ ਇਸ ਮਹੀਨੇ ਰਿਲੀਜ਼ ਹੋਈ ਫ਼ਿਲਮ ਦੀ 'ਚੱਲ ਮੇਰਾ ਪੁੱਤ 2' ਦੀ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਹਾਲਾਂਕਿ ਇਸ ਫ਼ਿਲਮ ਨੂੰ ਦੁਬਾਰਾ ਕੁਝ ਬਦਲਾਅ ਕਰਕੇ ਮੁੜ ਸਿਨੇਮਾਘਰਾਂ 'ਚ ਰਿਲੀਜ ਕੀਤਾ ਗਿਆ ਸੀ।
'ਪੁਆੜਾ'
ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ 'ਪੁਆੜਾ' ਦਰਸ਼ਕਾਂ ਦੀ ਉਮੀਦਾਂ 'ਤੇ ਖਰੀ ਉੱਤਰੀ। ਇਸ ਫ਼ਿਲਮ ਨੇ ਦਰਸ਼ਕਾਂ ਨੂੰ ਖ਼ੂਬ ਹਸਾਇਆ ਤੇ ਚੰਗੀ ਕਮਾਈ ਕੀਤੀ। ਇਸ ਫ਼ਿਲਮ ਨੇ ਵੀ ਸਫ਼ਲ ਫ਼ਿਲਮਾਂ ਦੀ ਲਿਸਟ 'ਚ ਆਪਣੀ ਅਹਿਮ ਜਗ੍ਹਾ ਬਣਾਈ।
'ਪਿੰਕੀ ਮੋਗੇ ਵਾਲੀ 2'
ਸਾਲ 2012 'ਚ ਰਿਲੀਜ਼ ਹੋਈ ਫ਼ਿਲਮ 'ਪਿੰਕੀ ਮੋਗੇ ਵਾਲੀ' ਦਾ ਸੀਕੁਅਲ 'ਪਿੰਕੀ ਮੋਗੇ ਵਾਲੀ 2' ਵੀ ਇਸੇ ਸਾਲ ਰਿਲੀਜ਼ ਹੋਈ ਸੀ। ਡਰਾਮਾ ਅਤੇ ਰੋਮਾਂਸ ਦੇ ਤਰਜ਼ 'ਤੇ ਬਣੀ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ।
'ਉੱਚਾ ਪਿੰਡ'
ਹੁਣ ਗੱਲ ਕਰਦੇ ਆ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ 'ਚ ਰਿਲੀਜ਼ ਹੋਈ ਫ਼ਿਲਮ 'ਉੱਚਾ ਪਿੰਡ' (Ucha Pind) ਦੀ। ਐਕਸ਼ਨ ਦੇ ਤਰਜ਼ 'ਤੇ ਬਣੀ ਇਸ ਫ਼ਿਲਮ 'ਚ ਮੁੱਖ ਕਿਰਦਾਰ ਨਵਦੀਪ ਕਲੇਰ ਅਤੇ ਪੂਨਮ ਸੂਦ ਨੇ ਨਿਭਾਇਆ ਸੀ। ਕਈ ਦਿੱਗਜ਼ ਕਲਾਕਾਰਾਂ ਨੂੰ ਲੈ ਬਣਾਈ ਗਈ ਇਹ ਫ਼ਿਲਮ ਵੀ ਬੁਰੀ ਤਰ੍ਹਾਂ ਫਲਾਪ ਹੀ ਰਹੀ।
'ਯਾਰ ਅਣਮੁੱਲੇ ਰਿਟਰਨਸ'
ਫ਼ਿਲਮ 'ਯਾਰ ਅਣਮੁੱਲੇ ਰਿਟਰਨਸ' ਇਸੇ ਸਾਲ ਸਤੰਬਰ ਮਹੀਨੇ ਦੇ ਦੂਜੇ ਹਫਤੇ 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਰਾਹੀਂ ਪੰਜਾਬੀ ਗਾਇਕ ਪ੍ਰਭ ਗਿੱਲ ਨੇ ਬਤੌਰ ਅਦਾਕਾਰ ਦੇ ਤੌਰ 'ਤੇ ਡੈਬਿਊ ਕੀਤਾ। ਪ੍ਰਭ ਗਿੱਲ ਤੋਂ ਇਲਾਵਾ ਇਸ ਫ਼ਿਲਮ 'ਚ ਹਰੀਸ਼ ਵਰਮਾ ਤੇ ਯੁਵਰਾਜ ਹੰਸ ਨੇ ਮੁਖ ਭੂਮਿਕਾ ਨਿਭਾਈ ਸੀ। ਤਿੰਨ ਨਵੀਆਂ ਹੀਰੋਇਨਾਂ ਨੂੰ ਲੈ ਬਣਾਈ ਗਈ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ।
'ਥਾਣਾ ਸਦਰ'
ਸਤੰਬਰ ਮਹੀਨੇ 'ਚ ਫ਼ਿਲਮ 'ਥਾਣਾ ਸਦਰ' ਰਿਲੀਜ਼ ਹੋਈ, ਜਿਸ 'ਚ ਮੁਖ ਭੂਮਿਕਾ ਕਰਤਾਰ ਚੀਮਾ ਨੇ ਨਿਭਾਈ ਸੀ। ਇਸ ਫ਼ਿਲਮ 'ਚ ਉਸ ਨੇ ਇਕ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਵੀ ਦਰਸ਼ਕਾਂ ਦੇ ਦਿਲਾਂ 'ਚ ਕੋਈ ਖਾਸ ਜਗ੍ਹਾ ਨਾ ਬਣਾ ਸਕੀ।
'ਕਿਸਮਤ 2'
ਜੇ ਗੱਲ ਕਰੀਏ ਇਸ ਮਹੀਨੇ ਦੇ ਆਖ਼ਿਰੀ ਹਫ਼ਤੇ ਦੀ ਤਾਂ 'ਕਿਸਮਤ' ਫ਼ਿਲਮ ਦੇ ਸੀਕੁਅਲ 'ਕਿਸਮਤ 2' (Qismat 2) ਨੇ ਦਰਸ਼ਕਾਂ ਦੇ ਦਿਲਾਂ 'ਚ ਇੱਕ ਵੱਖਰੀ ਹੀ ਜਗ੍ਹਾ ਬਣਾਈ। ਇਸ ਫ਼ਿਲਮ 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਨੇ ਉਨ੍ਹਾਂ ਦੇ ਫੈਨਜ਼ ਨੂੰ ਇੱਕ ਵੱਖਰਾ ਹੀ Entertainment ਦਾ ਸਵਾਦ ਚਖਾਇਆ। ਇਹ ਫ਼ਿਲਮ ਇਸ ਮਹੀਨੇ ਦੀ ਸਭ ਤੋਂ ਕਾਮਯਾਬ ਫ਼ਿਲਮ ਸਾਬਿਤ ਹੋਈ।
'ਚੱਲ ਮੇਰਾ ਪੁੱਤ 3'
ਜੇ ਗੱਲ ਕਰੀਏ 'ਚੱਲ ਮੇਰਾ ਪੁੱਤ' ਸੀਰੀਜ਼ ਦੇ ਅਗਲੇ ਭਾਗ 'ਚੱਲ ਮੇਰਾ ਪੁੱਤ 3' ਦੀ ਤਾਂ, ਉਸ ਨੇ ਵੀ ਦਰਸ਼ਕਾਂ ਦੇ ਮਨੋਰੰਜਨ 'ਚ ਕੋਈ ਕਸਰ ਨਹੀਂ ਛੱਡੀ। ਇਕੋ ਸਾਲ 'ਚ ਕਿਸੇ ਸੀਰੀਜ਼ ਦੇ ਦੋ ਭਾਗਾਂ ਨੇ ਰਿਲੀਜ਼ ਹੋ ਇੱਕ ਵੱਖਰਾ ਹੀ ਰਿਕਾਰਡ ਕਾਇਮ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਿਆਰ ਵੀ ਮਿਲਿਆ। ਇਹ ਫ਼ਿਲਮ ਸਫ਼ਲ ਫ਼ਿਲਮਾਂ ਦੀ ਲਿਸਟ 'ਚ ਵੀ ਸ਼ਾਮਲ ਹੋਈ।
'ਮੂਸਾ ਜੱਟ'
ਹੁਣ ਗੱਲ ਕਰਾਂਗੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਫ਼ਿਲਮ 'ਮੂਸਾ ਜੱਟ' (Moosa Jatt) ਦੀ। ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਰਿਲੀਜ਼ ਹੋਈ ਇਸ ਫ਼ਿਲਮ 'ਤੇ ਸੈਂਸਰ ਬੋਰਡ ਨੇ ਇਤਰਾਜ਼ ਜਤਾਇਆ। ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਇਹ ਫ਼ਿਲਮ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਦਾ ਰਲਵਾਂ ਹੁੰਗਾਰਾ ਹੀ ਮਿਲਿਆ। ਉਂਝ ਸਿੱਧੂ ਮੂਸੇ ਵਾਲਾ ਦੇ ਫੈਨਜ਼ ਨੂੰ ਇਸ ਫ਼ਿਲਮ ਤੋਂ ਕਾਫ਼ੀ ਉਮੀਦਾਂ ਸਨ।
'ਹੌਸਲਾ ਰੱਖ'
ਅਕਤੂਬਰ ਮਹੀਨੇ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ 'ਹੌਸਲਾ ਰੱਖ' (Honsla Rakh) ਰਿਲੀਜ਼ ਹੋਈ, ਜਿਸ ਨੇ ਦਰਸ਼ਕਾਂ ਨੂੰ ਕਾਫ਼ੀ ਖੁਸ਼ ਕੀਤਾ। ਲੋਕਾਂ ਨੇ ਫ਼ਿਲਮ 'ਚ ਸ਼ਿੰਦੇ ਦੀ ਐਕਟਿੰਗ ਨੂੰ ਖੂਬ ਸਰਾਹਿਆ ਅਤੇ ਇਹ ਫ਼ਿਲਮ ਵੀ ਸਫ਼ਲ ਸਾਬਿਤ ਹੋਈ।
'ਯੈੱਸ ਆਈ ਏਮ ਸਟੂਡੈਂਟ'
ਹੁਣ ਜੇ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਇਸ ਸਾਲ ਆਈ ਅਗਲੀ ਫ਼ਿਲਮ 'ਯੈੱਸ ਆਈ ਏਮ ਸਟੂਡੈਂਟ' (Yes I Am Student) ਦੀ, ਤਾਂ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ।
'ਪਾਣੀ 'ਚ ਮਧਾਣੀ'
ਹੁਣ ਗੱਲ ਕਰਦੇ ਹਾਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਰਿਲੀਜ਼ ਹੋਈ ਫ਼ਿਲਮ 'ਪਾਣੀ 'ਚ ਮਧਾਣੀ' (Paani Ch Madhaani) ਦੀ, ਜਿਸ ਨੇ ਦਰਸ਼ਕਾਂ ਦਾ Entertainment ਤਾਂ ਕੀਤਾ ਪਰ ਇਹ ਫ਼ਿਲਮ ਗਿੱਪੀ ਗਰੇਵਾਲ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ 'ਚ ਸ਼ਾਮਲ ਨਾ ਹੋ ਸਕੀ।
'ਫੁੱਫੜ ਜੀ'
ਜੇ ਗੱਲ ਕਰੀਏ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ 'ਚ ਰਿਲੀਜ਼ ਹੋਈ ਫ਼ਿਲਮ 'ਫੁੱਫੜ ਜੀ' (Fuffad Ji) ਬਾਰੇ, ਜਿਸ 'ਚ ਬਿਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਇਹ ਫ਼ਿਲਮ ਵੀ ਦਰਸ਼ਕਾਂ ਦੇ ਦਿਲਾਂ 'ਚ ਕੋਈ ਖਾਸ ਜਗ੍ਹਾ ਨਹੀਂ ਬਣਾ ਸਕੀ।
'ਵਾਰਨਿੰਗ'
ਇਸੇ ਮਹੀਨੇ ਰਿਲੀਜ਼ ਹੋਈ ਫ਼ਿਲਮ 'ਵਾਰਨਿੰਗ' (Warning), ਜਿਸ 'ਚ ਪ੍ਰਿੰਸ ਕੰਵਲਜੀਤ ਅਤੇ ਧੀਰਜ ਕੁਮਾਰ ਨਜ਼ਰ ਆਏ। ਇਸ ਫ਼ਿਲਮ ਦੇ ਕੰਸੈਪਟ ਤੇ ਪ੍ਰਿੰਸ ਕੰਵਲਜੀਤ ਦੀ ਅਦਾਕਾਰੀ ਨੂੰ ਕਾਫ਼ੀ ਪਿਆਰ ਮਿਲਿਆ ਪਰ ਉਵਰ ਆਲ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਤੱਕ ਨਹੀਂ ਪਹੁੰਚ ਸਕੀ ਅਤੇ ਕਾਮਯਾਬ ਫ਼ਿਲਮਾਂ ਦੀ ਲਿਸਟ 'ਚ ਆਪਣੀ ਜਗ੍ਹਾ ਨਾ ਬਣਾ ਸਕੀ।
'ਇੱਕੋ ਮਿੱਕੇ'
ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਸਤਿੰਦਰ ਸਰਤਾਜ ਦੀ 'ਇੱਕੋ ਮਿੱਕੇ' ਨੂੰ ਦੁਬਾਰਾ ਰਿਲੀਜ਼ ਕੀਤਾ ਗਿਆ ਪਰ ਇਹ ਫ਼ਿਲਮ ਕਦੋ ਸਿਨੇਮਾ ਘਰਾਂ 'ਚ ਲੱਗੀ ਤੇ ਕਦੋ ਉੱਤਰ ਗਈ ਕਿਸੇ ਨੂੰ ਪਤਾ ਹੀ ਨਹੀਂ ਲੱਗਾ।
'ਤੀਜਾ ਪੰਜਾਬ'
ਹੁਣ ਗੱਲ ਕਾਰਦੇ ਹਾਂ ਸਾਲ ਦੇ ਆਖਰੀ ਮਹੀਨੇ 'ਚ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ, ਜਿਸ 'ਚ ਪਹਿਲੇ ਹਫ਼ਤੇ ਰਿਲੀਜ਼ ਹੋਈਆਂ 2 ਫ਼ਿਲਮਾਂ ਹਨ। ਇਨ੍ਹਾਂ 'ਚੋਂ ਅਦਾਕਾਰ ਅੰਬਰਦੀਪ ਤੇ ਗਾਇਕਾ ਨਿਮਰਤ ਖੈਰਾ ਦੀ ਫ਼ਿਲਮ 'ਤੀਜਾ ਪੰਜਾਬ' ਹੈ, ਜਿਸਨੂੰ ਦਰਸ਼ਕਾਂ ਨੇ ਪਸੰਦ ਕੀਤਾ।
'ਕਦੇ ਹਾਂ ਕਦੇ ਨਾ'
ਦੂਜੀ ਪੰਜਾਬੀ ਗਾਇਕ ਸਿੰਗਾ ਦੀ ਡੈਬਿਊ ਫ਼ਿਲਮ 'ਕਦੇ ਹਾਂ ਕਦੇ ਨਾ' (Kade Haan Kade Naa) ਆਉਂਦੀ ਹੈ ਪਰ ਇਹ ਫ਼ਿਲਮਾਂ Entertainment ਦੇ ਮਾਮਲੇ 'ਚ ਸਫ਼ਲ ਨਹੀਂ ਹੋ ਸਕੀਆਂ।
'ਮਰਜਾਣੇ'
ਦਸੰਬਰ ਮਹੀਨੇ ਦੇ ਦੂਜੇ ਹਫ਼ਤੇ 'ਚ ਵੀ 2 ਫ਼ਿਲਮਾਂ ਰਿਲੀਜ਼ ਹੋਈਆਂ। ਇੱਕ 'ਮਰਜਾਣੇ' (Marjaney), ਜਿਸ 'ਚ ਮੁੱਖ ਭੂਮਿਕਾ ਸਿੱਪੀ ਗਿੱਲ ਨੇ ਨਿਭਾਈ।
'ਕਾਕਾ ਪ੍ਰਧਾਨ'
ਦੂਜੀ ਫ਼ਿਲਮ ਵੱਡਾ ਗਰੇਵਾਲ ਦੀ ਸੀ, ਜਿਸ ਦਾ ਨਾਂ 'ਕਾਕਾ ਪ੍ਰਧਾਨ' (Kaka Pardhan) ਸੀ। ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਸਾਫ ਤੌਰ 'ਤੇ ਨਕਾਰ ਦਿੱਤਾ ਗਿਆ।
'ਸ਼ਾਵਾ ਨੀ ਗਿਰਧਾਰੀ ਲਾਲ'
ਹੁਣ ਗੱਲ ਕਰਾਂਗੇ ਇਸ ਸਾਲ ਗਿੱਪੀ ਗਰੇਵਾਲ ਦੀ ਆਈ ਅਗਲੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' (Shava Ni Girdhari Lal) ਦੀ, ਜੋ ਕੀ ਫਿਲਹਾਲ ਸਿਨੇਮਾ ਘਰਾਂ 'ਚ ਲੱਗੀ ਹੋਈ ਹੈ ਅਤੇ ਹੁਣ ਤੱਕ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਰਲਵਾਂ ਮਿਲਵਾ ਹੁੰਗਾਰਾ ਹੀ ਮਿਲ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਜਦੋਂ ਕਰਨ ਕੁੰਦਰਾ ਨੇ ਕੀਤੀ ਤੇਜਸਵੀ ਨੂੰ ਕਿੱਸ ਕਰਨ ਦੀ ਕੋਸ਼ਿਸ਼, ਅਦਾਕਾਰਾ ਦਾ ਸੀ ਇਹ ਰਿਐਕਸ਼ਨ
NEXT STORY