ਮੁੰਬਈ (ਦੀਪੇਂਦਰ)– ਡਿਜ਼ਨੀ ਪਲੱਸ ਹੌਟਸਟਾਰ ਨੇ ਸਮਾਜਿਕ ਥ੍ਰਿਲਰ ਪੇਸ਼ ਕਰਦਿਆਂ ਹੌਟਸਟਾਰ ਸਪੈਸ਼ਲਜ਼ ਦੇ ‘ਐਸਕੇਪ ਲਾਈਵ’ ਦਾ ਟਰੇਲਰ ਲਾਂਚ ਕੀਤਾ ਹੈ। ਇਹ ਅਜੋਕੇ ਸਮੇਂ ’ਚ ਸੋਸ਼ਲ ਮੀਡੀਆ ਦੀਆਂ ਅਸਲੀਅਤਾਂ ਨੂੰ ਬਿਆਨ ਕਰਦਾ ਹੈ। ਸਮਕਾਲੀ ਭਾਰਤ ਦੇ ਸੰਦਰਭ ’ਚ ਸੈੱਟ ਇਹ ਸੀਰੀਜ਼ 6 ਭਾਰਤੀਆਂ ਦੀਆਂ ਵੱਖ-ਵੱਖ ਯਾਤਰਾਵਾਂ ਦੀ ਖੋਜ ਕਰਦੀ ਹੈ ਕਿਉਂਕਿ ਉਹ ‘ਐਸਕੇਪ ਲਾਈਵ’ ਨਾਂ ਦੀ ਸੋਸ਼ਲ ਮੀਡੀਆ ਐਪ ’ਤੇ ਜਿੱਤਣ, ਨਾਮ ਕਮਾਉਣ ਤੇ ਕਿਸਮਤ ਲਈ ਸੰਘਰਸ਼ ਕਰਦੇ ਹਨ, ਜੋ ਜੇਤੂ ਪ੍ਰਤੀਯੋਗੀ ਨੂੰ ਵੱਡੀ ਰਕਮ ਦੇਣ ਦਾ ਵਾਅਦਾ ਕਰਦੀ ਹੈ। ਇਹ ਸੀਰੀਜ਼ 20 ਮਈ ਤੋਂ ਸਿਰਫ ਡਿਜ਼ਨੀ ਪਲੱਸ ਹੌਟਸਟਾਰ ’ਤੇ ਸਟ੍ਰੀਮ ਕਰੇਗੀ।
ਟਰੇਲਰ ਦੀ ਘੁੰਡ-ਚੁਕਾਈ ਨਿਰਮਾਤਾ-ਨਿਰਦੇਸ਼ਕ ਸਿਧਾਰਥ ਕੁਮਾਰ ਤਿਵਾਰੀ ਦੇ ਨਾਲ ਸ਼ੋਅ ਦੀ ਪੂਰੀ ਕਾਸਟ ਨੇ ਕੀਤੀ, ਜਿਸ ’ਚ ਸਿਧਾਰਥ, ਜਾਵੇਦ ਜਾਫਰੀ, ਸ਼ਵੇਤਾ ਤ੍ਰਿਪਾਠੀ ਸ਼ਰਮਾ, ਸਵਾਸਤਿਕਾ ਮੁਖਰਜੀ, ਪਲਾਬਿਤਾ ਬੋਰਠਾਕੁਰ, ਵਲੂਚਾ ਡਿਸੂਜ਼ਾ ਵਰਗੇ ਹੁਨਰਮੰਦ ਕਲਾਕਾਰ ਸ਼ਾਮਲ ਹਨ। ਇਨ੍ਹਾਂ ਦੇ ਨਾਲ ਰਿਤਵਿਕ ਸਾਹੋਰੇ, ਸੁਮੇਧ ਮੁਦਗਲਕਰ, ਗੀਤਿਕਾ ਵਿਦਿਆ ਓਹਿਆਨ, ਜਗਜੀਤ ਸੰਧੂ, ਰੋਹਿਤ ਚੰਦੇਲ ਤੇ ਬਾਲ ਕਲਾਕਾਰ ਆਦਿਆ ਸ਼ਰਮਾ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’
‘ਐਸਕੇਪ ਲਾਈਵ’ ਇਕ ਕਾਲਪਨਿਕ ਕਹਾਣੀ ਹੈ, ਜਿਸ ਨੂੰ ਜਯਾ ਮਿਸ਼ਰਾ ਤੇ ਸਿਧਾਰਥ ਕੁਮਾਰ ਤਿਵਾਰੀ ਨੇ ਲਿਖਿਆ ਹੈ। ਇਹ ਕਹਾਣੀ ਬਹੁਤ ਹੀ ਸੱਚੀ ਤੇ ਅਸਲੀ ਲੱਗਦੀ ਹੈ। ਕਹਾਣੀ ’ਚ ਵੱਖ-ਵੱਖ ਰਸਤਿਆਂ ਦੇ ਨਾਲ ਕੰਟੈਂਟ ਕ੍ਰਿਏਟਰਸ ਦਾ ਸਮੂਹ ਹੈ, ਜਿਸ ਦਾ ਟੀਚਾ ਹੈ ਦੇਸ਼ ਵਿਚ ਸਭ ਤੋਂ ਨਵੇਂ ਐਪ ‘ਐਸਕੇਪ ਲਾਈਵ’ ਵਲੋਂ ਐਲਾਨੀ ਇਕ ਜੀਵਨ ਬਦਲਦੀ ਪ੍ਰਤੀਯੋਗਿਤਾ ’ਚ ਜਿੱਤਣ ਲਈ ਵਾਇਰਲ ਕੰਟੈਂਟ ਦਾ ਉਤਪਾਦਨ ਕਰਨਾ। ਸਿਧਾਰਥ ਕੁਮਾਰ ਤਿਵਾਰੀ ਦੇ ਵਨ ਲਾਈਫ ਸਟੂਡੀਓਜ਼ ਤਹਿਤ ਤਿਆਰ 9 ਐਪੀਸੋਡਜ਼ ਦੀ ਇਹ ਸੀਰੀਜ਼ ਮੁਕਾਬਲੇਬਾਜ਼ ਹੋਣ ਦੇ ਮਨੁੱਖੀ ਸੁਭਾਅ ਤੇ ਸਫਲ ਹੋਣ ਦੀ ਉਨ੍ਹਾਂ ਦੀ ਮੁਹਿੰਮ ’ਤੇ ਜ਼ੋਰ ਦਿੰਦੀ ਹੈ।
ਡਿਜ਼ਨੀ ਸਟਾਰ ਇੰਡੀਆ ਦੇ ਕੰਟੈਂਟ ਡਿਜ਼ਨੀ ਪਲੱਸ ਹੌਟਸਟਾਰ ਤੇ ਐੱਚ. ਐੱਸ. ਐੱਮ. ਐਂਟਰਟੇਨਮੈਂਟ ਨੈੱਟਵਰਕ ਦੇ ਹੈੱਡ ਗੌਰਵ ਬੈਨਰਜੀ ਨੇ ਕਿਹਾ ਕਿ ਅਸੀਂ ਦਰਸ਼ਕਾਂ ਲਈ ਅਜਿਹਾ ਕੰਟੈਂਟ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ ਜੋ ਸ਼ੈਲੀ ਦੇ ਰੁਖ਼ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ ਤੇ ਸੰਮੇਲਨਾਂ ਨੂੰ ਚੁਣੌਤੀ ਦਿੰਦਾ ਹੈ। ਜਿਵੇਂ-ਜਿਵੇਂ ਅਸੀਂ ਰੋਮਾਂਚਕ ਥ੍ਰਿਲਰ ਦੀ ਆਪਣੀ ਲਾਇਬ੍ਰੇਰੀ ਦਾ ਵਿਸਤਾਰ ਕਰਦੇ ਹਾਂ, ‘ਐਸਕੇਪ ਲਾਈਵ’ ਡਿਜ਼ਨੀ ਪਲੱਸ ਹੌਟਸਟਾਰ ਦੀ ਪਹਿਲੀ ਸੋਸ਼ਲ-ਥ੍ਰਿਲਰ ਨੂੰ ਵੀ ਦਰਸਾਏਗਾ, ਜੋ ਸਾਡੇ ਸਮਾਜ ਦਾ ਸ਼ੀਸ਼ਾ ਹੈ। ਸਿਧਾਰਥ ਕੁਮਾਰ ਤਿਵਾਰੀ ਦੇ ਰਚਨਾਤਮਕ ਹੁਨਰ ਤੇ ਹੁਨਰਮੰਦ ਕਲਾਕਾਰਾਂ ਦੇ ਗਰੁੱਪ ਦੇ ਨਾਲ ਸਾਨੂੰ ਉਮੀਦ ਹੈ ਕਿ ਦਰਸ਼ਕ ਇਸ ਸੀਰੀਜ਼ ਦੀਆਂ ਯੂਨਿਕ ਸਟੋਰੀਜ਼ ਦਾ ਭਰਪੂਰ ਆਨੰਦ ਉਠਾਉਣਗੇ।
ਸਿਧਾਰਥ ਨੇ ਕਿਹਾ, ‘‘ਮੈਂ ਅੱਜ ਦੀ ਦੁਨੀਆ ਦੀ ਇਕ ਕਹਾਣੀ ਦੱਸਣੀ ਚਾਹੁੰਦਾ ਸੀ, ਜਿਥੇ ਸੋਸ਼ਲ ਮੀਡੀਆ ਸਿਰਫ ਇਕ ਆਦਤ ਨਹੀਂ ਹੈ, ਸਗੋਂ ਇਮੋਸ਼ਨਲ ਐਕਸਪ੍ਰੈਸ਼ਨਜ਼ ਦਾ ਰੂਪ ਬਣ ਗਿਆ ਹੈ। ਜ਼ਿੰਦਗੀ ਪਸੰਦ-ਨਾਪਸੰਦ ਜਾਂ ਫਾਲੋਅ ਤੇ ਅਨਫਾਲੋਅ ਹੋਣ ਨਾਲੋਂ ਕਿਤੇ ਜ਼ਿਆਦਾ ਅੱਗੇ ਵੱਧ ਗਈ ਹੈ। ‘ਐਸਕੇਪ ਲਾਈਵ’ ਸਾਨੂੰ ਸੋਸ਼ਲ ਮੀਡੀਆ ਦੀ ਦੁਨੀਆ ’ਚ ਰਹਿਣ ਵਾਲੇ ਲੋਕਾਂ ਦੇ ਦਿਮਾਗ ’ਚ ਇਕ ਅੰਦਰੂਨੀ ਨਜ਼ਰ ਪ੍ਰਦਾਨ ਕਰਦਾ ਹੈ। ਕੀ ਅਸੀਂ ਤਿਆਰ ਹਾਂ ਜਾਂ ਪਹਿਲਾਂ ਤੋਂ ਹੀ ਇਸ ’ਚ ਹਾਂ? ਮੇਰੇ ਲਈ ਡਿਜ਼ਨੀ ਪਲੱਸ ਹੌਟਸਟਾਰ ਦੀ ਪੂਰੀ ਟੀਮ ਨਾਲ ਗੌਰਵ ਤੇ ਨਿਖਿਲ ਨੇ ਵੱਡੀ ਉਮੀਦ ਜ਼ਾਹਿਰ ਕੀਤੀ ਹੈ ਤੇ ਮੂਲ ਕੰਟੈਂਟ ਆਪਸ਼ਨਜ਼ ਨਾਲ ਅੱਗੇ ਵਧਾਉਣ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਨੂੰ ਇਸ ਸੀਰੀਜ਼ ’ਚ ਸਹਿਯੋਗ ਕਰਨ ਲਈ ਮੇਰੀ ਪਹਿਲੀ ਤੇ ਇਕੋ-ਇਕ ਪਸੰਦ ਬਣਾ ਦਿੱਤਾ ਹੈ।’’
ਸਕ੍ਰਿਪਟ ਤੇ ਕਿਰਦਾਰ ਨੇ ਕੀਤਾ ਮੈਨੂੰ ਆਕਰਸ਼ਿਤ : ਸਿਧਾਰਥ
ਇਸ ’ਤੇ ਸੀਰੀਜ਼ ਦੇ ਲੀਡ ਅਦਾਕਾਰ ਸਿਧਾਰਥ ਨੇ ਕਿਹਾ, ‘‘ਜਿਸ ਗੱਲ ਨੇ ਮੈਨੂੰ ‘ਐਸਕੇਪ ਲਾਈਵ’ ਵੱਲ ਆਕਰਸ਼ਿਤ ਕੀਤਾ, ਉਹ ਸੀ ਸਕ੍ਰਿਪਟ ਤੇ ਮੇਰਾ ਕਿਰਦਾਰ। ਇਸ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਇਹ ਸੋਸ਼ਲ ਮੀਡੀਆ ਨਾਲ ਡੀਲ ਕਰਦਾ ਹੈ, ਜਦਕਿ ਕਿਸੇ ਨੂੰ ਆਪਣੀ ਇੱਛਾ ਅਨੁਸਾਰ ਕਰਨ ਦੀ ਆਜ਼ਾਦੀ ਹੈ, ਕਦੇ-ਕਦੇ ਗੁੰਮਨਾਮੀ ਦੇ ਨਾਲ ਤੇ ਕਦੇ-ਕਦੇ ਇਸ ਤੋਂ ਬਿਨਾਂ। ਇਹ ਹਮੇਸ਼ਾ ਨੈਤਿਕ ਸਵਾਲ ਵੀ ਲਿਆਉਂਦਾ ਹੈ ਕਿ ਕੀ ਸਹੀ ਹੈ ਤੇ ਕੀ ਗਲਤ। ਇਹੀ ਮੇਰੇ ਲਈ ਸ਼ੋਅ ਨੂੰ ਧਮਾਕੇਦਾਰ ਬਣਾਉਣ ਦੇ ਨਾਲ-ਨਾਲ ਐਕਸਾਈਟਿੰਗ ਵੀ ਬਣਾਉਂਦਾ ਹੈ।’’
ਸੋਸ਼ਲ ਮੀਡੀਆ ਨੇ ਦੁਨੀਆ ’ਚ ਤੂਫ਼ਾਨ ਲਿਆ ਦਿੱਤਾ ਹੈ : ਸ਼ਵੇਤਾ ਤ੍ਰਿਪਾਠੀ
ਸ਼ਵੇਤਾ ਤ੍ਰਿਪਾਠੀ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਦੁਨੀਆ ’ਚ ਤੂਫ਼ਾਨ ਲਿਆ ਦਿੱਤਾ ਹੈ। ‘ਐਸਕੇਪ ਲਾਈਵ’ ਇਕ ਅਜਿਹੀ ਕਹਾਣੀ ਹੈ, ਜੋ ਅਜੋਕੇ ਯੁੱਗ ਤੇ ਸਮੇਂ ’ਚ ਉਸ ਦੇ ਚੰਗੇ-ਮਾੜੇ ਅਸਰ ਬਾਰੇ ਗੱਲ ਕਰਦੀ ਹੈ। ਜਿਉਂ ਹੀ ਮੈਂ ਕੰਸੈਪਟ ਬਾਰੇ ਪੜ੍ਹਿਆ, ਮੈਨੂੰ ਪਤਾ ਸੀ ਕਿ ਮੈਂ ਇਹ ਕਹਾਣੀ ਦੱਸਣੀ ਹੈ ਕਿਉਂਕਿ ਇਹ ਰੈਲੇਵੈਂਟ ਤੇ ਬਹੁਤ ਜ਼ਰੂਰੀ ਗੱਲਬਾਤ ਸੀ। ਮੈਂ ਜੋ ਕਿਰਦਾਰ ਨਿਭਾਅ ਰਹੀ ਹਾਂ, ਉਹ ਉਮੀਦ ਤੇ ਪਿਆਰ ਨਾਲ ਭਰਪੂਰ ਹੈ, ਜਿਸ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ। ਇਹ ਇਕ ਸਰਪ੍ਰਾਈਜ਼ ਪੈਕੇਜ ਹੈ।
‘ਐਸਕੇਪ ਲਾਈਵ’ ਇਕ ਦਿਲਚਸਪ ਕਹਾਣੀ ਹੈ : ਜਾਵੇਦ ਜਾਫਰੀ
ਜਾਵੇਦ ਜਾਫਰੀ ਦਾ ਕਹਿਣਾ ਹੈ ਕਿ ਸ਼ੋਅ ਗੁੰਝਲਦਾਰ ਢੰਗ ਨਾਲ ਤਿਆਰ ਕੀਤੇ ਗਏ ਕਿਰਦਾਰਾਂ ਦੇ ਲੈਵਲ ਦਾ ਹੈ, ਜਿਨ੍ਹਾਂ ਕੋਲ ਅਸਲੀਅਤ ’ਚ ਤੇ ਕੰਟੈਂਟ ਨਿਰਮਾਤਾ ਦੇ ਰੂਪ ’ਚ ਦੋਹਰੀਆਂ ਸ਼ਖ਼ਸੀਅਤਾਂ ਹਨ। ‘ਐਸਕੇਪ ਲਾਈਵ’ ਇਕ ਦਿਲਚਸਪ ਕਹਾਣੀ ਹੈ, ਜੋ ਇਕ ਨਾਂ ਬਣਾਉਣ, ਯਾਦ ਰੱਖਣ ਤੇ ਸਫਲ ਹੋਣ ਦੀ ਜ਼ਿਆਦਾਤਰ ਸਮਕਾਲੀ ਮਨੁੱਖੀ ਜਾਤੀ ਦੀ ਇੱਛਾ ਨੂੰ ਫੜਦੀ ਹੈ। ਕਦੇ-ਕਦੇ ਇਸ ਨੂੰ ਹਾਸਲ ਕਰਨ ਲਈ ਅਸੀਂ ਕਿਸੇ ਵੀ ਹੱਦ ਤਕ ਜਾ ਸਕਦੇ ਹਾਂ। ਡਿਜੀਟਲ ਯੁੱਗ ’ਚ ਸੀਰੀਜ਼ ਮਨ ਨੂੰ ਛੂਹ ਲੈਣ ਵਾਲੀ ਹੈ ਕਿਉਂਕਿ ਇਹ ਸੋਸ਼ਲ ਮੀਡੀਆ ਦੀ ਸੁੰਦਰਤਾ ਤੇ ਡਾਰਕ ਸਾਈਡ ਨੂੰ ਪਛਾਣਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਰਜੁਨ ਰਾਮਪਾਲ ਦੇ ਬੈਸਟ ਪ੍ਰਫਾਰਮੈਂਸ ’ਚੋਂ ਇਕ ਹੈ ‘ਲੰਡਨ ਫਾਈਲਸ’
NEXT STORY