ਮੁੰਬਈ (ਏਜੰਸੀ)- ਐਕਸਲ ਐਂਟਰਟੇਨਮੈਂਟ ਨੇ ਫਿਲਮ 'ਗ੍ਰਾਊਂਡ ਜ਼ੀਰੋ' ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ, ਫਿਲਮ ਗ੍ਰਾਊਂਡ ਜ਼ੀਰੋ ਇੱਕ ਖੁਫੀਆ ਮਿਸ਼ਨ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਸਨੇ ਇਤਿਹਾਸ ਦਾ ਪੂਰਾ ਰੁਖ ਬਦਲ ਦਿੱਤਾ। ਇਮਰਾਨ ਹਾਸ਼ਮੀ, ਬੀ.ਐੱਸ.ਐੱਫ. ਦੇ ਡਿਪਟੀ ਕਮਾਂਡੈਂਟ ਨਰਿੰਦਰ ਨਾਥ ਦੂਬੇ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਉਹ ਨਰਿੰਦਰ ਨਾਥ ਦੂਬੇ ਦੇ ਕਿਰਦਾਰ ਵਿੱਚ ਬਹੁਤ ਵਧੀਆ ਲੱਗ ਰਹੇ ਹਨ, ਜੋ ਇਸ ਦੋ ਸਾਲ ਲੰਬੇ ਮਿਸ਼ਨ ਦੀ ਅਗਵਾਈ ਕਰਦੇ ਹਨ। ਇਹ ਆਪਰੇਸ਼ਨ ਦੇਸ਼ ਦੀ ਸੁਰੱਖਿਆ ਲਈ ਇੰਨਾ ਮਹੱਤਵਪੂਰਨ ਸੀ ਕਿ ਇਸਨੂੰ ਪਿਛਲੇ 50 ਸਾਲਾਂ ਵਿੱਚ ਬੀ.ਐੱਸ.ਐੱਫ. ਦਾ ਸਭ ਤੋਂ ਵੱਡਾ ਮਿਸ਼ਨ ਕਿਹਾ ਜਾਂਦਾ ਹੈ।
ਤੇਜਸ ਦੇਵਸਕਰ ਦੁਆਰਾ ਨਿਰਦੇਸ਼ਤ, ਗ੍ਰਾਊਂਡ ਜ਼ੀਰੋ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੁਆਰਾ ਨਿਰਮਿਤ ਹੈ। ਇਸ ਫਿਲਮ ਦੇ ਸਹਿ-ਨਿਰਮਾਤਾ ਕਾਸਿਮ ਜਗਮਾਗੀਆ, ਵਿਸ਼ਾਲ ਰਾਮਚੰਦਾਨੀ, ਸੰਦੀਪ ਸੀ ਸਿਧਵਾਨੀ, ਅਰਹਾਨ ਬਗਾਤੀ, ਟੈਲਿਸਮੈਨ ਫਿਲਮਜ਼, ਅਭਿਸ਼ੇਕ ਕੁਮਾਰ ਅਤੇ ਨਿਸ਼ੀਕਾਂਤ ਰਾਏ ਹਨ। 'ਗ੍ਰਾਊਂਡ ਜ਼ੀਰੋ' 25 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਫਿਲਮ 'ਦਿ ਭੂਤਨੀ' ਤੋਂ ਸੰਜੇ ਦੱਤ ਦਾ ਪਹਿਲਾ ਲੁੱਕ ਪੋਸਟਰ ਰਿਲੀਜ਼
NEXT STORY