ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਜਗਤ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਕਿਉਂਕਿ ਮਸ਼ਹੂਰ ਅਦਾਕਾਰ ਸੰਜੇ ਖਾਨ ਦੀ ਪਤਨੀ ਜ਼ਰੀਨ ਕਤਰਕ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਰੀਨ ਕਤਰਕ ਪਿਛਲੇ ਲੰਬੇ ਸਮੇਂ ਤੋਂ ਉਮਰ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੀ ਸੀ।

ਜ਼ਰੀਨ ਕਤਰਕ ਮਸ਼ਹੂਰ ਅਦਾਕਾਰ ਜ਼ਾਏਦ ਖਾਨ ਅਤੇ ਡਿਜ਼ਾਈਨਰ ਸੁਜ਼ੈਨ ਖਾਨ ਦੀ ਮਾਂ ਸਨ। ਉਨ੍ਹਾਂ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਖਾਨ ਪਰਿਵਾਰ ਦੇ ਨਾਲ-ਨਾਲ ਪੂਰੇ ਫਿਲਮ ਅਤੇ ਫੈਸ਼ਨ ਜਗਤ ਵਿੱਚ ਸੋਗ ਦਾ ਮਾਹੌਲ ਹੈ।

ਫਿਲਮਾਂ ਅਤੇ ਫੈਸ਼ਨ ਵਿੱਚ ਸੀ ਯੋਗਦਾਨ
ਜ਼ਰੀਨ ਕਤਰਕ ਖੁਦ ਵੀ 60 ਅਤੇ 70 ਦੇ ਦਹਾਕੇ ਵਿੱਚ ਕਾਫ਼ੀ ਸਰਗਰਮ ਸਨ। ਉਹ ਇੱਕ ਮਾਡਲ ਰਹਿ ਚੁੱਕੀ ਹੈ। ਉਨ੍ਹਾਂ ਨੇ ਇੰਟੀਰੀਅਰ ਡਿਜ਼ਾਈਨਰ ਵਜੋਂ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ। ਜ਼ਰੀਨ ਕਤਰਕ ਨੂੰ 1963 ਵਿੱਚ ਆਈ ਫਿਲਮ 'ਤੇਰੇ ਘਰ ਕੇ ਸਾਮ੍ਹਣੇ' ਵਿੱਚ ਦੇਵ ਆਨੰਦ ਦੇ ਨਾਲ ਦੇਖਿਆ ਗਿਆ ਸੀ। ਜ਼ਰੀਨ ਕਤਰਕ ਦੇ ਦੇਹਾਂਤ ਨਾਲ ਫਿਲਮੀ ਦੁਨੀਆ ਨੇ ਇੱਕ ਅਜਿਹੀ ਸ਼ਖਸੀਅਤ ਨੂੰ ਗੁਆ ਦਿੱਤਾ ਹੈ ਜੋ ਫੈਸ਼ਨ ਅਤੇ ਮਨੋਰੰਜਨ ਦੋਵਾਂ ਖੇਤਰਾਂ ਵਿੱਚ ਸਰਗਰਮ ਰਹੀ।
28 ਨਵੰਬਰ ਨੂੰ ਰਿਲੀਜ਼ ਹੋਵੇਗੀ ਮਨੀਸ਼ ਮਲਹੋਤਰਾ ਦੀ ਫਿਲਮ "ਗੁਸਤਾਖ ਇਸ਼ਕ"
NEXT STORY