ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਸਫ਼ਰ ਬਹੁਤ ਸੰਘਰਸ਼ ਭਰਿਆ ਰਿਹਾ ਹੈ। ਉਸ ਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੇ ਪਰਿਵਾਰ ਨਾਲ ਬਗਾਵਤ ਕੀਤੀ ਸੀ ਅਤੇ ਅਦਾਕਾਰੀ ਦੀ ਦੁਨੀਆ ਵਿੱਚ ਪਛਾਣ ਬਣਾਉਣ ਲਈ ਆਪਣੇ ਪਿਤਾ ਦੇ ਫੈਸਲੇ ਦੇ ਖਿਲਾਫ ਗਈ ਸੀ।
ਇਹ ਵੀ ਪੜ੍ਹੋ: ਅਦਾਕਾਰਾ ਦੀ ਮੌਤ ਬਣੀ 'ਪਹੇਲੀ' ! ਜਾਂਚ ਲਈ ਕਬਰ 'ਚ ਕੱਢਣੀ ਪਈ ਲਾਸ਼, 56 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹਿਆ 'ਰਾਜ਼'
ਹੀਰੋਇਨ ਬਣਨ ਲਈ ਛੱਡਿਆ ਸੀ ਘਰ
ਫਿਲਮੀ ਦੁਨੀਆ ਵਿੱਚ ਐਂਟਰੀ ਕਰਨ ਦੀ ਇੱਛਾ ਨਾਲ, ਸ਼ਹਿਨਾਜ਼ ਗਿੱਲ ਨੇ ਆਪਣੇ ਪਰਿਵਾਰ ਨਾਲ ਬਗਾਵਤ ਕਰ ਦਿੱਤੀ ਅਤੇ ਘਰ ਛੱਡ ਕੇ ਭੱਜ ਗਈ। ਇਸ ਫੈਸਲੇ ਕਾਰਨ ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਨਾਲੋਂ ਨਾਤਾ ਤੋੜ ਲਿਆ ਸੀ। ਸ਼ਹਿਨਾਜ਼ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਉਹ ਮਸ਼ਹੂਰ ਨਹੀਂ ਹੋ ਜਾਂਦੀ, ਉਹ ਘਰ ਵਾਪਸ ਨਹੀਂ ਜਾਵੇਗੀ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ ਨੇ ਵੱਢੀਆਂ ਚੂੰਡੀਆਂ
‘ਬਿੱਗ ਬੌਸ 13’ ਨੇ ਰਾਤੋ-ਰਾਤ ਬਣਾਇਆ ਸਟਾਰ
ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ ਸੀਜ਼ਨ 13’ ਨੇ ਘਰ-ਘਰ ਮਸ਼ਹੂਰ ਕਰ ਦਿੱਤਾ। ਉਸ ਨੇ ਆਪਣੇ ਭੋਲੇਪਣ ਅਤੇ ਕਿਊਟ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਇਸ ਸੀਜ਼ਨ ਵਿਚ ਉਸ ਟੌਪ 5 ਤੱਕ ਆਪਣੀ ਜਗ੍ਹਾ ਬਣਾਈ ਰੱਖੀ। ਸ਼ੋਅ ਦੌਰਾਨ ਉਸ ਦੇ ਪਿਤਾ ਵੀ ਉਸ ਨੂੰ ਸਪੋਰਟ ਕਰਨ ਲਈ 'ਬਿੱਗ ਬੌਸ' ਹਾਊਸ ਵਿੱਚ ਪਹੁੰਚੇ ਸਨ।

ਇਹ ਵੀ ਪੜ੍ਹੋ: PM ਤੋਂ ਲੈ ਕੇ ਮੰਤਰੀਆਂ ਤੱਕ ਦੀ ਤਨਖ਼ਾਹ ’ਤੇ ਚੱਲੇਗੀ ‘ਕੈਂਚੀ’, ਤਾਕਾਇਚੀ ਨੇ ਕਰ'ਤਾ ਵੱਡਾ ਐਲਾਨ
ਸਿਧਾਰਥ ਸ਼ੁਕਲਾ ਨਾਲ ਜੋੜੀ ਅਤੇ ਦੁੱਖਾਂ ਦਾ ਪਹਾੜ
ਸ਼ਹਿਨਾਜ਼ ਦੀ ਜੋੜੀ ਸਿੱਧਾਰਥ ਸ਼ੁਕਲਾ ਨਾਲ ‘ਬਿੱਗ ਬੌਸ 13’ ਵਿੱਚ ਕਾਫੀ ਚਰਚਿਤ ਰਹੀ। ਦੋਹਾਂ ਦੀ ਕੇਮਿਸਟਰੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ, ਪਰ 2021 ਵਿੱਚ ਸਿੱਧਾਰਥ ਦੇ ਅਚਾਨਕ ਦਿਹਾਂਤ ਨਾਲ ਸ਼ਹਿਨਾਜ਼ ਦੀ ਦੁਨੀਆ ਹੀ ਉਜੜ ਗਈ। ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਸਿਧਾਰਥ ਨੇ ਉਨ੍ਹਾਂ ਦੀ ਅੱਖਾਂ ਦੇ ਸਾਹਮਣੇ ਦਮ ਤੋੜਿਆ ਸੀ। ਇਸ ਘਟਨਾ ਤੋਂ ਬਾਅਦ ਸ਼ਹਿਨਾਜ਼ ਲੰਬੇ ਸਮੇਂ ਤੱਕ ਸਦਮੇ ਵਿੱਚ ਰਹੀ।
ਇਹ ਵੀ ਪੜ੍ਹੋ: ਆਖਰੀ ਵਾਰ ਸਕ੍ਰੀਨ 'ਤੇ ਨਜ਼ਰ ਆਵੇਗਾ ਰਾਜਵੀਰ ਜਵੰਦਾ; ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ

ਕਰੀਅਰ ਦੀ ਰਫ਼ਤਾਰ
ਬਿਗ ਬੌਸ ਤੋਂ ਬਾਅਦ ਸ਼ਹਿਨਾਜ਼ ਦੇ ਕਰੀਅਰ ਨੇ ਉਡਾਨ ਭਰੀ। ਉਨ੍ਹਾਂ ਨੇ ਕਈ ਹਿੱਟ ਮਿਊਜ਼ਿਕ ਵੀਡੀਓਜ਼ ਕੀਤੀਆਂ ਅਤੇ ਫਿਰ ਸਲਮਾਨ ਖਾਨ ਦੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨਾਲ ਬਾਲੀਵੁੱਡ ਡੈਬਿਊ ਕੀਤਾ। ਹੁਣ ਉਹ ਆਪਣੀ ਪੰਜਾਬੀ ਫਿਲਮ ‘ਇੱਕ ਕੁੜੀ’ ਨਾਲ ਚਰਚਾ ਵਿੱਚ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: 70 ਸਾਲ ਦੀ ਉਮਰ 'ਚ 8ਵੀਂ ਵਾਰ ਪਿਤਾ ਬਣਿਆ ਮਸ਼ਹੂਰ ਫਿਲਮ Actor, ਪਤਨੀ ਨਾਲ ਹੈ ਉਮਰ 'ਚ 25 ਸਾਲ ਦਾ ਫਾਸਲਾ
ਹਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ; ਨਾਮੀ ਨਿਰਦੇਸ਼ਕ ਦਾ ਹੋਇਆ ਦੇਹਾਂਤ
NEXT STORY