ਐਂਟਰਟੇਨਮੈਂਟ ਡੈਸਕ : ਮਸ਼ਹੂਰ ਕੰਨੜ ਫ਼ਿਲਮ ਅਭਿਨੇਤਰੀ ਰਾਧਿਕਾ ਕੁਮਾਰਸਵਾਮੀ ਦੀ ਨਿੱਜੀ ਜ਼ਿੰਦਗੀ ਉਥਲ-ਪੁਥਲ ਨਾਲ ਭਰੀ ਹੋਈ ਹੈ, ਜਿਸ ਨੇ ਉਨ੍ਹਾਂ ਦੇ ਫ਼ਿਲਮੀ ਕਰੀਅਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੱਜ ਅਸੀਂ ਤੁਹਾਨੂੰ ਅਦਾਕਾਰਾ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਵੀ ਅਣਜਾਣ ਹੋ ਸਕਦੇ ਹੋ। ਰਾਧਿਕਾ ਕੁਮਾਰਸਵਾਮੀ ਕੰਨੜ ਫ਼ਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਅਦਾਕਾਰਾ ਨੇ ਤਾਮਿਲ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਉਸ ਨੇ 14 ਸਾਲ ਦੀ ਉਮਰ 'ਚ 2002 'ਚ ਰਿਲੀਜ਼ ਹੋਈ ਫ਼ਿਲਮ ‘ਨਿਨਾਗੀ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦੱਖਣ ਫ਼ਿਲਮ ਉਦਯੋਗ 'ਚ ਜ਼ਬਰਦਸਤ ਪਛਾਣ ਬਣਾਈ।
38 ਸਾਲ ਦੀ ਰਾਧਿਕਾ ਹੁਣ ਇੱਕ ਨਿਰਮਾਤਾ ਹੈ ਅਤੇ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹੈ ਅਤੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਉਨ੍ਹਾਂ ਨੇ ਪਹਿਲੀ ਵਾਰ 2012 ‘ਚ ਫ਼ਿਲਮ ‘ਲੱਕੀ’ ਦਾ ਨਿਰਮਾਣ ਕੀਤਾ ਸੀ। ਉਹ ਆਪਣੇ ਪੂਰੇ ਕਰੀਅਰ ‘ਚ ਹੁਣ ਤੱਕ 30 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨਾਲ ਵਿਆਹ ਤੋਂ ਬਾਅਦ, ਉਸ ਨੇ ਫ਼ਿਲਮ ਇੰਡਸਟਰੀ 'ਚ ਬਹੁਤ ਹਲਚਲ ਮਚਾ ਦਿੱਤੀ। ਉਹ ਕੁਮਾਰਸਵਾਮੀ ਤੋਂ ਲਗਭਗ 27 ਸਾਲ ਛੋਟੀ ਸੀ। ਖ਼ਬਰਾਂ ਮੁਤਾਬਕ, ਇਹ ਵਿਆਹ 2006 ‘ਚ ਹੋਇਆ ਸੀ ਅਤੇ ਇਹ ਰਾਧਿਕਾ ਅਤੇ ਕੁਮਾਰਸਵਾਮੀ ਦੋਹਾਂ ਦਾ ਦੂਜਾ ਵਿਆਹ ਸੀ ਅਤੇ ਦੋਹਾਂ ਦੀ ਇਕ ਬੇਟੀ ਸ਼ਮੀਕਾ ਹੈ। ਵਰਤਮਾਨ 'ਚ ਉਹ ਆਪਣੀ ਬੇਟੀ ਨਾਲ ਮੰਗਲੌਰ 'ਚ ਰਹਿੰਦੀ ਹੈ।
ਵਿਕੀਪੀਡੀਆ ਅਨੁਸਾਰ, ਰਾਧਿਕਾ ਅਤੇ ਐੱਚ. ਡੀ. ਕੁਮਾਰਸਵਾਮੀ 2015 'ਚ ਹੀ ਵੱਖ ਹੋ ਗਏ ਸਨ। ਰਾਧਿਕਾ ਉਨ੍ਹਾਂ ਦਿਨਾਂ ‘ਚ ਸਨਸਨੀ ਬਣ ਗਈ ਸੀ, ਜਦੋਂ ਉਨ੍ਹਾਂ ਦੀ ਅਸਲ ਲਵ ਸਟੋਰੀ ਸਾਹਮਣੇ ਆਈ ਸੀ। ਸਾਲ 2010 ‘ਚ ਜਦੋਂ ਉਨ੍ਹਾਂ ਦੇ ਗੁਪਤ ਵਿਆਹ ਦਾ ਖੁਲਾਸਾ ਹੋਇਆ ਸੀ। ਦਰਅਸਲ, ਰਾਧਿਕਾ ਨੇ ਖੁਦ 2010 'ਚ ਖੁਲਾਸਾ ਕੀਤਾ ਸੀ ਕਿ ਉਸ ਨੇ 2006 'ਚ ਜੇ. ਡੀ. ਐੱਸ. ਨੇਤਾ ਐੱਚ. ਡੀ. ਕੁਮਾਰਸਵਾਮੀ ਨਾਲ ਵਿਆਹ ਕੀਤਾ ਸੀ।
ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼
ਕਿਹਾ ਜਾਂਦਾ ਹੈ ਕਿ ਰਾਧਿਕਾ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਕੁਮਾਰਸਵਾਮੀ ਨਾਲ ਵਿਆਹ ਕਰੇ ਪਰ ਰਾਧਿਕਾ ਨੇ ਉਨ੍ਹਾਂ ਖ਼ਿਲਾਫ਼ ਜਾ ਕੇ ਵਿਆਹ ਕਰਵਾਇਆ ਸੀ। ਦੋਹਾਂ ਨੇ ਆਪਣੇ ਵਿਆਹ ਨੂੰ ਕਾਫੀ ਸੀਕ੍ਰੇਟ ਰੱਖਿਆ ਸੀ। ਅਦਾਕਾਰਾ ਦੇ ਇਸ ਵਿਆਹ ਤੋਂ ਉਸ ਦੇ ਪਿਤਾ ਕਾਫੀ ਸਦਮੇ ‘ਚ ਸਨ। ਇਸ ਦੇ ਨਾਲ ਹੀ ਅਦਾਕਾਰਾ ਦਾ ਪਹਿਲਾ ਵਿਆਹ ਵੀ ਸੁਰਖੀਆਂ ‘ਚ ਰਿਹਾ ਸੀ। ਖ਼ਬਰਾਂ ਮੁਤਾਬਕ, 2000 ‘ਚ ਰਾਧਿਕਾ ਨੇ ਰਤਨ ਕੁਮਾਰ ਨਾਂ ਦੇ ਵਿਅਕਤੀ ਨਾਲ ਭੱਜ ਕੇ ਮੰਦਰ ‘ਚ ਉਸ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ 2002 ‘ਚ ਰਤਨ ਕੁਮਾਰ ਨੇ ਰਾਧਿਕਾ ਦੇ ਪਿਤਾ ਦੇਵਰਾਜ ਖ਼ਿਲਾਫ਼ ਪੁਲਸ ‘ਚ ਰਿਪੋਰਟ ਦਰਜ ਕਰਵਾਈ ਸੀ, ਜਿਸ ‘ਚ ਉਸ ਨੇ ਰਾਧਿਕਾ ਨੂੰ ਅਗਵਾ ਕਰਨ ਦਾ ਦੋਸ਼ ਉਸ ਦੇ ਪਿਤਾ ‘ਤੇ ਲਗਾਇਆ ਸੀ।
ਇਸ ਰਿਪੋਰਟ ਵਿਚ ਰਤਨ ਨੇ ਦੱਸਿਆ ਸੀ ਕਿ ਰਾਧਿਕਾ ਦੇ ਪਿਤਾ ਉਸ ਦਾ ਕਰੀਅਰ ਬਰਬਾਦ ਹੋਣ ਦੇ ਡਰ ਕਾਰਨ ਉਸ ਨੂੰ ਆਪਣੇ ਨਾਲ ਲੈ ਗਏ ਸਨ। ਇਸ ਤੋਂ ਬਾਅਦ ਰਾਧਿਕਾ ਦੇ ਪਿਤਾ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਰਤਨ ਕੁਮਾਰ ਨੇ ਉਨ੍ਹਾਂ ਦੀ ਬੇਟੀ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ ਰਾਧਿਕਾ ਦੀ ਮਾਂ ਨੇ ਵੀ ਰਤਨ ਕੁਮਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਹਾਲਾਂਕਿ ਸਾਲ 2002 'ਚ ਰਤਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਆਹ ਦੇ 5 ਮਹੀਨੇ ਬਾਅਦ ਸੋਨਾਕਸ਼ੀ ਨੇ ਤੋੜੀ ਚੁੱਪੀ
NEXT STORY