ਮੁੰਬਈ- ਮਸ਼ਹੂਰ ਫਿਲਮ ਨਿਰਮਾਤਾ ਮੁਹੰਮਦ ਰਿਆਜ਼ ਦਾ ਸ਼ਨੀਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਮੁਹੰਮਦ ਰਿਆਜ਼ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਆਖਰੀ ਸਾਹ ਲਿਆ। ਮੁਹੰਮਦ 74 ਸਾਲ ਦੇ ਸਨ। ਮੁਹੰਮਦ ਨੇ ਆਪਣੇ ਨੇੜਲੇ ਸਬੰਧੀ ਮੁਸ਼ੀਰ ਆਲਮ ਦੇ ਨਾਲ ਮਿਲ ਕੇ ਫਿਲਮ ਨਿਰਮਾਤਾ ਕੰਪਨੀ ਮੁਸ਼ੀਰ ਰਿਆਜ਼ ਪ੍ਰੋਡਕਸ਼ਨਸ ਬਣਾਈ। ਮੁਸ਼ੀਰ ਆਲਮ ਦਾ 3 ਸਾਲ ਪਹਿਲੇ ਦਿਹਾਂਤ ਹੋ ਗਿਆ ਸੀ। ਮੁਹੰਮਦ ਅਤੇ ਮੁਸ਼ੀਰ ਨੇ 70 ਅਤੇ 80 ਦੇ ਦਹਾਕਿਆਂ ਦੇ ਸਿਤਾਰਿਅਂ ਦੇ ਨਾਲ ਕਈ ਹਿੱਟ ਫਿਲਮਾਂ ਬਣਾਈਆਂ।
ਮੁਸ਼ੀਰ ਰਿਆਜ਼ ਪ੍ਰੋਡੈਕਸ਼ਨਸ 'ਚ ਵੱਡੇ ਸਿਤਾਰਿਆਂ ਦੀਆਂ ਮਹਿਫਿਲਾਂ ਲੱਗਿਆ ਕਰਦੀਆਂ ਸਨ। ਮੁਹੰਮਦ ਅਤੇ ਮੁਸ਼ੀਰ ਨੇ ਰਾਜੇਸ਼ ਖੰਨਾ, ਦਿਲੀਪ ਕੁਮਾਰ, ਵਿਨੋਦ ਖੰਨਾ, ਅਮਿਤਾਭ ਬੱਚਨ, ਸੰਨੀ ਦਿਓਲ, ਮਿਥੁਨ ਚੱਕਰਵਰਤੀ ਅਤੇ ਅਨਿਲ ਕਪੂਰ ਵਰਗੇ ਸਿਤਾਰਿਆਂ ਨੇ ਫਿਲਮਾਂ ਬਣਾਈਆਂ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਮੁਹੰਮਦ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ, ਇਕ ਪੁੱਤਰ ਅਤੇ ਇਕ ਧੀ ਹੈ।
ਦੱਸ ਦੇਈਏ ਕਿ ਮੁਹੰਮਦ ਅਤੇ ਮੁਸ਼ੀਰ ਨੇ ਮਿਲ ਕੇ ਸਫਰ (1970), ਮਹਿਬੂਬਾ (1976), ਬੈਰਾਗ (1976), ਆਪਣੇ ਪਰਾਏ (1980), ਰਾਜਪੂਤ (1982), ਸ਼ਕਤੀ (1982), ਜ਼ਬਰਦਸਤ (1985), ਸਮੁੰਦਰ (1986), ਕਮਾਂਡੋ (1988), ਅਕੇਲਾ (1991) ਅਤੇ ਵਿਰਾਸਤ (1997) ਵਰਗੀਆਂ ਫਿਲਮਾਂ ਬਣਾਈਆਂ। ਸਿਹਤ ਵਿਗੜਨ ਤੋਂ ਬਾਅਦ ਮੁਹੰਮਦ ਨੂੰ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਆਖਿਰੀ ਸਮੇਂ 'ਚ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਨ।
ਕਾਂਸ 'ਚ ਜਲਵਾ ਬਿਖੇਰਨ ਤੋਂ ਬਾਅਦ ਪਤੀ ਅਤੇ ਧੀ ਨਾਲ ਮੁੰਬਈ ਪਰਤੀ ਐਸ਼ਵਰਿਆ (ਦੇਖੋ ਤਸਵੀਰਾਂ)
NEXT STORY