ਚੇਨਈ (ਏਜੰਸੀ) : ਇਤਿਹਾਸਕ ‘ਸੇਂਗੋਲ’ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਮੁੱਖ ਜੌਹਰੀ ਵੁੱਮਿਡੀ ਏਤੀਰਾਜ ਦਾ ਬੁੱਧਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 99 ਵ੍ਹਰਿਆਂ ਦੇ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ. ਪੀ. ਰਾਧਾਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਤੀਰਾਜ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਮਾਰਕੋ ਰੂਬੀਓ ਪਹੁੰਚੇ ਜਾਮਨਗਰ, ਮੁਕੇਸ਼ ਅੰਬਾਨੀ ਨਾਲ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਦਾ ਕੀਤਾ ਦੌਰਾ
ਏਤੀਰਾਜ ‘ਸੇਂਗੋਲ’ ਜਾਂ ਸੋਨੇ ਦੀ ਪਰਤ ਚੜ੍ਹੇ ਚਾਂਦੀ ਦੇ ‘ਰਾਜਦੰਡ’ ਦੇ ਨਿਰਮਾਣ ਵਿਚ ਸ਼ਾਮਲ ਸਨ, ਜੋ 1947 ਵਿਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਭਾਰਤ ਨੂੰ ਸੱਤਾ ਤਬਦੀਲੀ ਦਾ ਪ੍ਰਤੀਕ ਸੀ। ਆਜ਼ਾਦੀ ਦੇ ਸਮੇਂ ਵੁੱਮਿਡੀ ਜਿਊਲਰਜ਼ ਵੱਲੋਂ ਨਿਰਮਿਤ, ‘ਸੇਂਗੋਲ’ ਨੂੰ 28 ਮਈ, 2023 ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੇਂ ਸੰਸਦ ਭਵਨ ਵਿਚ ਰਸਮੀ ਤੌਰ ’ਤੇ ਸਥਾਪਿਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਧਾਰ ਤਸਦੀਕ ’ਚ ਅਸਫਲਤਾ ਕਾਰਨ ਬੱਚਿਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ : ਕੇਂਦਰ
NEXT STORY