ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਲਈ ਸਾਲ 2024 ਮੁਸ਼ਕਿਲਾਂ ਨਾਲ ਭਰਿਆ ਰਿਹਾ ਪਰ ਸਾਲ 2025 'ਚ ਉਸ ਨੇ ਪੂਰੀ ਹਿੰਮਤ ਅਤੇ ਉਤਸ਼ਾਹ ਨਾਲ ਵਾਪਸੀ ਕੀਤੀ ਹੈ। ਹਿਨਾ ਖ਼ਾਨ ਨੇ 'ਗ੍ਰਹਿਲਕਸ਼ਮੀ' 'ਚ ਇੱਕ ਮਜ਼ਬੂਤ ਔਰਤ ਦੀ ਭੂਮਿਕਾ ਨਿਭਾ ਕੇ ਵਾਪਸੀ ਕੀਤੀ ਹੈ।

ਹਿਨਾ ਖ਼ਾਨ ਨੇ ਆਪਣੇ ਅਦਾਕਾਰੀ ਕਰੀਅਰ 'ਚ, ਜੋ ਮੁਕਾਮ ਹਾਸਲ ਕੀਤਾ ਹੈ, ਉਹ ਉਸ ਦੀ ਹੱਕਦਾਰ ਹੈ। ਇਹ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਬਹੁਤ ਸੁਰਖੀਆਂ 'ਚ ਰਹੀ ਹੈ।

ਛਾਤੀ ਦੇ ਕੈਂਸਰ ਦੇ ਤੀਜੇ ਪੜਾਅ ਤੋਂ ਪੀੜਤ ਹਿਨਾ ਖ਼ਾਨ ਇਲਾਜ ਅਧੀਨ ਹੈ। ਹਾਲ ਹੀ 'ਚ ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਫਰਾਹ ਖ਼ਾਨ ਨਾਲ ਕੀਤੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਤਸਵੀਰਾਂ ਫਰਾਹ ਖ਼ਾਨ ਦੇ ਆਲੀਸ਼ਾਨ ਘਰ ਦੀਆਂ ਹਨ, ਜਿੱਥੇ ਫ਼ਿਲਮ ਨਿਰਮਾਤਾ ਅਦਾਕਾਰਾ ਹਿਨਾ 'ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ।

ਇੱਕ ਤਸਵੀਰ 'ਚ ਫਰਾਹ ਅਤੇ ਹਿਨਾ ਡਾਇਨਿੰਗ ਟੇਬਲ 'ਤੇ ਦੁਪਹਿਰ ਦੇ ਖਾਣੇ ਦਾ ਆਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ।

ਹਿਨਾ ਨੇ ਦੁਪਹਿਰ ਦੇ ਖਾਣੇ 'ਚ ਯਖਨੀ ਪੁਲਾਓ ਖਾਧਾ, ਜਿਸ ਦੀ ਉਹ ਕੈਪਸ਼ਨ 'ਚ ਬਹੁਤ ਪ੍ਰਸ਼ੰਸਾ ਕਰਦੀ ਦਿਖਾਈ ਦਿੱਤੀ।

ਹਿਨਾ ਖ਼ਾਨ ਨੇ ਕੈਪਸ਼ਨ 'ਚ ਫਰਾਹ ਖ਼ਾਨ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ, "ਮੈਂ ਤੁਹਾਡੇ ਨਾਲ ਬਹੁਤ ਵਧੀਆ ਸਮਾਂ ਬਿਤਾਇਆ। ਇਸ ਲਈ ਧੰਨਵਾਦ...।"

ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਇੱਕ ਵਾਰ ਫਿਰ ਗਲੈਮਰਸ ਅਤੇ ਸ਼ਾਨਦਾਰ ਅੰਦਾਜ਼ 'ਚ ਦਿਖਾਈ ਦਿੱਤੀ। ਅਦਾਕਾਰਾ ਨੇ ਸੰਤਰੀ ਟੌਪ ਨਾਲ ਭੂਰੇ ਰੰਗ ਦੀ ਲੰਬੀ ਸਕਰਟ ਪਾਈ ਹੋਈ ਸੀ।

ਹਿਨਾ ਖ਼ਾਨ ਨੇ ਆਪਣੇ ਲੁੱਕ ਨੂੰ ਗਲੋਸੀ ਮੇਕਅਪ, ਹਾਫ-ਟਾਈ ਵਾਲਾਂ, ਸੁਨਹਿਰੀ ਗਹਿਣਿਆਂ ਅਤੇ ਚਿੱਟੀਆਂ ਹੀਲਾਂ ਨਾਲ ਪੂਰਾ ਕੀਤਾ।

ਦੱਸ ਦੇਈਏ ਕਿ ਹਿਨਾ ਖ਼ਾਨ ਆਪਣੇ ਛਾਤੀ ਦੇ ਕੈਂਸਰ ਦੇ ਇਲਾਜ ਦੇ ਬਾਵਜੂਦ ਵੀ ਆਪਣਾ ਕੰਮ ਜਾਰੀ ਰੱਖ ਰਹੀ ਹੈ। ਇਹ ਅਦਾਕਾਰਾ ਆਖਰੀ ਵਾਰ 'ਗ੍ਰਹਿ ਲਕਸ਼ਮੀ' ਲੜੀ 'ਚ ਨਜ਼ਰ ਆਈ ਸੀ।

ਕ੍ਰਿਕਟ ਛੱਡ ਹੀਰੋ ਬਣਿਆ ਇਹ ਕਲਾਕਾਰ, ਗੰਦੀ ਆਦਤ ਨੇ ਖੁਸ਼ਹਾਲ ਪਰਿਵਾਰ ਕੀਤਾ ਬਰਬਾਦ
NEXT STORY