ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ-ਫਿਲਮ ਨਿਰਮਾਤਾ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ '120 ਬਹਾਦੁਰ' ਦੀ ਸ਼ੂਟਿੰਗ ਮਾਈਨਸ 10 ਡਿਗਰੀ ਤਾਪਮਾਨ ਵਿਚ ਕੀਤੀ ਗਈ ਹੈ। ਫਿਲਮ '120 ਬਹਾਦੁਰ' ਮੇਜਰ ਸ਼ੈਤਾਨ ਸਿੰਘ ਭਾਟੀ (ਪੀਵੀਸੀ) ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਇਹ ਫਿਲਮ 1962 ਦੀ ਰੇਜਾਂਗ ਲਾ ਦੀ ਲੜਾਈ 'ਤੇ ਬਣੀ ਹੈ, ਜਿੱਥੇ 120 ਭਾਰਤੀ ਜਵਾਨਾਂ ਨੇ ਹਜ਼ਾਰਾਂ ਦੁਸ਼ਮਣਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਅਤੇ ਲੱਦਾਖ ਦੀ ਰੱਖਿਆ ਲਈ ਆਪਣੀ ਹਿੰਮਤ ਦੀ ਹਰ ਹੱਦ ਪਾਰ ਕਰ ਦਿੱਤੀ। ਕਹਾਣੀ ਦੀ ਸੱਚਾਈ ਅਤੇ ਸ਼ਾਨ ਨੂੰ ਸਹੀ ਤਰੀਕੇ ਨਾਲ ਦਿਖਾਉਣ ਲਈ ਟੀਮ ਨੇ ਲੱਦਾਖ ਦੀਆਂ ਉੱਚੀਆਂ ਅਤੇ ਬੇਹੱਦ ਮੁਸ਼ਕਲ ਥਾਵਾਂ 'ਤੇ ਸ਼ੂਟਿੰਗ ਕੀਤੀ, ਜਿੱਥੇ ਹਾਲਾਤ ਕਾਫੀ ਮੁਸ਼ਕਲ ਸਨ।
ਇਕ ਇੰਡਸਟਰੀ ਸੂਤਰ ਨੇ ਕਿਹਾ, 'ਟੀਮ ਨੇ ਕਰੀਬ 14,000 ਫੁੱਟ ਦੀ ਉੱਚਾਈ 'ਤੇ ਲੱਦਾਖ ਵਿਚ ਸ਼ੂਟਿੰਗ ਕੀਤੀ, ਜਿੱਥੇ ਤਾਪਮਾਨ ਕਈ ਵਾਰ ਮਾਈਨਸ 05 ਤੋਂ ਲੈ ਕੇ ਮਾਈਨਸ 10 ਡਿਗਰੀ ਤੱਕ ਚਲਾ ਜਾਂਦਾ ਸੀ। ਮਕਸਦ ਸੀ ਇਸ ਕਹਾਣੀ ਨੂੰ ਪੂਰੀ ਸੱਚਾਈ ਅਤੇ ਇਮਾਨਦਾਰੀ ਨਾਲ ਦਿਖਾਇਆ ਜਾਵੇ ਅਤੇ ਇਸ ਵਿਚ ਫਰਹਾਨ ਨੇ ਆਪਣੇ ਸਰੀਰ, ਦਿਮਾਗ ਅਤੇ ਦਿਲ ਤੋਂ ਖੁਦ ਨੂੰ ਪੂਰੀ ਤਰ੍ਹਾਂ ਨਾਲ ਢਾਲ ਦਿੱਤਾ।' ਫਰਹਾਨ ਅਖਤਰ, ਜੋ ਫਿਲਮ ਵਿਚ ਮੇਜਰ ਸ਼ੈਤਾਨ ਸਿੰਘ ਭਾਟੀ (ਪੀਵੀਸੀ) ਦਾ ਕਿਰਦਾਰ ਨਿਭਾਅ ਰਹੇ ਹਨ, ਨੇ ਇਸ ਭੂਮਿਕਾ ਲਈ ਖੁਦ ਨੂੰ ਪੂਰੀ ਤਰ੍ਹਾਂ ਬਦਲ ਲਿਆ, ਉਨ੍ਹਾਂ ਨੇ ਮਿਲਟਰੀ ਸਟਾਈਲ ਟ੍ਰੇਨਿੰਗ ਲਈ ਅਤੇ ਉਚਾਈ ਵਾਲੇ ਇਲਾਕਿਆਂ ਵਿਚ ਖੁਦ ਨੂੰ ਢਾਲਣ ਲਈ ਖਾਸ ਤਿਆਰੀ ਵੀ ਕੀਤੀ। '120 ਬਹਾਦੁਰ' ਦਾ ਨਿਰਦੇਸ਼ਨ ਰਜਨੀਸ਼ 'ਰੇਜ਼ੀ' ਘਈ ਨੇ ਕੀਤਾ ਹੈ ਅਤੇ ਇਸ ਨੂੰ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ (ਐਕਸਲ ਐਂਟਰਟੇਨਮੈਂਟ) ਅਤੇ ਅਮਿਤ ਚੰਦਰਾ (ਟ੍ਰਿਗਰ ਹੈਪੀ ਸਟੂਡੀਓਜ਼) ਨੇ ਪ੍ਰੌਡਿਊਸ ਕੀਤਾ ਹੈ। ਐਕਸਲ ਐਂਟਰਟੇਨਮੈਂਟ ਦੀ ਇਹ ਫਿਲਮ 21 ਨਵੰਬਰ 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
'ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ', ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਚੱਲਦੇ ਸ਼ੋਅ 'ਚ ਕੀਤਾ ਵੱਡਾ ਖੁਲਾਸਾ
NEXT STORY