ਮੁੰਬਈ (ਬਿਊਰੋ)– ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁਝ ਜ਼ਬਰਦਸਤ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਲੋਕ ਕਈ ਫ਼ਿਲਮਾਂ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਜਨਵਰੀ 2024 ’ਚ ‘ਫਾਈਟਰ’, ‘ਮੈਰੀ ਕ੍ਰਿਸਮਸ’, ‘ਮੈਂ ਅਟਲ ਹੂੰ’, ‘ਹਨੂੰਮਾਨ’ ਤੇ ‘ਗੁੰਟੂਰ ਕਰਮ’ ਫ਼ਿਲਮਾਂ ਨੇ ਧਮਾਕਾ ਮਚਾਇਆ ਸੀ। ਇਸ ਦੌਰਾਨ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੀ ‘ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ’ ਤੋਂ ਬਾਅਦ ਫਰਵਰੀ 2024 ’ਚ ਕੁਝ ਫ਼ਿਲਮਾਂ ਧਮਾਕੇ ਲਈ ਤਿਆਰ ਹਨ। ਕਈ ਹੋਰ ਨਵੀਆਂ ਫ਼ਿਲਮਾਂ ਇਸ ਸੂਚੀ ਦਾ ਹਿੱਸਾ ਹਨ। ਜਾਣੋ ਕਿਹੜੀਆਂ ਫ਼ਿਲਮਾਂ ਫਰਵਰੀ ਮਹੀਨੇ ਧਮਾਲ ਮਚਾਉਣ ਲਈ ਤਿਆਰ ਹਨ। ਇਥੇ ਦੇਖੋ ਪੂਰੀ ਸੂਚੀ–
ਫ਼ਿਲਮ ਦਾ ਨਾਮ– ਕਰੈਕ ਜੀਤੇਗਾ... ਤੋ ਜੀਏਗਾ
ਰਿਲੀਜ਼ ਡੇਟ– 23 ਫਰਵਰੀ
ਵਿਧੁਤ ਜੰਮਵਾਲ ਤੇ ਨੋਰਾ ਫਤੇਹੀ ਸਟਾਰਰ ਫ਼ਿਲਮ ‘ਕਰੈਕ ਜੀਤੇਗਾ... ਤੋ ਜੀਏਗਾ’ ਨੂੰ ਆਦਿਤਿਆ ਦੱਤ ਨੇ ਡਾਇਰੈਕਟ ਕੀਤਾ ਹੈ। ਇਹ ਇਕ ਐਕਸ਼ਨ ਸਪੋਰਟਸ ਫ਼ਿਲਮ ਹੈ, ਜੋ ਅੰਡਰਗਰਾਊਂਡ ਸਪੋਰਟਸ ਬਾਰੇ ਹੈ।
ਫ਼ਿਲਮ ਦਾ ਨਾਮ– ਆਰਟੀਕਲ 370
ਰਿਲੀਜ਼ ਡੇਟ– 23 ਫਰਵਰੀ
ਆਦਿਤਿਆ ਸੁਹਾਸ ਜੰਭਲੇ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਆਰਟੀਕਲ 370’ ’ਚ ਯਾਮੀ ਗੌਤਮ ਮੁੱਖ ਭੂਮਿਕਾ ’ਚ ਹੈ। ਫ਼ਿਲਮ ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਟੀ. ਵੀ. ਇੰਡਸਟਰੀ ਨੂੰ ਵੱਡਾ ਘਾਟਾ, 59 ਸਾਲਾ ਮਸ਼ਹੂਰ ਅਦਾਕਾਰ ਦੀ ਮੌਤ, ਹਸਪਤਾਲੋਂ ਆਉਂਦੇ ਸਮੇਂ ਪਿਆ ਦਿਲ ਦਾ ਦੌਰਾ
ਫ਼ਿਲਮ ਦਾ ਨਾਮ– ਮੀਆ ਕਲਪਾ
ਰਿਲੀਜ਼ ਡੇਟ– 23 ਫਰਵਰੀ
ਇਕ ਹੋਰ ਫ਼ਿਲਮ ‘ਮੀਆ ਕਲਪਾ’ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਇਕ ਲੀਗਲ ਥ੍ਰਿਲਰ ਹੈ। ਕੈਲੀ ਰੋਲੈਂਡ ਇਕ ਅਟਾਰਨੀ ਦੀ ਭੂਮਿਕਾ ਨਿਭਾਉਂਦੀ ਹੈ, ਜੋ ਇਕ ਕਲਾਕਾਰ ਦਾ ਕੇਸ ਲੜਦੀ ਹੈ।
ਫ਼ਿਲਮ ਦਾ ਨਾਮ– ਆਲ ਇੰਡੀਆ ਰੈਂਕ
ਰਿਲੀਜ਼ ਡੇਟ– 23 ਫਰਵਰੀ
ਸ਼੍ਰੀਰਾਮ ਰਾਘਵਨ ਵਲੋਂ ਪੇਸ਼ ਕੀਤੀ ਗਈ ‘ਆਲ ਇੰਡੀਆ ਰੈਂਕ’ ਵਰੁਣ ਗਰੋਵਰ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਸੰਜੇ ਰਾਊਤਰੇ ਤੇ ਸਰਿਤਾ ਪਾਟਿਲ ਵਲੋਂ ਨਿਰਮਿਤ ਫ਼ਿਲਮ ਗਾਇਤਰੀ ਐੱਮ. ਰਾਹੀਂ ਸਹਿ-ਨਿਰਮਿਤ ਹੈ। ਇਹ ਫ਼ਿਲਮ 23 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਫ਼ਿਲਮ ਦਾ ਨਾਮ– ਡਾਰਕ ਗੇਮ
ਰਿਲੀਜ਼ ਡੇਟ– 29 ਫਰਵਰੀ
ਪੋਰਟਲੈਂਡ ’ਚ ਸੈੱਟ ਕੀਤੀ ਗਈ ਫ਼ਿਲਮ ‘ਡਾਰਕ ਗੇਮ’ ਇਕ ਸਿਟੀ ਪੁਲਸ ’ਤੇ ਕੇਂਦਰਿਤ ਹੈ, ਜੋ ਪੀੜਤਾਂ ਨੂੰ ਅਗਵਾ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਡਾਰਕ ਵੈੱਬ ’ਤੇ ਇਕ ਰਿਐਲਿਟੀ ਗੇਮ ਸ਼ੋਅ ਕਰਨ ਲਈ ਮਜਬੂਰ ਕਰ ਰਿਹਾ ਹੈ। ਲੋਕਾਂ ਨੂੰ ਜ਼ਿੰਦਾ ਰਹਿਣ ਲਈ ਇਹ ਖੇਡ ਖੇਡਣੀ ਪੈਂਦੀ ਹੈ। ਫ਼ਿਲਮ ’ਚ ਹਾਵਰਡ ਜੇ. ਫੋਰਡ, ਐਡ ਵੈਸਟਵਿਕ, ਰੋਰੀ ਅਲੈਗਜ਼ੈਂਡਰ, ਐਂਡਰਿਊ ਪੀ. ਸਟੀਫਨ, ਲੋਲਾ ਵੇਨ ਤੇ ਐਂਡਰਿਊ ਮੈਕਗਿਲਨ ਨਜ਼ਰ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਜਸਭਾ 'ਚ ਹੋਇਆ ਖੁਲਾਸਾ, ਅਰਬਾਂ ਦੀ ਜਾਇਦਾਦ ਦਾ ਮਾਲਕ ਹੈ ਬੱਚਨ ਪਰਿਵਾਰ, 54 ਕਰੋੜ ਦੇ ਗਹਿਣੇ ਤੇ 16 ਲਗਜ਼ਰੀ ਗੱਡੀਆਂ
NEXT STORY