ਹੈਦਰਾਬਾਦ- ਨਾਗਾ ਚੈਤੰਨਿਆ ਨਾਲ ਮੰਗਣੀ ਤੋਂ ਬਾਅਦ ਸ਼ੋਭਿਤਾ ਧੂਲੀਪਾਲਾ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਪੋਸਟ 'ਚ ਸ਼ੋਭਿਤਾ ਨੇ ਨਾਗਾ 'ਤੇ ਆਪਣਾ ਪਿਆਰ ਜਤਾਇਆ ਹੈ। ਉਸ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਨਾਗਾ ਚੈਤੰਨਿਆ ਦੇ ਨਾਲ ਇੱਕ ਆਰਾਮਦਾਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਸ਼ੋਭਿਤਾ ਧੂਲੀਪਾਲਾ ਅਤੇ ਨਾਗਾ ਚੈਤੰਨਿਆ ਹੁਣ ਮੰਗਣੀ ਕਰ ਚੁੱਕੇ ਹਨ। ਨਾਗਾਰਜੁਨ ਦੀ ਹੋਣ ਵਾਲੀ ਨੂੰਹ ਨੇ ਆਪਣੇ ਹੋਣ ਵਾਲੇ ਪਤੀ ਨਾਗਾ ਚੈਤੰਨਿਆ ਲਈ ਆਪਣੀ ਪਹਿਲੀ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਸ਼ੋਭਿਤਾ ਨੇ ਨਾਗਾ ਅਤੇ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਅਤੇ ਕਾਫੀ ਪਿਆਰ ਵੀ ਜਤਾਇਆ। ਅਦਾਕਾਰਾ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ 'ਤੇ ਪ੍ਰਸ਼ੰਸਕ ਕਾਫੀ ਕੁਮੈਂਟ ਕਰ ਰਹੇ ਹਨ।

ਸਾਲ 2022 'ਚ ਪਹਿਲੀ ਵਾਰ ਦੋਹਾਂ ਨੂੰ ਵਿਦੇਸ਼ 'ਚ ਕਿਸੇ ਰੈਸਟੋਰੈਂਟ 'ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਦੇ ਅਫੇਅਰ ਦੀ ਚਰਚਾ ਸ਼ੁਰੂ ਹੋ ਗਈ।

ਪਰ ਦੋਹਾਂ ਨੇ ਡੇਟਿੰਗ ਦੀਆਂ ਖਬਰਾਂ ਨੂੰ ਹਮੇਸ਼ਾ ਖਾਰਜ ਕੀਤਾ ਹੈ। ਖੈਰ, ਸ਼ੋਭਿਤਾ ਅਤੇ ਨਾਗਾ ਨੂੰ ਨਿਯਮਿਤ ਤੌਰ 'ਤੇ ਛੁੱਟੀਆਂ 'ਤੇ ਦੇਖਿਆ ਗਿਆ ਹੈ। ਫੈਨਜ਼ ਅੰਦਾਜ਼ੇ ਲਗਾ ਰਹੇ ਸਨ ਕਿ ਦੋਵੇਂ ਜਲਦੀ ਹੀ ਵਿਆਹ ਕਰ ਲੈਣਗੇ।

ਕੈਂਸਰ ਪੀੜਿਤ ਹਿਨਾ ਖ਼ਾਨ ਰੋਜ਼ ਜਾਂਦੀ ਹੈ ਜਿਮ, ਹੌਂਸਲਾ ਦੇਖ ਫੈਨਜ਼ ਕਰ ਰਹੇ ਹਨ ਸਲਾਮ
NEXT STORY