ਨਵੀਂ ਦਿੱਲੀ: ਟੀ. ਵੀ. ਸ਼ੋਅ 'ਜੰਗਲ ਬੁੱਕ' 'ਤੇ ਡਾਇਰੈਕਟਰ ਜੌਨ ਫੇਵਰੂ ਫਿਲਮ ਬਣਾ ਰਹੇ ਹਨ। ਤੁਹਾਡੇ 'ਚ ਕਈ ਲੋਕਾਂ ਨੂੰ ਟੀ. ਵੀ. ਸੀਰੀਅਲ 'ਜੰਗਲ ਬੁੱਕ' ਅਤੇ ਉਸਦਾ ਕੈਰੇਕਟਰ 'ਮੋਗਲੀ' ਜ਼ਰੂਰ ਯਾਦ ਹੋਵੇਗਾ। ਇਹ 'ਜੰਗਲ ਬੁੱਕ' ਹੁਣ ਵੱਡੇ ਪਰਦੇ 'ਤੇ ਪ੍ਰਦਰਸ਼ਿਤ ਹੋਣ ਜਾ ਰਹੀ ਹੈ ਅਤੇ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਨੂੰ ਦੇਖਣ ਤੋਂ ਬਾਅਦ 'ਮੋਗਲੀ' ਦੀਆਂ ਯਾਦਾਂ ਤਾਜੀਆਂ ਹੋਣ ਜਾਣਗੀਆਂ। ਇਸ ਫਿਲਮ 'ਚ ਨੀਲ ਸੇਠੀ ਨਾਂ ਦਾ ਭਾਰਤੀ ਮੂਲ ਦਾ ਇਕ ਬੱਚਾ 'ਮੋਗਲੀ' ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇਗਾ। ਇਸ ਫਿਲਮ 'ਚ ਬਿਲ ਮਰੇ, ਸਕੈਰਲੇਟ ਜੋਹਾਂਸਨ ਅਤੇ ਐਲਬਾ ਵਰਗੇ ਕਿਰਦਾਰਾਂ ਦੀਆਂ ਅਵਾਜ਼ਾਂ ਸੁਣਾਈ ਦੇਣਗੀਆਂ। ਇਹ ਫਿਲਮ ਅਪਰੈਲ 2016 ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਬਾਲੀਵੁੱਡ ਸਿਤਾਰਿਆਂ ਨੇ ਕੁਝ ਇਸ ਤਰ੍ਹਾ ਮਨਾਇਆ 'ਗਣੇਸ਼ ਚਤੁਰਥੀ' ਦਾ ਪਹਿਲਾ ਦਿਨ (ਦੇਖੋ ਤਸਵੀਰਾਂ)
NEXT STORY