ਮੁੰਬਈ: ਬਾਲੀਵੁੱਡ ਸਿਤਾਰਿਆਂ ਨੇ 'ਗਣੇਸ਼ ਚਤੁਰਥੀ' ਦਾ ਪਹਿਲਾ ਦਿਨ ਬੜੀ ਧੂਮਧਾਮ ਨਾਲ ਆਪਣੇ ਘਰਾ 'ਚ ਮਨਾਇਆ ਅਤੇ ਉਨ੍ਹਾ ਨੇ ਇਸ ਮੌਕੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਕੁੰਦਰਾ, ਭੈਣ ਸ਼ਮਿਤਾ ਸ਼ੈੱਟੀ ਅਤੇ ਪੂਰੇ ਪਰਿਵਾਰ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕੀਤਾ।
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਟਵਿੱਟਰ 'ਤੇ ਲਿਖਿਆ, ''ਗਣੇਸ਼ ਚਤੁਰਥੀ 'ਤੇ ਵਧਾਈ। ਆਸ਼ੀਰਵਾਦ, ਖੁਸ਼ਹਾਲੀ ਅਤੇ ਪਿਆਰ ਮਿਲੇ।''
ਰੂਪ ਦੀ ਰਾਣੀ ਸ਼੍ਰੀਦੇਵੀ ਨੇ ਲਿਖਿਆ, ''ਸਭ ਨੂੰ ਗਣੇਸ਼ ਚਤੁਰਥੀ ਦੀਆਂ ਸ਼ੁਭਮਾਮਨਾਵਾਂ। ਇਹ ਦਿਨ ਤੁਹਾਡੀ ਜ਼ਿੰਦਗੀ 'ਚ ਖੁਸ਼ੀ, ਖੁਸ਼ਹਾਲੀ ਅਤੇ ਸ਼ਾਤੀ ਲੈ ਕੇ ਆਵੇ।
ਮਾਧੁਰੀ ਦਿਕਸ਼ਿਤ ਨੇ ਲਿਖਿਆ, ''ਗਣੇਸ਼ ਚਤੁਰਥੀ 'ਤੇ ਵਧਾਈ। ਇਹ ਮੇਰਾ ਪਸੰਦੀਦਾ ਤਿਉਹਾਰ ਹੈ।'' ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਨੇ ਲਿਖਿਆ, ''ਗਣੇਸ਼ ਚਤੁਰਥੀ 'ਤੇ 'ਬਾਜੀਰਾਓ ਮਸਤਾਨੀ' ਦਾ ਗੀਤ 'ਗਜਾਨੰਨ' ਸੁਣੋ।''
ਇਸ ਤੋਂ ਇਲਾਵਾ ਅਰਜੁਨ ਕਪੂਰ, ਰਵੀਨਾ ਟੰਡਨ, ਸੌਫੀ ਚੌਧਰੀ, ਸੋਨੂ ਸੂਦ, ਗੋਵਿੰਦਾ, ਨਾਨਾ ਪਾਟੇਕਰ, ਵਿਵੇਕ ਓਬਰਾਏ, ਰਿਸ਼ੀ ਕਪੂਰ ਅਤੇ ਜੈਕੀ ਸ਼ਰਾਫ ਨੇ ਵੀ ਆਪਣੇ ਘਰਾਂ 'ਚ ਗਣੇਸ਼ ਜੀ ਦੀ ਪੂਜਾ ਕੀਤੀ ਅਤੇ ਫੈਨਜ਼ ਨੂੰ ਇਸ ਮੌਕੇ ਬਹੁਤ-ਬਹੁਤ ਵਧਾਈ ਦਿੱਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪ੍ਰਿਯੰਕਾ ਚੋਪੜਾ ਨੇ ਇੰਝ ਕੀਤਾ ਆਪਣੇ ਫੈਨਜ਼ ਦਾ ਧੰਨਵਾਦ
NEXT STORY