ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਤੇ ਚੁਲਬੁਲੀ ਅਦਾਕਾਰਾ ਦਿਵਿਆ ਭਾਰਤੀ ਸਿਰਫ 19 ਸਾਲ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਈ ਸੀ। ਉਨ੍ਹਾਂ ਦੀ ਅਚਾਨਕ ਮੌਤ ਨੇ ਫਿਲਮ ਇੰਡਸਟਰੀ ਨੂੰ ਹਿਲਾ ਦਿੱਤਾ ਸੀ ਅਤੇ ਅੱਜ ਵੀ ਉਨ੍ਹਾਂ ਦੇ ਦੇਹਾਂਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਫਿਲਮ ਨਿਰਮਾਤਾ ਪਹਿਲਾਜ ਨਿਹਲਾਨੀ ਨੇ ਦਿਵਿਆ ਦੀ ਮੌਤ ਵਾਲੇ ਦਿਨ ਦਾ ਕਿੱਸਾ ਤੇ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ: ਵੀਡੀਓ ਬਣਾਉਂਦੇ-ਬਣਾਉਂਦੇ ਪਾਣੀ 'ਚ ਰੁੜ੍ਹ ਗਿਆ YouTuber, ਜਾਨ ਬਚਾਉਣ ਲਈ ਹੱਥ ਜੋੜ ਕਰਦਾ ਰਿਹਾ ਮਿੰਨਤਾਂ
ਦੱਸ ਦੇਈਏ ਕਿ 5 ਅਪ੍ਰੈਲ 1993 ਦੀ ਰਾਤ ਦਿਵਿਆ ਭਾਰਤੀ ਆਪਣੇ 5ਵੀਂ ਮੰਜ਼ਿਲ ਦੇ ਫਲੈਟ ਦੀ ਖਿੜਕੀ ਤੋਂ ਡਿੱਗ ਗਈ ਸੀ। ਉਸ ਵੇਲੇ ਉਹਨਾਂ ਦਾ ਵਿਆਹ ਨਿਰਮਾਤਾ ਸਾਜ਼ਿਦ ਨਾਡਿਆਡਵਾਲਾ ਨਾਲ ਹੋਇਆ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਤੇ ਦੀਪਿਕਾ ਪਾਦੁਕੋਣ ਖ਼ਿਲਾਫ਼ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
ਨਿਹਲਾਨੀ ਨੇ ਦਿਵਿਆ ਨਾਲ ਫਿਲਮ ‘ਸ਼ੋਲਾ ਔਰ ਸ਼ਬਨਮ’ ਵਿੱਚ ਕੰਮ ਕੀਤਾ ਸੀ। ਉਹ ਯਾਦ ਕਰਦੇ ਹਨ ਕਿ ਪਹਿਲੀ ਵਾਰ ਜਦੋਂ ਸੰਗੀਤਕਾਰ ਜਤਿਨ ਪੰਡਿਤ ਨੇ ਦਿਵਿਆ ਨਾਲ ਮਿਲਵਾਇਆ, ਤਾਂ ਉਹ ਦਿਵਿਆ ਦੀਆਂ ਤਸਵੀਰਾਂ ਦੇਖ ਕੇ ਖ਼ਾਸ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਦਿਵਿਆ ਦਾ ਚਿਹਰਾ ਕੁਝ ਭਾਰੀ ਲੱਗ ਰਿਹਾ ਸੀ ਅਤੇ ਉਨ੍ਹਾਂ ਨੇ ਉਸਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ। ਪਰ ਜਦੋਂ ਦੂਜੀ ਵਾਰ ਫਿਲਮ ਸਿਟੀ ਵਿੱਚ ਦਿਵਿਆ ਨਾਲ ਮੁਲਾਕਾਤ ਹੋਈ, ਤਾਂ ਉਹ ਬਿਲਕੁਲ ਬਦਲੀ ਹੋਈ ਲੱਗ ਰਹੀ ਸੀ ਅਤੇ ਉਸਨੂੰ ਤੁਰੰਤ ਸ਼ੂਟਿੰਗ ਦੀ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਸਿੰਗਰ ਦਾ ਕਤਲ ਕਰਨ ਆਏ ਸ਼ੂਟਰਾਂ ਦਾ ਪੁਲਸ ਨੇ ਕਰ'ਤਾ ਐਨਕਾਊਂਟਰ
ਦਿਵਿਆ ਦੇ ਕੰਮ ਪ੍ਰਤੀ ਸਮਰਪਣ ਨੂੰ ਨਿਹਲਾਨੀ ਨੇ ਖਾਸ ਤੌਰ 'ਤੇ ਯਾਦ ਕੀਤਾ। ਉਹਨਾਂ ਦੱਸਿਆ ਕਿ ਇੱਕ ਵਾਰ ਸ਼ੂਟਿੰਗ ਦੌਰਾਨ ਉਸਦੇ ਪੈਰ ਵਿੱਚ ਕਿੱਲ ਚੁਭ ਗਿਆ ਸੀ, ਜਿਸ ਕਰਕੇ ਅਗਲੇ ਦਿਨ ਦਾ ਸ਼ੂਟ ਰੱਦ ਕਰ ਦਿੱਤਾ ਗਿਆ। ਪਰ ਦਿਵਿਆ ਨੇ ਬਾਵਜੂਦ ਦਰਦ ਦੇ ਕੰਮ ਕਰਨ ਦੀ ਜ਼ਿੱਦ ਕੀਤੀ ਅਤੇ ਸਵੇਰੇ 6 ਵਜੇ ਗਾਣੇ ਦੀ ਸ਼ੂਟਿੰਗ ਲਈ ਤਿਆਰ ਹੋ ਗਈ।
ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤਾ ਮਸ਼ਹੂਰ ਕਾਮੇਡੀਅਨ
ਨਿਹਲਾਨੀ ਨੇ ਇੱਕ ਮਜ਼ੇਦਾਰ ਵਾਕਿਆ ਵੀ ਦੱਸਿਆ ਕਿ ਜਦੋਂ ਉਹ ਸ਼ੂਟਿੰਗ ਰੱਦ ਹੋਣ ਤੋਂ ਬਾਅਦ ਆਪਣੇ ਕਮਰੇ ਵਿਚ ਪਤਨੀ ਨਾਲ ਸੌਂ ਰਹੇ ਸਨ ਤਾਂ ਫਿਰ ਵੀ ਦਿਵਿਆ ਮੇਰੇ ਕਮਰੇ ਵਿਚ ਆਈ, ਹਾਊਸਕੀਪਿੰਗ ਤੋਂ ਦਰਵਾਜ਼ਾ ਖੁਲਵਾਇਆ ਅਤੇ ਮੇਰੀ ਛਾਤੀ ‘ਤੇ ਬੈਠ ਗਈ ਅਤੇ ਬੋਲੀ, 'ਉੱਠੋ'। ਇਹ ਸਭ ਦੇਖ ਕੇ ਮੇਰੀ ਪਤਨੀ ਹੈਰਾਨ ਰਹਿ ਗਈ। ਉਸ ਨੇ ਪੁੱਛਿਆ ਇਹ ਕੁੜੀ ਕੌਣ ਹੈ? ਨਿਹਲਾਨੀ ਮੁਤਾਬਕ, ਦਿਵਿਆ ਦੀ ਇਹ ਮਸਤਮੌਲਾ ਅਦਾ ਅਤੇ ਕੰਮ ਪ੍ਰਤੀ ਜਜ਼ਬਾ ਹੀ ਉਸਨੂੰ ਸਭ ਤੋਂ ਵੱਖਰਾ ਬਣਾਉਂਦਾ ਸੀ।
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ influencer ਨੇ ਬਸਪਾ ਮੁਖੀ ਮਾਇਆਵਤੀ ਨੂੰ ਕਿਹਾ 'ਮੰਮੀ', ਦਰਜ ਹੋ ਗਈ FIR
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਪ ਕੇਸ 'ਚ ਫਸੇ ਮਸ਼ਹੂਰ ਰੈਪਰ ਨੂੰ ਲੈ ਕੇ ਵੱਡੀ ਖ਼ਬਰ, ਕੋਰਟ ਨੇ ਸੁਣਾਇਆ ਫ਼ੈਸਲਾ
NEXT STORY