ਜਲੰਧਰ (ਵੈੱਬ ਡੈਸਕ): ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਭਾਜਪਾ ਨੇ ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਇਕ ਸੀਟ ਵੀ ਜਿੱਤ ਲਈ ਹੈ। ਇਸ ਦੇ ਨਾਲ ਹੀ ਭਾਜਪਾ ਨੇ ਪੇਂਡੂ ਸਿਆਸਤ ਵਿਚ ਵੀ ਕਦਮ ਰੱਖ ਲਿਆ ਹੈ।
ਜਾਣਕਾਰੀ ਮੁਤਾਬਕ ਜੈਤੋ ਵਿਚ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਉਮੀਦਵਾਰ ਜੇਤੂ ਰਿਹਾ ਹੈ। ਇਸ ਤੋਂ ਇਲਾਵਾ ਮਾਨਸਾ ਦੀ ਇਕ ਸੀਟ 'ਤੇ ਵੀ ਭਾਜਪਾ ਦਾ ਉਮੀਦਵਾਰ ਅੱਗੇ ਚੱਲ ਰਿਹਾ ਹੈ। ਬਾਕੀ ਸੀਟਾਂ 'ਤੇ ਗਿਣਤੀ ਜਾਰੀ ਹੈ ਤੇ ਕੁਝ ਹੀ ਦੇਰ ਵਿਚ ਨਤੀਜੇ ਸਾਫ਼ ਹੋ ਜਾਣਗੇ।
ਦੂਜੇ ਪਾਸੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਵੀ ਖ਼ਾਤਾ ਖ਼ੋਲ੍ਹ ਲਿਆ ਹੈ। ਉਨ੍ਹਾਂ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦਲਜੀਤ ਸਿੰਘ ਨੰਬਰਦਾਰ ਨੂੰ ਸਮਰਥਨ ਦਿੱਤਾ ਗਿਆ ਸੀ। ਦਲਜੀਤ ਸਿੰਘ ਨੂੰ 1296 ਵੋਟਾਂ ਪਈਆਂ ਹਨ। ਉੱਥੇ ਹੀ ਕਾਂਗਰਸੀ ਉਮੀਦਵਾਰ ਨੂੰ 739 ਵੋਟਾਂ ਪਈਆਂ, ਜੋ ਦੂਜੇ ਨੰਬਰ 'ਤੇ ਰਹੇ ਹਨ।
ਚਵਿੰਡਾ ਕਲਾਂ ਤੋਂ ਬਲਾਕ ਸੰਮਤੀ 'ਆਪ' ਦੇ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਜੇਤੂ
NEXT STORY