ਵੈੱਬ ਡੈਸਕ- ਡਿਲਿਵਰੀ ਰੂਮ 'ਚ ਜਿਵੇਂ ਹੀ ਬੱਚਾ ਇਸ ਦੁਨੀਆ 'ਚ ਆਉਂਦਾ ਹੈ, ਉਸ ਦੀ ਪਹਿਲੀ ਆਵਾਜ਼ ਅਕਸਰ ਰੋਣ ਦੀ ਹੁੰਦੀ ਹੈ। ਬਹੁਤ ਸਾਰੇ ਮਾਪਿਆਂ ਦੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਬੱਚਾ ਜਨਮ ਲੈਂਦੇ ਹੀ ਰੋਂਦਾ ਕਿਉਂ ਹੈ। ਡਾਕਟਰਾਂ ਮੁਤਾਬਕ, ਇਹ ਰੋਣਾ ਦਰਦ ਦੀ ਨਹੀਂ, ਸਗੋਂ ਬੱਚੇ ਦੀ ਚੰਗੀ ਸਿਹਤ ਅਤੇ ਉਸ ਦੇ ਸਰੀਰਕ ਤੰਤਰਾਂ ਦੇ ਠੀਕ ਤਰ੍ਹਾਂ ਕੰਮ ਕਰਨ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ।
ਗਰਭ ਤੋਂ ਬਾਹਰ ਇਕ ਨਵੀਂ ਦੁਨੀਆ
ਗਰਭ 'ਚ ਬੱਚੇ ਦਾ ਮਾਹੌਲ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ—ਤਾਪਮਾਨ ਸਥਿਰ, ਰੋਸ਼ਨੀ ਹਲਕੀ ਅਤੇ ਆਵਾਜ਼ਾਂ ਹੌਲੀਆਂ। ਜਨਮ ਲੈਂਦੇ ਹੀ ਬੱਚਾ ਤੇਜ਼ ਰੋਸ਼ਨੀ, ਠੰਡ ਅਤੇ ਰੌਲੇ ਭਰੀ ਦੁਨੀਆ 'ਚ ਆ ਜਾਂਦਾ ਹੈ। ਇਹ ਅਚਾਨਕ ਬਦਲਾਅ ਉਸ ਦੇ ਲਈ ਇਕ ਝਟਕੇ ਵਰਗਾ ਹੁੰਦਾ ਹੈ, ਜਿਸ ਦੀ ਪ੍ਰਤੀਕਿਰਿਆ ਰੋਣ ਦੇ ਰੂਪ 'ਚ ਸਾਹਮਣੇ ਆਉਂਦੀ ਹੈ।
ਇਹ ਵੀ ਪੜ੍ਹੋ : 300 ਦਿਨਾਂ ਤੱਕ ਰੀਚਾਰਜ ਦੀ No Tension ! ਮੋਬਾਈਲ ਯੂਜ਼ਰਸ ਲਈ ਆ ਗਿਆ ਸਸਤਾ ਜੂਗਾੜੂ Plan
ਰੋਣਾ- ਪਹਿਲੀ ਸਾਹ ਲੈਣ ਦੀ ਕਸਰਤ
ਗਰਭ ਦੌਰਾਨ ਬੱਚਾ ਆਕਸੀਜਨ ਨਲੀ ਰਾਹੀਂ ਲੈਂਦਾ ਹੈ, ਪਰ ਜਨਮ ਤੋਂ ਬਾਅਦ ਉਸ ਨੂੰ ਆਪਣੇ ਫੇਫੜਿਆਂ ਨਾਲ ਸਾਹ ਲੈਣਾ ਪੈਂਦਾ ਹੈ। ਰੋਣ ਸਮੇਂ ਬੱਚਾ ਡੂੰਘਾ ਸਾਹ ਅੰਦਰ–ਬਾਹਰ ਕਰਦਾ ਹੈ, ਜਿਸ ਨਾਲ ਫੇਫੜੇ ਫੈਲਦੇ ਹਨ ਅਤੇ ਉਨ੍ਹਾਂ 'ਚ ਭਰਿਆ ਤਰਲ ਪਦਾਰਥ ਬਾਹਰ ਨਿਕਲਦਾ ਹੈ। ਇਹ ਪ੍ਰਕਿਰਿਆ ਉਸ ਦੀ ਜ਼ਿੰਦਗੀ ਦੀ ਸਹੀ ਸ਼ੁਰੂਆਤ ਲਈ ਬਹੁਤ ਜ਼ਰੂਰੀ ਹੁੰਦੀ ਹੈ।
ਸਰੀਰ ਦੇ ਅੰਦਰ ਵੱਡੇ ਬਦਲਾਅ
ਪਹਿਲਾ ਰੋਣਾ ਸਿਰਫ਼ ਆਵਾਜ਼ ਨਹੀਂ, ਸਗੋਂ ਸਰੀਰਕ ਤੰਤਰਾਂ ਦੇ ਸਰਗਰਮ ਹੋਣ ਦਾ ਸੰਕੇਤ ਹੁੰਦਾ ਹੈ। ਇਸ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ, ਖੂਨ ਦੀ ਸਰਕੂਲੇਸ਼ਨ ਸਹੀ ਤਰ੍ਹਾਂ ਸ਼ੁਰੂ ਹੁੰਦੀ ਹੈ ਅਤੇ ਸਰੀਰ ਦੇ ਹਰ ਹਿੱਸੇ ਤੱਕ ਆਕਸੀਜਨ ਪਹੁੰਚਦੀ ਹੈ। ਇਸੇ ਕਰਕੇ ਡਾਕਟਰ ਜਨਮ ਤੋਂ ਤੁਰੰਤ ਬਾਅਦ ਬੱਚੇ ਦੇ ਰੋਣ ਦਾ ਇੰਤਜ਼ਾਰ ਕਰਦੇ ਹਨ, ਕਿਉਂਕਿ ਇਹ ਉਸ ਦੇ ਦਿਲ ਅਤੇ ਫੇਫੜਿਆਂ ਦੇ ਸਹੀ ਕੰਮਕਾਜ ਦਾ ਸਬੂਤ ਹੈ।
ਹਾਲੇ ਸਿਰਫ਼ ਰੋਣਾ
ਕਈ ਮਾਪੇ ਪੁੱਛਦੇ ਹਨ ਕਿ ਬੱਚਾ ਜਨਮ ਸਮੇਂ ਹੱਸਦਾ ਕਿਉਂ ਨਹੀਂ। ਡਾਕਟਰ ਦੱਸਦੇ ਹਨ ਕਿ ਨਵਜਾਤ ਦਾ ਦਿਮਾਗ ਉਸ ਵੇਲੇ ਸਿਰਫ਼ ਬੁਨਿਆਦੀ ਜ਼ਰੂਰਤਾਂ—ਭੁੱਖ, ਠੰਡ, ਦਰਦ ਜਾਂ ਅਸੁਵਿਧਾ ’ਤੇ ਹੀ ਕੰਮ ਕਰਦਾ ਹੈ। ਹਾਸਾ ਇਕ ਸਮਾਜਿਕ ਅਤੇ ਭਾਵਨਾਤਮਕ ਪ੍ਰਤੀਕਿਰਿਆ ਹੈ, ਜੋ ਦਿਮਾਗ ਦੇ ਹੌਲੀ-ਹੌਲੀ ਵਿਕਸਿਤ ਹੋਣ ਨਾਲ ਬਾਅਦ 'ਚ ਆਉਂਦੀ ਹੈ।
ਰੋਣਾ- ਬੱਚੇ ਦੀ ਪਹਿਲੀ ਭਾਸ਼ਾ
ਨਵਜਾਤ ਲਈ ਰੋਣਾ ਹੀ ਸੰਚਾਰ ਦਾ ਸਾਧਨ ਹੁੰਦਾ ਹੈ। ਭੁੱਖ, ਨੀਂਦ, ਡਾਇਪਰ ਗਿੱਲਾ ਹੋਣਾ ਜਾਂ ਪੇਟ 'ਚ ਗੈਸ ਹਰ ਤਕਲੀਫ਼ ਨੂੰ ਉਹ ਰੋ ਕੇ ਦਰਸਾਉਂਦਾ ਹੈ। ਮਾਂ ਸਮੇਂ ਦੇ ਨਾਲ ਬੱਚੇ ਦੇ ਵੱਖ-ਵੱਖ ਤਰ੍ਹਾਂ ਦੇ ਰੋਣ ਨੂੰ ਸਮਝਣ ਲੱਗ ਪੈਂਦੀ ਹੈ। ਇਸ ਲਈ ਡਾਕਟਰ ਰੋਣ ਨੂੰ ਸਮੱਸਿਆ ਨਹੀਂ, ਸਗੋਂ ਬੱਚੇ ਦਾ ਪਹਿਲੀ ਗੱਲਬਾਤ ਮੰਨਦੇ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
ਸੰਘਣੇ ਧੁੰਦ ਦੀ ਲਪੇਟ 'ਚ ਦਿੱਲੀ, AQI 319 ਤੋਂ ਪਾਰ, ਬਾਹਰ ਨਿਕਲਣਾ ਹੋਇਆ ਔਖਾ
NEXT STORY