ਵੈੱਬ ਡੈਸਕ : ਚੀਨ ਦੇ ਗੁਆਂਗਡੋਂਗ ਸੂਬੇ ਤੋਂ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਇੱਕ ਔਰਤ ਨੂੰ ਆਪਣੀ ਜਾਨ ਬਚਾਉਣ ਲਈ ਇੱਕ ਇਮਾਰਤ ਦੀ 10ਵੀਂ ਮੰਜ਼ਿਲ ਦੀ ਖਿੜਕੀ ਤੋਂ ਬਾਹਰ ਲਟਕਦੇ ਦੇਖਿਆ ਗਿਆ। ਇਹ ਖ਼ਤਰਨਾਕ ਦ੍ਰਿਸ਼ ਦੇਖਣ ਵਾਲਿਆਂ ਦੇ ਸਾਹ ਰੋਕ ਦੇਣ ਵਾਲਾ ਸੀ।
ਇਹ ਨਾਟਕੀ ਘਟਨਾ ਉਦੋਂ ਸ਼ੁਰੂ ਹੋਈ ਜਦੋਂ ਇਹ ਔਰਤ ਜਿਸ ਵਿਅਕਤੀ ਨੂੰ ਮਿਲਣ ਆਈ ਸੀ, ਉਸਦੀ ਪਤਨੀ ਅਚਾਨਕ ਘਰ ਵਾਪਸ ਆ ਗਈ। ਇੱਕ ਰਿਪੋਰਟ ਮੁਤਾਬਕ, ਵਿਆਹਿਆ ਪੁਰਸ਼ ਆਪਣੇ ਅਪਾਰਟਮੈਂਟ 'ਚ ਆਪਣੀ ਕਥਿਤ ਪ੍ਰੇਮਿਕਾ ਨਾਲ ਮੌਜੂਦ ਸੀ। ਜਿਉਂ ਹੀ ਉਸਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ, ਘਬਰਾਏ ਹੋਏ ਪਤੀ ਨੇ ਫੜੇ ਜਾਣ ਦੇ ਡਰੋਂ ਪ੍ਰੇਮਿਕਾ ਨੂੰ ਕਮਰੇ 'ਚ ਲੁਕਾਉਣ ਦੀ ਬਜਾਏ ਖਿੜਕੀ ਦੇ ਬਾਹਰ ਭੇਜ ਦਿੱਤਾ, ਜੋ ਕਿ ਇੱਕ ਬੇਹੱਦ ਖ਼ਤਰਨਾਕ ਕਦਮ ਸੀ ।
ਵਾਇਰਲ ਕਲਿੱਪ 'ਚ ਸਫੈਦ ਪਹਿਰਾਵੇ ਵਾਲੀ ਔਰਤ ਪਹਿਲਾਂ ਖਿੜਕੀ ਦੇ ਬਾਹਰ ਲੱਗੇ ਪਤਲੇ ਕਿਨਾਰੇ 'ਤੇ ਸੰਤੁਲਨ ਬਣਾਉਂਦੀ ਨਜ਼ਰ ਆਉਂਦੀ ਹੈ। ਫਿਰ ਉਹ ਹੌਲੀ-ਹੌਲੀ ਇੱਕ ਪਾਈਪ ਫੜ ਕੇ ਹੇਠਾਂ ਉਤਰਨ ਦੀ ਕੋਸ਼ਿਸ਼ ਕਰਦੀ ਹੈ। ਕੁਝ ਦੇਰ ਤੱਕ ਉਹ ਪੂਰੀ ਤਰ੍ਹਾਂ ਹਵਾ ਵਿੱਚ ਲਟਕ ਜਾਂਦੀ ਹੈ ਅਤੇ ਹਿਲਦੇ ਹੋਏ ਪਾਈਪ ਦੇ ਸਹਾਰੇ ਹੇਠਾਂ ਵੱਲ ਵਧਦੀ ਹੈ। ਇਸ ਤੋਂ ਬਾਅਦ ਉਹ ਹੇਠਾਂ ਵਾਲੀ ਖਿੜਕੀ 'ਤੇ ਦਸਤਕ ਦਿੰਦੀ ਦਿਖਾਈ ਦਿੰਦੀ ਹੈ।
ਵੀਡੀਓ 'ਚ ਅੰਦਰੋਂ ਉਸਦੇ ਪ੍ਰੇਮੀ ਦੀ ਇੱਕ ਝਲਕ ਮਿਲਦੀ ਹੈ-ਉਹ ਸ਼ਖਸ ਬਿਨਾਂ ਸ਼ਰਟ ਦੇ ਖਿੜਕੀ ਵੱਲ ਆਉਂਦਾ ਹੈ, ਕੁਝ ਕਹਿੰਦਾ ਹੈ ਅਤੇ ਫਿਰ ਗਾਇਬ ਹੋ ਜਾਂਦਾ ਹੈ। ਔਰਤ ਪੂਰੇ ਸਮੇਂ ਆਪਣਾ ਮੋਬਾਈਲ ਫੋਨ ਹੱਥ ਵਿੱਚ ਫੜੀ ਹੁੰਦੀ ਹੈ, ਸ਼ਾਇਦ ਕਿਸੇ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਇਸ ਹੜਕੰਪ ਨੇ ਇਸ ਵੀਡੀਓ ਨੂੰ ਇੰਟਰਨੈੱਟ ਦਾ ਸਭ ਤੋਂ ਚਰਚਿਤ ਵੀਡੀਓ ਬਣਾ ਦਿੱਤਾ ਹੈ।
ਚੀਨ ਦੀ ਭਾਰਤੀਆਂ ਨੂੰ ਵੱਡੀ ਰਾਹਤ! ਸ਼ੁਰੂ ਹੋਣ ਜਾ ਰਿਹਾ Online Visa Application System
NEXT STORY