ਮੁੰਬਈ-ਫ਼ਿਲਮ ਨਿਰਮਾਤਾ ਸਵਪਨਾ ਪਾਟਕਰ ਨੂੰ ਜਾਅਲੀ ਪੀ.ਐੱਚ.ਡੀ ਦੀ ਡਿਗਰੀ ਹਾਸਲ ਕਰਨ ਅਤੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦੀ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੱਤੀ। ਪਾਟਕਰ 2015 ਵਿੱਚ ਰਿਲੀਜ਼ ਹੋਈ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਬਾਇਓਪਿਕ ਮਰਾਠੀ ਫ਼ਿਲਮ ‘ਬਾਲਕਦੂ’ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ। ਪੁਲਸ ਮੁਤਾਬਿਕ ਉਹ ਬਾਂਦਰਾ ਵਿੱਚ ਸਥਿਤ ਇੱਕ ਪ੍ਰੀਮੀਅਰ ਹਸਪਤਾਲ ਵਿੱਚ ਸਾਲ 2016 ਤੋਂ ਕਲੀਨਿਕਲ ਸਾਈਕੋਲੋਜਿਸਟ ਵਜੋਂ ਅਭਿਆਸ ਕਰ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ 51 ਸਾਲਾ ਸਮਾਜਿਕ ਕਾਰਕੁਨ ਗੁਰਦੀਪ ਨੇ ਇੱਕ ਅਗਿਆਤ ਸਰੋਤ ਤੋਂ ਸੀਲਬੰਦ ਵਿੱਚ ਪਾਟਕਰ ਦੀ ਪੀ.ਐੱਚ.ਡੀ ਦੀ ਡਿਗਰੀ ਨਾਲ ਸਬੰਧਤ ਦਸਤਾਵੇਜ਼ਾਂ ਦੇ ਸੈਟ ਮਿਲਣ ਤੋਂ ਬਾਅਦ ਅਪ੍ਰੈਲ ਵਿੱਚ ਇੱਕ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਅਨੁਸਾਰ ਛਤਰਪਤੀ ਸ਼ਾਹੂਜੀ ਮਹਾਰਾਜ ਯੂਨੀਵਰਸਿਟੀ, ਕਾਨਪੁਰ ਦੁਆਰਾ ਸਾਲ 2009 ਵਿੱਚ ਪਾਟਕਰ ਨੂੰ ਜਾਰੀ ਕੀਤਾ ਗਿਆ ਪੀ.ਐੱਚ.ਡੀ ਸਰਟੀਫਿਕੇਟ ਅਸਲ ਵਿੱਚ ਜਾਅਲੀ ਸੀ।
ਅਧਿਕਾਰੀ ਨੇ ਕਿਹਾ ਕਿ ਕਥਿਤ ਜਾਅਲੀ ਡਿਗਰੀ ਦੀ ਵਰਤੋਂ ਕਰਦਿਆਂ ਪਾਟਕਰ ਹਸਪਤਾਲ ਵਿਚ ਆਨਰੇਰੀ ਸਲਾਹਕਾਰ ਵਜੋਂ ਨਿਯੁਕਤੀ ਕਰਵਾਉਣ ਵਿਚ ਕਾਮਯਾਬ ਰਹੇ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਸਨ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਸਿੰਘ ਨੇ ਪਾਟਕਰ ਖ਼ਿਲਾਫ਼ ਸ਼ਿਕਾਇਤ ਲੈ ਕੇ ਬਾਂਦਰਾ ਪੁਲਸ ਕੋਲ ਪਹੁੰਚ ਕੀਤੀ ਸੀ।
5ਜੀ ਮਾਮਲੇ 'ਚ ਜੁਰਮਾਨਾ ਲੱਗਣ ਤੋਂ ਬਾਅਦ ਜੂਹੀ ਚਾਵਲਾ ਨੇ ਮੁੜ ਚੁੱਕੇ ਇਹ ਸਵਾਲ, ਛਿੜੀ ਨਵੀਂ ਚਰਚਾ
NEXT STORY