ਨਵੀਂ ਦਿੱਲੀ : 'ਕਾਮੇਡੀ ਨਾਈਟਸ ਵਿਦ ਕਪਿਲ' ਦਾ ਪਹਿਲਾ ਐਪੀਸੋਡ ਐਤਵਾਰ ਰਾਤ ਨੂੰ ਪ੍ਰਸਾਰਿਤ ਹੋਇਆ। ਪਹਿਲੇ ਹੀ ਐਪੀਸੋਡ 'ਚ ਕ੍ਰਿਸ਼ਨਾ ਨੇ ਕਪਿਲ ਸ਼ਰਮਾ ਦਾ ਖੂਬ ਮਖੌਲ ਉਡਾਇਆ। ਅਸਲ 'ਚ ਕ੍ਰਿਸ਼ਨਾ ਦੇ ਸ਼ੋਅ ਨੇ ਕਪਿਲ ਸ਼ਰਮਾ ਦੇ ਸ਼ੋਅ ਨੂੰ ਰਿਪਲੇਸ ਕੀਤਾ ਹੈ। ਹਾਲਾਂਕਿ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਸ਼ੋਅ ਨੂੰ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। 'ਕਾਮੇਡੀ ਨਾਈਟਸ ਲਾਈਵ' ਦੇ ਪਹਿਲੇ ਹੀ ਸ਼ੋਅ 'ਚ ਕਪਿਲ ਸ਼ਰਮਾ 'ਤੇ ਖੂਬ ਵਿਅੰਗ ਕੱਸੇ ਗਏ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਗਿਆ।
ਇਸ ਸ਼ੋਅ 'ਚ ਜੱਜ ਦੀ ਕੁਰਸੀ ਮੀਕਾ ਸਿੰਘ ਸੰਭਾਲ ਰਹੇ ਹਨ। ਯਾਦ ਰਹੇ ਕਿ ਕਪਿਲ ਦੇ ਸ਼ੋਅ 'ਚ ਇਸ ਕੁਰਸੀ ਨੂੰ ਨਵਜੋਤ ਸਿੰਘ ਸਿੱਧੂ ਨੇ ਸੰਭਾਲਿਆ ਸੀ। ਸ਼ੋਅ ਸ਼ੁਰੂ ਹੁੰਦਿਆਂ ਹੀ ਕ੍ਰਿਸ਼ਨਾ ਨੇ ਇਹ ਕਹਿੰਦਿਆਂ ਸੈੱਟ 'ਤੇ ਐਂਟਰੀ ਲਈ ਕਿ ਉਨ੍ਹਾਂ ਦੀ ਨਜ਼ਰ ਬੜੇ ਦਿਨਾਂ ਤੋਂ ਇਸ ਘਰ 'ਤੇ ਸੀ। ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ਸ਼ੋਅ ਦਾ ਪਹਿਲਾ ਸੈਲੀਬ੍ਰਿਟੀ ਮਹਿਮਾਨ ਬਣਾਇਆ ਗਿਆ ਸੀ।
ਸ਼ੋਅ 'ਚ ਸੁਦੇਸ਼ ਲਹਿਰੀ ਨੇ ਮੀਕਾ ਨੂੰ ਦੇਖਿਆ ਅਤੇ ਇਹ ਕਹਿੰਦਿਆਂ ਸਿੱਧੂ ਦਾ ਮਜ਼ਾਕ ਉਡਾਇਆ ਕਿ 'ਕੀ ਗੱਲ ਸਿੱਧੂ ਜੀ ਬੜੇ ਸਮਾਰਟ ਹੋ ਗਏ ਹੋ।' ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੀ ਪਿੰਕੀ ਭੂਆ ਭਾਵ ਉਪਾਸਨਾ ਸਿੰਘ ਵੀ ਨਜ਼ਰ ਆਈ। ਹਾਲਾਂਕਿ ਇਸ ਸ਼ੋਅ 'ਚ ਕਪਿਲ ਸ਼ਰਮਾ ਦੇ ਸ਼ੋਅ ਵਾਂਗ ਪੰਚ ਦੀ ਵੀ ਕਮੀ ਨਜ਼ਰ ਆਈ। ਸ਼ੋਅ 'ਚ ਕਾਮੇਡੀਅਨ ਭਾਰਤੀ ਸਿੰਘ ਚਿੰਟੂ ਸ਼ਰਮਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਸ਼ੋਅ 'ਚ ਕਪਿਲ ਸ਼ਰਮਾ ਬਿੱਟੂ ਸ਼ਰਮਾ ਦਾ ਕਿਰਦਾਰ ਨਿਭਾਉਂਦੇ ਸਨ।
ਤਿੰਨ ਫਿਲਮਾਂ ਨਾਲ ਨਵੇਂ ਚਿਹਰਿਆਂ ਨੂੰ ਲਾਂਚ ਕਰਨਗੇ ਸ਼ਾਹਰੁਖ
NEXT STORY