ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਆਪਣੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਤਹਿਤ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਵਾਲੇ ਹਨ। ਸ਼ਾਹਰੁਖ ਇਸ ਸਾਲ ਤਿੰਨ ਫਿਲਮਾਂ ਬਣਾਉਣਗੇ, ਜਿਨ੍ਹਾਂ ਰਾਹੀਂ ਉਹ ਨਵੇਂ ਚਿਹਰਿਆਂ ਨੂੰ ਲਾਂਚ ਕਰਨਗੇ। ਫਿਲਮ ਦਾ ਬਜਟ ਬਹੁਤਾ ਨਹੀਂ ਹੋਵੇਗਾ। 'ਦਿਲਵਾਲੇ' ਤੋਂ ਬਾਅਦ ਸ਼ਾਹਰੁਖ ਇਸ ਸਾਲ ਰਿਲੀਜ਼ ਹੋਣ ਵਾਲੀਆਂ ਦੋ ਹੋਰ ਫਿਲਮਾਂ ਦੀ ਸ਼ੂਟਿੰਗ ਪੂਰੀ ਕਰਨ 'ਚ ਲੱਗੇ ਹਨ। ਅਦਾਕਾਰੀ ਤੋਂ ਇਲਾਵਾ ਉਹ ਨਿਰਮਾਤਾ ਦੇ ਤੌਰ 'ਤੇ ਵੀ ਪ੍ਰੋਜੈਕਟ ਲੈ ਰਹੇ ਹਨ।
ਸੀਮਤ ਬਜਟ ਦੀਆਂ ਕੁਝ ਫਿਲਮਾਂ ਉਹ ਆਪਣੀ ਕੰਪਨੀ 'ਰੈੱਡ ਚਿਲੀਜ਼' ਦੇ ਬੈਨਰ ਤਹਿਤ ਬਣਾਉਣਗੇ। ਇਨ੍ਹਾਂ 'ਚ ਆਫ ਬੀਟ ਫਿਲਮਾਂ ਵੀ ਹੋਣਗੀਆਂ। ਸ਼ਾਹਰੁਖ ਨੇ ਕਿਹਾ, ''ਰੈੱਡ ਚਿਲੀਜ਼ 'ਚ ਅਸੀਂ ਕੁਝ ਫਿਲਮਾਂ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਨ੍ਹਾਂ 'ਚੋਂ ਹਰ ਫਿਲਮ 'ਚ ਮੈਂ ਨਹੀਂ ਹਾਂ। ਅਸੀਂ ਕੁਝ ਨੌਜਵਾਨ ਕਲਾਕਾਰਾਂ ਅਤੇ ਕੁਝ ਨਵੇਂ ਕਲਾਕਾਰਾਂ ਨੂੰ ਲਵਾਂਗੇ। ਮੈਂ ਫਿਲਮਾਂ ਦਾ ਨਿਰਮਾਤਾ ਹਾਂ ਤਾਂ ਜ਼ਾਹਿਰ ਹੈ ਕਿ ਪੂਰੀ ਤਰ੍ਹਾਂ ਇਨ੍ਹਾਂ ਨਾਲ ਜੁੜਿਆ ਰਹਾਂਗਾ, ਪ੍ਰਮੋਸ਼ਨ ਵੀ ਕਰਾਂਗਾ। ਅਜੇ ਇਨ੍ਹਾਂ ਪ੍ਰੋਜੈਕਟਾਂ ਦੀਆਂ ਕਹਾਣੀਆਂ 'ਤੇ ਕੰਮ ਚੱਲ ਰਿਹਾ ਹੈ। ਮੈਂ ਅਜੇ ਵੀ ਦੋ ਫਿਲਮਾਂ 'ਤੇ ਥੋੜ੍ਹਾ ਕੰਮ ਕਰ ਰਿਹਾ ਹਾਂ। ਇਸ ਪਿੱਛੋਂ ਇਨ੍ਹਾਂ 'ਚ ਰੁੱਝ ਜਾਣਾ ਹੈ। ਮੇਰੀ ਟੀਮ ਫਿਲਹਾਲ ਕਹਾਣੀ ਅਤੇ ਹੋਰ ਮੂਲ ਗੱਲਾਂ 'ਤੇ ਕੰਮ ਕਰ ਰਹੀ ਹੈ।''
ਉਨ੍ਹਾਂ ਹੋਰ ਕਿਹਾ, ''ਮੇਰੀਆਂ ਫਿਲਮਾਂ ਵਾਂਗ ਤਾਂ ਨਹੀਂ ਹੋਵੇਗਾ ਪਰ ਅਸੀਂ ਵਧੀਆ ਬਜਟ 'ਚ ਚੰਗੀਆਂ ਫਿਲਮਾਂ ਬਣਾਵਾਂਗੇ। ਮੈਂ ਤਾਂ ਆਪਣੀਆਂ ਫਿਲਮਾਂ 'ਚ ਵੀ ਬਜਟ ਨੂੰ ਨਹੀਂ ਦੇਖਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਕਿਸੇ ਤੋਂ ਉਧਾਰ ਨਹੀਂ ਲੈਂਦੇ, ਬੈਂਕ ਲੋਨ ਨਹੀਂ ਲੈਂਦੇ। ਅਸੀਂ ਆਪਣੀਆਂ ਫਿਲਮਾਂ ਆਪਣੇ ਪੈਸਿਆਂ ਨਾਲ ਬਣਾਉਂਦੇ ਹਾਂ। ਹਰ ਕਹਾਣੀ ਨੂੰ ਬਹੁਤੇ ਵੱਡੇ ਬਜਟ ਦੀ ਲੋੜ ਨਹੀਂ ਹੁੰਦੀ। ਸਾਡੇ ਕੋਲ ਬਹੁਤ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਨ੍ਹਾਂ ਤੋਂ ਇਲਾਵਾ ਨਵੇਂ ਚਿਹਰਿਆਂ ਨੂੰ ਵੀ ਲਿਆ ਸਕਦੇ ਹਾਂ। ਸਭ ਕਹਾਣੀ 'ਤੇ ਨਿਰਭਰ ਹੈ ਕਿ ਕੌਣ ਇਸ 'ਚ ਸਹੀ ਰਹੇਗਾ। ਨਵੇਂ ਲੋਕ ਵੀ ਆਉਣਗੇ ਤਾਂ ਇੰਡਸਟਰੀ ਅਤੇ ਦਰਸ਼ਕਾਂ ਦੇ ਸਾਹਮਣੇ ਵਧੇਰੇ ਪ੍ਰਤਿਭਾ ਹੋਵੇਗੀ।
'ਫਿਤੂਰ' ਦੇ ਪ੍ਰਮੋਸ਼ਨ ਦੌਰਾਨ ਦਿਖੀ ਕੈਟਰੀਨਾ-ਆਦਿਤਿਆ ਦੀ ਕੈਮਿਸਟਰੀ (ਦੇਖੋ ਤਸਵੀਰਾਂ)
NEXT STORY