ਐਂਟਰਟੇਨਮੈਂਟ ਡੈਸਕ : ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਹਰ ਸਾਲ ਕਰਵਾ ਚੌਥ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਅਜਿਹੇ 'ਚ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਫ਼ਿਲਮੀ ਹਸਤੀਆਂ ਦੀ ਗੱਲ ਨਾ ਕੀਤੀ ਜਾਵੇ, ਕਿਉਂਕਿ ਕਿਤੇ ਨਾ ਕਿਤੇ, ਕਰਵਾ ਚੌਥ ਨੂੰ ਕਿਵੇਂ ਮਨਾਉਣਾ ਹੈ, ਕੀ ਪਾਉਣ ਹੈ, ਕੀ ਟ੍ਰੈਂਡ ਹੈ, ਇਸ ਦੀ ਪ੍ਰੇਰਣਾ ਜ਼ਿਆਦਾਤਰ ਬਾਲੀਵੁੱਡ ਸਿਤਾਰਿਆਂ ਤੋਂ ਮਿਲਦੀ ਹੈ ਪਰ ਇਸ ਵਾਰ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਂਡ ਬਾਰੇ ਦੱਸਣ ਜਾ ਰਹੇ ਹਾਂ, ਜੋ ਬਿਲਕੁਲ ਵੱਖਰਾ ਹੈ ਯਾਨੀਕਿ ਬਾਲੀਵੁੱਡ ਦੀਆਂ ਕਈ ਪਤਨੀਆਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ ਪਰ ਕੁਝ ਸੈਲੇਬਸ ਅਜਿਹੇ ਹਨ, ਜੋ ਆਪਣੀਆਂ ਪਤਨੀਆਂ ਲਈ ਵਰਤ ਰੱਖਦੇ ਹਨ। ਜੀ ਹਾਂ, ਵਿੱਕੀ ਕੌਸ਼ਲ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਲਿਸਟ 'ਚ ਕਈ ਅਜਿਹੇ ਨਾਂ ਹਨ, ਜੋ ਆਪਣੀਆਂ ਪਤਨੀਆਂ ਲਈ ਵਰਤ ਰੱਖਦੇ ਹਨ।
ਵਿੱਕੀ ਕੌਸ਼ਲ-ਕੈਟਰੀਨਾ ਕੈਫ
ਬਾਲੀਵੁੱਡ ਦੀ ਖੂਬਸੂਰਤ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਕਰੋੜਾਂ ਲੋਕ ਫਾਲੋ ਕਰਦੇ ਹਨ ਅਤੇ ਇਹ ਦੋਵੇਂ ਬਹੁਤ ਸਾਰੇ ਲੋਕਾਂ ਦੇ ਚਹੇਤੇ ਹਨ। ਇਹੀ ਕਾਰਨ ਹੈ ਕਿ ਇਹ ਦੋਵੇਂ ਜੋ ਵੀ ਕਰਦੇ ਹਨ ਪ੍ਰਸ਼ੰਸਕ ਇਨ੍ਹਾਂ ਨੂੰ ਫਾਲੋ ਕਰਦੇ ਹਨ। ਦੱਸ ਦੇਈਏ ਕਿ ਕੈਟਰੀਨਾ ਦੇ ਨਾਲ ਵਿੱਕੀ ਵੀ ਕਰਵਾ ਚੌਥ ਦਾ ਵਰਤ ਰੱਖਦੇ ਹਨ।

ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਕਰੋੜਾਂ ਲੋਕਾਂ ਲਈ ਆਦਰਸ਼ ਹੈ। ਵਿਰਾਟ ਕੋਹਲੀ ਵੀ ਅਨੁਸ਼ਕਾ ਲਈ ਕਰਵਾ ਚੌਥ ਦਾ ਵਰਤ ਰੱਖਦੇ ਹਨ।

ਆਯੁਸ਼ਮਾਨ ਖੁਰਾਨਾ-ਤਾਹਿਰਾ ਕਸ਼ਯਪ
ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ਯਪ ਬੀ-ਟਾਊਨ ਦਾ ਪਾਵਰਫੁੱਲ ਕਪਲ ਹੈ। ਇੱਕ ਵਾਰ ਤਾਹਿਰਾ ਮੈਡੀਕਲ ਕਾਰਨਾਂ ਕਰਕੇ ਵਰਤ ਨਹੀਂ ਰੱਖ ਸਕੀ ਅਤੇ ਫਿਰ ਆਯੁਸ਼ਮਾਨ ਨੇ ਉਸ ਲਈ ਵਰਤ ਰੱਖਿਆ।

ਸ਼ਿਲਪਾ ਸ਼ੈਟੀ-ਰਾਜ ਕੁੰਦਰਾ
ਕਾਰੋਬਾਰੀ ਅਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਆਪਣੀ ਪਤਨੀ ਲਈ ਕਰਵਾ ਚੌਥ ਦਾ ਵਰਤ ਰੱਖਦੇ ਹਨ।

ਜੈ ਭਾਨੁਸ਼ਾਲੀ-ਮਾਹੀ ਵਿਜ
ਆਪਣੀ ਪਤਨੀ ਲਈ ਵਰਤ ਰੱਖਣ ਵਾਲੇ ਪਤੀਆਂ 'ਚ ਜੈ ਭਾਨੁਸ਼ਾਲੀ ਦਾ ਨਾਂ ਵੀ ਸ਼ਾਮਲ ਹੈ। ਉਹ ਹਰ ਸਾਲ ਆਪਣੀ ਪਤਨੀ ਮਾਹੀ ਵਿਜ ਲਈ ਕਰਵਾ ਚੌਥ ਦਾ ਵਰਤ ਰੱਖਦਾ ਹੈ।

ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ
ਅਭਿਸ਼ੇਕ ਬੱਚਨ ਨੇ ਆਪਣੀ ਚੰਨ ਵਰਗੀ ਪਤਨੀ ਐਸ਼ਵਰਿਆ ਰਾਏ ਬੱਚਨ ਲਈ ਕਰਵਾ ਚੌਥ ਦਾ ਵਰਤ ਕਈ ਵਾਰ ਰੱਖਿਆ ਹੈ।

ਦੱਸਣਯੋਗ ਹੈ ਕਿ ਹਰ ਸਾਲ ਕਰਵਾ ਚੌਥ 'ਤੇ ਪਤਨੀਆਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ ਪਰ ਬਾਲੀਵੁੱਡ ਸੈਲੀਬ੍ਰਿਟੀਜ਼ ਦਾ ਆਪਣੀਆਂ ਪਤਨੀਆਂ ਲਈ ਵਰਤ ਰੱਖਣ ਦਾ ਰੁਝਾਨ ਕੁਝ ਵੱਖਰਾ ਅਤੇ ਚੰਗਾ ਹੈ।
ਸਲਮਾਨ ਨਾਲ ਇਸ ਫ਼ਿਲਮਮੇਕਰ ਨੇ ਲਿਆ ਪੰਗਾ, ਕਰ ਦਿੱਤਾ ਇਹ ਕੰਮ
NEXT STORY