ਮੁੰਬਈ- ਬੀ.ਆਰ. ਚੋਪੜਾ ਦੇ ਮਸ਼ਹੂਰ ਸੀਰੀਅਲ 'ਮਹਾਂਭਾਰਤ' ਵਿੱਚ ਯੁਧਿਸ਼ਠਿਰ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਗਜੇਂਦਰ ਸਿੰਘ ਚੌਹਾਨ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਹਨ। ਮੁੰਬਈ ਪੁਲਸ ਦੀ ਮੁਸਤੈਦੀ ਸਦਕਾ ਉਨ੍ਹਾਂ ਦੀ ਪੂਰੀ ਰਕਮ ਵਾਪਸ ਮਿਲ ਗਈ ਹੈ।
ਕਿਵੇਂ ਹੋਈ ਠੱਗੀ?
69 ਸਾਲਾ ਗਜੇਂਦਰ ਚੌਹਾਨ, ਜੋ ਕਿ ਅੰਧੇਰੀ (ਪੱਛਮੀ) ਦੇ ਲੋਖੰਡਵਾਲਾ ਇਲਾਕੇ ਵਿੱਚ ਰਹਿੰਦੇ ਹਨ, ਨੂੰ ਫੇਸਬੁੱਕ 'ਤੇ ਡੀ-ਮਾਰਟ ਦੇ ਨਾਮ 'ਤੇ ਸਸਤੇ ਡਰਾਈ ਫਰੂਟਸ (ਸੁੱਕੇ ਮੇਵੇ) ਦਾ ਇੱਕ ਇਸ਼ਤਿਹਾਰ ਦਿਖਾਈ ਦਿੱਤਾ। ਜਿਵੇਂ ਹੀ ਉਨ੍ਹਾਂ ਨੇ ਆਰਡਰ ਦੇਣ ਲਈ ਦਿੱਤੇ ਗਏ ਲਿੰਕ 'ਤੇ ਕਲਿੱਕ ਕੀਤਾ ਅਤੇ ਵੈਰੀਫਿਕੇਸ਼ਨ ਲਈ ਆਇਆ ਓ.ਟੀ.ਪੀ. ਸਾਂਝਾ ਕੀਤਾ, ਉਨ੍ਹਾਂ ਦੇ ਐਚ.ਡੀ.ਐਫ.ਸੀ. ਬੈਂਕ ਖਾਤੇ ਵਿੱਚੋਂ 98,000 ਰੁਪਏ ਕੱਟੇ ਗਏ।
ਪੁਲਸ ਦੀ ਕਾਰਵਾਈ
ਠੱਗੀ ਦਾ ਅਹਿਸਾਸ ਹੁੰਦੇ ਹੀ ਅਦਾਕਾਰ ਨੇ ਓਸ਼ੀਵਾਰਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸਾਈਬਰ ਸੈੱਲ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਰੇਜ਼ਰਪੇ ਅਤੇ ਕ੍ਰੋਮਾ ਦੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਟ੍ਰਾਂਜੈਕਸ਼ਨ ਨੂੰ ਹੋਲਡ ਕਰਵਾ ਦਿੱਤਾ। ਪੁਲਸ ਦੀ ਇਸ ਤੇਜ਼ ਕਾਰਵਾਈ ਸਦਕਾ ਪੂਰੀ ਰਕਮ ਅਦਾਕਾਰ ਦੇ ਖਾਤੇ ਵਿੱਚ ਵਾਪਸ ਆ ਗਈ ਹੈ।
ਸੰਦੀਪ ਰੈੱਡੀ ਵਾਂਗਾ ਨੇ 'ਧੁਰੰਧਰ' ਦੀ ਕੀਤੀ ਪ੍ਰਸ਼ੰਸਾ
NEXT STORY