ਮੁੰਬਈ (ਬਿਊਰੋ) - ਰਾਮ ਚਰਨ ਦੀ ਫਿਲਮ ‘ਗੇਮ ਚੇਂਜਰ’ ਦੀ ਰਿਲੀਜ਼ ’ਚ ਸਿਰਫ ਤਿੰਨ ਹਫਤੇ ਬਾਕੀ ਹਨ। ਰਾਮ ਚਰਨ ਅਤੇ ਕਿਆਰਾ ਅਡਵਾਨੀ ਦੀ ਫਿਲਮ ‘ਗੇਮ ਚੇਂਜਰ’ ਅਗਲੇ ਸਾਲ 2025 ਵਿਚ 10 ਜਨਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਹੁਣੇ ਜਿਹੇ ਫਿਲਮ ਦਾ ਗਾਣਾ ‘ਡੋਪ’ ਰਿਲੀਜ਼ ਹੋਇਆ ਹੈ। ਇਸ ਫਿਲਮ ਨਾਲ ਅਦਾਕਾਰ 6 ਸਾਲਾਂ ਬਾਅਦ ਇਕ ਸੋਲੋ ਹੀਰੋ ਵਜੋਂ ਵੱਡੇ ਪਰਦੇ ’ਤੇ ਵਾਪਸੀ ਕਰ ਰਿਹਾ ਹੈ ਅਤੇ ਇਸ ਫਿਲਮ ਦਾ ਪਹਿਲਾ ਰਿਵਿਊ ‘ਪੁਸ਼ਪਾ-2’ ਦੇ ਨਿਰਦੇਸ਼ਕ ਸੁਕੁਮਾਰ ਦੁਆਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦੇ ਘਰ ਲੱਗੀ ਅੱਗ 'ਚ 80 ਸਾਲਾ ਔਰਤ ਜ਼ਖਮੀ, 9 ਲੋਕਾਂ ਨੂੰ ਬਚਾਇਆ
ਸੁਕੁਮਾਰ ਨੇ ਰਾਮ ਚਰਨ ਦੇ ਪਿਤਾ ਚਿਰੰਜੀਵੀ ਨਾਲ ਫਿਲਮ ‘ਗੇਮ ਚੇਂਜਰ’ ਦੇਖੀ। ਉਨ੍ਹਾਂ ਨੇ ਇਕ ਈਵੈਂਟ ਵਿਚ ਕਿਹਾ, ‘‘ਮੈਂ ਤੁਹਾਨੂੰ ਇਕ ਰਾਜ਼ ਦੱਸਦਾ ਹਾਂ। ਮੈਂ ਚਿਰੰਜੀਵੀ ਸਰ ਨਾਲ ਫਿਲਮ ਦੇਖੀ। ਇਸ ਲਈ ਮੈਂ ਫਿਲਮ ਦਾ ਪਹਿਲਾ ਰਿਵਿਊ ਦੇਣਾ ਚਾਹੁੰਦਾ ਹਾਂ। ਪਹਿਲਾ ਹਾਫ ਸ਼ਾਨਦਾਰ ਰਿਹਾ, ਇੰਟਰਵਲ ਤੋਂ ਬਾਅਦ ਬਲਾਕਬਸਟਰ। ਮੇਰੇ ’ਤੇ ਭਰੋਸਾ ਕਰੋ, ਸੈਕੰਡ ਹਾਫ, ਫਲੈਸ਼ਬੈਕ ਐਪੀਸੋਡ ਨੇ ਮੇਰੇ ਰੋਂਗਟੇ ਖੜ੍ਹੇ ਕਰ ਦਿੱਤੇ। ਇਹ ਜ਼ਬਰਦਸਤ ਹੈ, ਮੈਂ ਇਸ ਦਾ ਓਨਾ ਹੀ ਆਨੰਦ ਮਾਣਿਆ ਜਿਨਾਂ ਸ਼ੰਕਰ ਦੀ ‘ਜੈਂਟਲਮੈਨ’ ਅਤੇ ‘ਭਾਰਤੀਯੁਡੂ’ (ਇੰਡੀਅਨ) ਦਾ। ਉਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਯਕੀਨੀ ਤੌਰ ’ਤੇ ਨੈਸ਼ਨਲ ਐਵਾਰਡ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੱਲੂ ਅਰਜੁਨ ਦੀ ‘ਪੁਸ਼ਪਾ-2’ ਨੇ ਰਚਿਆ ਇਤਿਹਾਸ! 20ਵੇਂ ਦਿਨ ਮਾਰੀ ਵੱਡੀ ਬਾਜ਼ੀ
NEXT STORY