ਮੁੰਬਈ (ਬਿਊਰੋ) : ਫਿਲਮਸਾਜ਼ ਰਾਜ ਕੁਮਾਰ ਸੰਤੋਸ਼ੀ ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਆਪਣੀ ਅਗਲੀ ਫ਼ਿਲਮ ‘ਗਾਂਧੀ ਗੋਡਸੇ ਏਕ ਯੁੱਧ’ ਤੋਂ ਇਕ ਹੋਰ ਝਲਕ ਲੈ ਕੇ ਆਏ ਹਨ। ਟੀਜ਼ਰ ’ਚ 1947-1948 ਦੌਰਾਨ ਨੱਥੂਰਾਮ ਗੋਡਸੇ ਤੇ ਮਹਾਤਮਾ ਗਾਂਧੀ ਵਿਚਕਾਰ ਵਿਚਾਰਧਾਰਾਵਾਂ ਦੀ ਲੜਾਈ ਨੂੰ ਦਰਸਾਇਆ ਗਿਆ ਹੈ। ਇਹ ਫ਼ਿਲਮ 26 ਜਨਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।
ਇਤਿਹਾਸਕ ਕਿਰਦਾਰ ਦੀਪਕ ਅੰਤਾਨੀ, ਚਿਨਮਯ ਮੰਡਲੇਕਰ, ਆਰਿਫ਼ ਜ਼ਕਾਰੀਆ ਤੇ ਪਵਨ ਚੋਪੜਾ ਵਰਗੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੁਆਰਾ ਪੇਸ਼ ਕੀਤੇ ਜਾਣਗੇ। ਇਸ ਫ਼ਿਲਮ ’ਚ ਤਨੀਸ਼ਾ ਸੰਤੋਸ਼ੀ ਤੇ ਅਨੁਜ ਸੈਣੀ ਵੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਟੀਜ਼ਰ ਦਰਸ਼ਕਾਂ ਨੂੰ ਮਹਾਤਮਾ ਗਾਂਧੀ ਤੇ ਨੱਥੂਰਾਮ ਗੋਡਸੇ ਦੇ ਦਾਇਰੇ ਦੀ ਸਹੀ ਝਲਕ ਦਿੰਦਾ ਹੈ, ਜਿਸ ਨੇ ਫ਼ਿਲਮ ਦੀ ਰਿਲੀਜ਼ ਲਈ ਉਨ੍ਹਾਂ ਦੀ ਉਮੀਦ ਵਧਾ ਦਿੱਤੀ ਹੈ। ਇਹ ਫ਼ਿਲਮ ਕਾਲਪਨਿਕ ਦੁਨੀਆ ਦੇ ਆਲੇ-ਦੁਆਲੇ ਘੁੰਮਦੀ ਹੈ, ਜਿੱਥੇ ਮਹਾਤਮਾ ਗਾਂਧੀ ਹਮਲੇ ਤੋਂ ਬਚ ਜਾਂਦੇ ਹਨ ਤੇ ਬਾਅਦ ’ਚ ਜੇਲ੍ਹ ’ਚ ਗੋਡਸੇ ਨੂੰ ਮਿਲਦੇ ਹਨ। ਗੱਲਬਾਤ ਦੌਰਾਨ ਉਨ੍ਹਾਂ ਵਿਚਕਾਰ ਜ਼ਬਰਦਸਤ ਬਹਿਸ ਹੋ ਜਾਂਦੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਪੰਜਾਬੀ ਦੇ ਨਾਲ-ਨਾਲ ਹਿੰਦੀ ਗੀਤਾਂ ’ਚ ਕਮਾਲ ਕਰ ਰਿਹੈ ਗੀਤਕਾਰ ਰਾਣਾ ਸੋਤਲ
NEXT STORY