ਮੁੰਬਈ (ਬਿਊਰੋ)– ਬਾਕਸ ਆਫਿਸ ’ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਰਹੀ ‘ਗੰਗੂਬਾਈ ਕਾਠੀਆਵਾੜੀ’ ਨੇ ਜੋ ਧੂਮ ਮਚਾ ਰੱਖੀ ਹੈ, ਉਸ ਨੂੰ ਫਿਲਹਾਲ ਰੋਕਣਾ ਕਿਸੇ ਦੇ ਵੱਸ ’ਚ ਨਹੀਂ ਹੈ। ਸਾਰੇ ਨੰਬਰਾਂ ਨੂੰ ਪਾਰ ਕਰਦਿਆਂ ਆਲੀਆ ਦੀ ਇਹ ਫ਼ਿਲਮ ਜਲਦ 100 ਕਰੋੜ ਕਲੱਬ ’ਚ ਸ਼ਾਮਲ ਹੋਣ ਵਾਲੀ ਹੈ।
‘ਗੰਗੂਬਾਈ ਕਾਠੀਆਵਾੜੀ’ ਦੀ ਤਾਬੜਤੋੜ ਕਮਾਈ ਦਾ ਸਿਲਸਿਲਾ ਜਾਰੀ ਹੈ। ਫ਼ਿਲਮ ਨੇ 6 ਦਿਨਾਂ ’ਚ 63.53 ਕਰੋੜ ਰੁਪਏ ਕਮਾ ਲਏ ਹਨ। ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਂਝੇ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ
ਤਰਣ ਨੇ ਟਵੀਟ ਕਰਕੇ ਦੱਸਿਆ ਕਿ ਫ਼ਿਲਮ ਨੇ ਬੁੱਧਵਾਰ ਨੂੰ 6.21 ਕਰੋੜ ਦੀ ਕਮਾਈ ਕੀਤੀ ਹੈ। ‘ਗੰਗੂਬਾਈ ਕਾਠੀਆਵਾੜੀ’ 100 ਕਰੋੜ ਕਲੱਬ ਵੱਲ ਵੱਧ ਰਹੀ ਹੈ।
ਆਪਣੇ ਟਵੀਟ ’ਚ ਤਰਣ ਆਦਰਸ਼ ਨੇ ਲਿਖਿਆ, ‘ਛੇਵੇਂ ਦਿਨ ਫ਼ਿਲਮ ਸਾਲਿਡ ਬਣੀ ਰਹੀ। ਜੇਕਰ ਫ਼ਿਲਮ ਦੂਜੇ ਹਫ਼ਤੇ ਵੀ ਅਜਿਹੀ ਮਜ਼ਬੂਤੀ ਨਾਲ ਬਣੀ ਰਹੀ ਤਾਂ ਇਹ ਫ਼ਿਲਮ ਪੋਸਟ ਪੈਨਡੈਮਿਕ 100 ਕਰੋੜ ਰੁਪਏ ਕਮਾਉਣ ਵਾਲੀ ਚੌਥੀ ਫ਼ਿਲਮ ਹੋਵੇਗੀ।’
ਇਸ ਤੋਂ ਪਹਿਲਾਂ ‘ਸੂਰਿਆਵੰਸ਼ੀ’, ‘83’ ਤੇ ‘ਪੁਸ਼ਪਾ’ ਨੇ 100 ਕਰੋੜ ਰੁਪਏ ਕਲੱਬ ’ਚ ਐਂਟਰੀ ਲਈ ਸੀ। ਹੁਣ ਆਲੀਆ ਦੀ ਫ਼ਿਲਮ ਜਿਸ ਤਰ੍ਹਾਂ ਕਮਾਈ ਕਰ ਰਹੀ ਹੈ, ਉਸ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਜਲਦ ਹੀ 100 ਕਰੋੜ ਕਲੱਬ ’ਚ ਸ਼ਾਮਲ ਹੋ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੇਖੋ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਕੀ ਕਰਦੇ ਨੇ ਦਿਲਜੀਤ ਦੋਸਾਂਝ (ਵੀਡੀਓ)
NEXT STORY