ਐਂਟਰਟੇਨਮੈਂਟ ਡੈਸਕ : ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਕੁਝ ਅਜਿਹੇ ਸਿਤਾਰੇ ਰਹੇ ਹਨ ਜਿਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਆਪਣੀ ਪਛਾਣ ਬਣਾਈ, ਪਰ ਕਿਸਮਤ ਨੇ ਉਨ੍ਹਾਂ ਨੂੰ ਬਹੁਤ ਜਲਦੀ ਸਾਡੇ ਤੋਂ ਖੋਹ ਲਿਆ। ਅਜਿਹੀ ਹੀ ਇੱਕ ਦਰਦਨਾਕ ਕਹਾਣੀ ਅਦਾਕਾਰ ਇੰਦਰ ਠਾਕੁਰ ਦੀ ਹੈ, ਜਿਨ੍ਹਾਂ ਨੇ 35 ਸਾਲ ਦੀ ਛੋਟੀ ਉਮਰ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਇੰਦਰ, ਹਿੰਦੀ ਸਿਨੇਮਾ ਦੇ ਮਸ਼ਹੂਰ ਵਿਲਨ ਹੀਰਾ ਲਾਲ ਠਾਕੁਰ ਦੇ ਬੇਟੇ ਸਨ।
ਇਹ ਵੀ ਪੜ੍ਹੋ: ਦਿੱਗਜ ਪੰਜਾਬੀ Singer ਨੇ ਰਚਿਆ ਇਤਿਹਾਸ ! ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗਾਇਕਾਂ 'ਚ ਹੋਇਆ ਸ਼ੁਮਾਰ

1982 ਦੀ ਬਲਾਕਬਸਟਰ ਫਿਲਮ 'ਨਦੀਆ ਕੇ ਪਾਰ' ਵਿੱਚ ਮੁੱਖ ਅਦਾਕਾਰ ਦੀ ਭੂਮਿਕਾ ਨਿਭਾਉਣ ਵਾਲੇ ਇੰਦਰ ਠਾਕੁਰ ਦਾ 23 ਜੂਨ 1985 ਨੂੰ ਇਕ ਦਰਦਨਾਕ ਜਹਾਜ਼ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ। ਉਹ ਏਅਰ ਇੰਡੀਆ ਦੀ ਉਡਾਣ 182 (ਜਿਸ ਨੂੰ 'ਕਨਿਸ਼ਕ' ਵੀ ਕਿਹਾ ਜਾਂਦਾ ਹੈ) ਵਿੱਚ ਆਪਣੀ ਪਤਨੀ ਅਤੇ ਬੱਚੇ ਨਾਲ ਸਫਰ ਕਰ ਰਹੇ ਸਨ। ਇਹ ਜਹਾਜ਼ ਟੋਰਾਂਟੋ ਤੋਂ ਲੰਡਨ ਹੁੰਦੇ ਹੋਏ ਭਾਰਤ ਆ ਰਿਹਾ ਸੀ। ਜਹਾਜ਼ ਦੇ ਲੈਂਡ ਹੋਣ ਨੂੰ ਸਿਰਫ 45 ਮਿੰਟ ਬਚੇ ਸਨ, ਜਦੋਂ ਅੱਤਵਾਦੀਆਂ ਨੇ ਇਸ ਵਿੱਚ ਬੰਬ ਧਮਾਕਾ ਕਰ ਦਿੱਤਾ। ਜਾਂਚ ਤੋਂ ਪਤਾ ਲੱਗਾ ਸੀ ਕਿ ਜਹਾਜ਼ ਵਿੱਚ ਇੱਕ ਸੂਟਕੇਸ ਵਿੱਚ ਬੰਬ ਰੱਖਿਆ ਗਿਆ ਸੀ। ਧਮਾਕੇ ਮਗਰੋਂ ਜਹਾਜ਼ ਆਇਰਲੈਂਡ ਦੇ ਤੱਟ ਨੇੜੇ ਅਟਲਾਂਟਿਕ ਮਹਾਸਾਗਰ ਵਿੱਚ ਜਾ ਡਿੱਗਿਆ।ਜਹਾਜ਼ ਵਿੱਚ ਸਵਾਰ ਕੁੱਲ 329 ਲੋਕਾਂ ਵਿੱਚੋਂ ਬਚਾਅ ਟੀਮਾਂ ਨੂੰ ਸਮੁੰਦਰ ਵਿੱਚੋਂ ਸਿਰਫ਼ 132 ਲੋਕਾਂ ਦੀਆਂ ਲਾਂਸ਼ਾਂ ਹੀ ਮਿਲ ਸਕੀਆਂ ਸਨ। ਬਾਕੀ 197 ਲੋਕ (ਜਿਨ੍ਹਾਂ ਵਿੱਚ ਇੰਦਰ ਠਾਕੁਰ ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਸੀ) ਹਮੇਸ਼ਾ ਲਈ ਉਸ ਡੂੰਘੇ ਸਮੁੰਦਰ ਵਿੱਚ ਹੀ ਦਫ਼ਨ ਹੋ ਗਏ।
ਇਹ ਵੀ ਪੜ੍ਹੋ: ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ ਮਾਰ ਕਈਆਂ ਨੂੰ ਕੀਤਾ ਰੈਸਕਿਊ

ਦੱਸ ਦੇਈਏ ਕਿ ਇਸੇ ਸਾਲ ਇੰਦਰ ਠਾਕੁਰ ਨੇ ਨਿਊਯਾਰਕ ਵਿੱਚ ਵਰਲਡ ਮਾਡਲਿੰਗ ਐਸੋਸੀਏਸ਼ਨ ਕਨਵੈਨਸ਼ਨ ਵਿੱਚ ਇੰਟਰਨੈਸ਼ਨਲ ਫੈਸ਼ਨ ਡਿਜ਼ਾਈਨਰ ਆਫ ਦਿ ਈਅਰ ਦਾ ਪੁਰਸਕਾਰ ਜਿੱਤਿਆ ਸੀ। ਉਨ੍ਹਾਂ ਦਾ ਫਿਲਮੀ ਕਰੀਅਰ ਕਾਫ਼ੀ ਛੋਟਾ ਸੀ। ਇੰਦਰ ਆਪਣੇ ਕਰੀਅਰ ਵਿੱਚ ਸਿਰਫ 4 ਫਿਲਮਾਂ "ਨਦੀਆ ਕੇ ਪਾਰ" ਤੋਂ ਇਲਾਵਾ "ਚਟਪਟੀ", "ਹੀਰੋ" ਅਤੇ "ਤੁਲਸੀ" ਵਿਚ ਵੀ ਨਜ਼ਰ ਆਏ ਸਨ।

ਇਹ ਵੀ ਪੜ੍ਹੋ: ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚਿਆਨ ਵਿਕਰਮ ਦੀ ਫਿਲਮ "ਵੀਰਾ ਧੀਰਾ ਸੂਰਨ 2" ਦਾ ਇਸ ਦਿਨ ਹੋਵੇਗਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
NEXT STORY