ਜਲੰਧਰ (ਸੋਮ) : ਗਾਇਕ ਗੀਤਾ ਜ਼ੈਲਦਾਰ ਦਾ ਨਵਾਂ ਗੀਤ 'ਦਰਸ਼ਨ' ਬੀਤੇ ਦਿਨੀਂ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਈ-3 ਯੂ.ਕੇ. ਰਿਕਾਰਡਜ਼ ਕੰਪਨੀ ਦੀ ਪੇਸ਼ਕਸ਼ ਬਾਬੂ ਸਿੰਘ ਮਾਨ ਵੱਲੋਂ ਕਲਮਬੱਧ ਇਸ ਗੀਤ ਦਾ ਮਿਊਜ਼ਿਕ ਡੀ.ਜੇ. ਹਰਵ ਨੇ ਤਿਆਰ ਕੀਤਾ ਹੈ।
ਗੀਤ ਦਾ ਵੀਡੀਓ ਫਿਲਮਾਂਕਣ ਅਮਰਿੰਦਰ ਸਿਆਣ ਤੇ ਵਰਿੰਦਰਪਾਲ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਯੂ-ਟਿਊਬ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਥੇ ਵੱਡੀ ਗਿਣਤੀ ਦਰਸ਼ਕਾਂ ਵੱਲੋਂ ਪਸੰਦ ਕਰਨ ਤੋਂ ਇਲਾਵਾ ਸੋਸ਼ਲ ਸਾਈਟਾਂ 'ਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
'ਨੀਰਜਾ' ਤੋਂ ਖੁਸ਼ ਹਨ ਨੀਰਜਾ ਭਨੋਟ ਦੇ ਭਰਾ
NEXT STORY