ਮੁੰਬਈ : ਦਲੇਰ ਏਅਰ ਹੋਸਟੈੱਸ ਨੀਰਜਾ ਭਨੋਟ ਦੇ ਦੋਹਾਂ ਭਰਾਵਾਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੀ ਬਾਲੀਵੁੱਡ ਬਾਇਓਪਿਕ 'ਨੀਰਜਾ' ਤੋਂ ਖੁਸ਼ ਹਨ। ਨੀਰਜਾ ਭਨੋਟ ਨੇ 1986 'ਚ ਇਕ ਜਹਾਜ਼ ਅਗਵਾ ਹੋਣ ਦੀ ਘਟਨਾ ਵਿਚ ਆਪਣੀ ਜਾਨ 'ਤੇ ਖੇਡ ਕੇ ਯਾਤਰੀਆਂ ਦੀ ਜਾਨ ਬਚਾਈ ਸੀ। ਨੀਰਜਾ ਦੇ ਭਰਾ ਅਖਿਲ ਅਤੇ ਅਨੀਸ਼ ਨੇ ਮਾਣ ਨਾਲ ਮੁੰਬਈ ਵਿਚ ਇਕ ਸਮਾਗਮ ਦੌਰਾਨ ਇਸ ਫਿਲਮ ਦਾ ਟ੍ਰੇਲਰ ਪੇਸ਼ ਕੀਤਾ ਸੀ। ਉਥੇ ਹੀ ਉਹ ਫਿਲਮ ਦੀਆਂ ਕੁਝ ਝਲਕੀਆਂ ਦਿਖਾਏ ਜਾਣ ਤੋਂ ਕਾਫੀ ਖੁਸ਼ ਸਨ। ਫਿਲਮ ਵਿਚ ਸੋਨਮ ਕਪੂਰ ਨੀਰਜਾ ਭਨੋਟ ਦਾ ਕਿਰਦਾਰ ਨਿਭਾਅ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ 'ਨੀਰਜਾ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਜਿਸ 'ਚ ਨੀਰਜਾ ਬਣੀ ਸੋਨਮ ਦੇ ਸਿਰ 'ਤੇ ਬੰਦੂਕ ਤਾਣੀ ਹੋਈ ਹੈ ਅਤੇ ਉਹ ਆਪਣੇ ਕਲਾਵੇ 'ਚ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੀ ਰੱਖਿਆ ਕਰ ਰਹੀ ਹੈ। ਸੋਨਮ ਨੇ ਇਸ ਪੋਸਟਰ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਟਵੀਟ ਕੀਤਾ, ''ਨੀਰਜਾ ਦਾ ਪਹਿਲਾ ਪੋਸਟਰ... ਬੜਾ ਮਾਣ ਹੋ ਰਿਹਾ ਹੈ.. ਫਿਲਮ 19 ਫਰਵਰੀ ਨੂੰ ਆਵੇਗੀ।''
ਜ਼ਿਕਰਯੋਗ ਹੈ ਕਿ ਰਾਮ ਮਾਧਵਾਨੀ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਸੋਨਮ ਤੋਂ ਇਲਾਵਾ ਸ਼ੇਖਰ ਰਵਜਿਆਨੀ ਅਤੇ ਸ਼ਬਾਨਾ ਆਜ਼ਮੀ ਦੇ ਵੀ ਅਹਿਮ ਕਿਰਦਾਰ ਹਨ।
ਹਾਥੀ ਦੀ ਸਵਾਰੀ ਹੈ ਭਗਵਾਨ ਗਣੇਸ਼ ਦਾ ਅਪਮਾਨ : ਨੀਲ ਨਿਤਿਨ ਮੁਕੇਸ਼
NEXT STORY