ਮੁੰਬਈ : ਬਾਲੀਵੁੱਡ ਦੀ ਚੁਲਬੁਲੀ ਅਦਾਕਾਰਾ ਜੇਨੇਲੀਆ ਡਿਸੂਜ਼ਾ (ਦੇਸ਼ਮੁਖ) ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ। ਖ਼ਬਰਾਂ ਦੀ ਮੰਨੀਏ ਤਾਂ ਜੇਨੇਲੀਆ ਦੁਬਾਰਾ ਮਾਂ ਬਣਨ ਵਾਲੀ ਹੈ। ਦੱਸ ਦੇਈਏ ਕਿ ਸਾਲ 2014 'ਚ ਜੇਨੇਲੀਆ ਨੇ ਆਪਣੇ ਪਹਿਲੇ ਬੇਟੇ ਰਿਆਨ ਨੂੰ ਜਨਮ ਦਿੱਤਾ ਸੀ। ਬੀਤੀ 24 ਨਵੰਬਰ ਨੂੰ ਉਸ ਨੇ ਰਿਆਨ ਦਾ ਪਹਿਲਾ ਜਨਮ ਦਿਨ ਮਨਾਇਆ ਸੀ।
ਜ਼ਿਕਰਯੋਗ ਹੈ ਕਿ ਸਾਲ 2012 'ਚ ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨਾਲ ਜੇਨੇਲੀਆ ਡਿਸੂਜ਼ਾ ਨੇ ਪ੍ਰੇਮ ਵਿਆਹ ਕਰਵਾਇਆ ਸੀ। ਇਸ ਪਿੱਛੇ ਬਹੁਤ ਹੀ ਪਿਆਰੀ ਪ੍ਰੇਮ ਕਹਾਣੀ ਹੈ। 2003 'ਚ ਆਈ ਫਿਲਮ 'ਤੁਝੇ ਮੇਰੀ ਕਸਮ' ਦੇ ਸੈੱਟ 'ਤੇ ਉਨ੍ਹਾਂ ਨੂੰ ਪਿਆਰ ਹੋਇਆ ਸੀ। ਖਾਸ ਗੱਲ ਇਹ ਹੈ ਕਿ ਕੇ. ਵਿਜਯਾ ਰਾਵ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਰਾਹੀਂ ਦੋਹਾਂ ਸਿਤਾਰਿਆਂ ਨੇ ਫਿਲਮ ਜਗਤ 'ਚ ਸ਼ੁਰੂਆਤ ਕੀਤੀ ਸੀ।
ਗਾਇਕ ਬਣ ਗਏ ਫਰਹਾਨ ਅਖ਼ਤਰ, ਗਾਇਆ 'ਵਜ਼ੀਰ' ਲਈ ਗਾਣਾ
NEXT STORY