ਮੁੰਬਈ (ਬਿਊਰੋ)– ਕਿਸੇ ਇਨਸਾਨ ਲਈ ਸਭ ਤੋਂ ਜ਼ਰੂਰੀ ਹੈ ਪਿਆਰ। ਇਸ ਪਿਆਰ ਨੂੰ ਪਾਉਣ ਲਈ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦੇ ਬਾਰੇ ’ਚ ਬਿਆਨ ਕਰਦੀ ਹੈ ਮਰਡਰ ਮਿਸਟਰੀ ਥ੍ਰਿਲਰ ‘ਗਿਰਗਿਟ’। ਆਪਣੇ ਨਾਂ ਦੀ ਤਰ੍ਹਾਂ ਹੀ ਇਸ ਦੀ ਕਹਾਣੀ ਵੀ ਬੇਹੱਦ ਰੰਗੀਨ ਹੈ।
ਇਹ ਖ਼ਬਰ ਵੀ ਪੜ੍ਹੋ : ਰਿਹਾਅ ਹੁੰਦਿਆਂ ਹੀ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੇ ਕੀਤਾ ਇਹ ਕੰਮ
ਸ਼ੋਅ ਦੀ ਕਹਾਣੀ ਦੱਸਦੀ ਹੈ ਕਿ ਹਰ ਵਿਅਕਤੀ ਦੇ ਦੋ ਚਿਹਰੇ ਹੁੰਦੇ ਹਨ, ਜੋ ਉਹ ਦਿਸਦਾ ਹੈ, ਅਸਲ ’ਚ ਉਹ ਹੁੰਦਾ ਨਹੀਂ ਹੈ ਤੇ ਅਸੀਂ ਸਾਰੇ ਅਖੀਰ ’ਚ ਸਿਰਫ ਗਿਰਗਿਟ ਹਾਂ, ਜੋ ਆਪਣੀਆਂ ਇੱਛਾਵਾਂ ਤੇ ਸਵਾਰਥੀ ਜ਼ਰੂਰਤਾਂ ਦੇ ਅਨੁਸਾਰ ਹਾਲਾਤ ’ਚ ਹੇਰ-ਫੇਰ ਕਰਕੇ ਆਪਣਾ ਅਸਲੀ ਰੰਗ ਦਿਖਾ ਹੀ ਦਿੰਦੇ ਹਾਂ।
ਰਣਵੀਰ ਖੇਤਾਨ ਦਾ ਕਿਰਦਾਰ ਨਿਭਾਅ ਰਹੇ ਨਕੁਲ ਰੌਸ਼ਨ ਸਹਿਦੇਵ ਕਹਿੰਦੇ ਹਨ, ‘ਮੈਂ ਇਸ ਸ਼ੋਅ ’ਚ ਬੇਹੱਦ ਸਾਫ਼ ਦਿਲ ਇਨਸਾਨ ਦਾ ਕਿਰਦਾਰ ਨਿਭਾਅ ਰਿਹਾ ਹਾਂ। ਉਹ ਇਹੀ ਚਾਹੁੰਦਾ ਹੈ ਕਿ ਉਸ ਦੀ ਹਰ ਕਮੀ ਨੂੰ ਨਜ਼ਰਅੰਦਾਜ਼ ਕਰਕੇ ਹਰ ਕੋਈ ਉਸ ਦੇ ਨਾਲ ਰਹੇ। ਉਹ ਆਪਣੀ ਪਤਨੀ ਜਾਨ੍ਹਵੀ ਨੂੰ ਬਹੁਤ ਪਿਆਰ ਕਰਦਾ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
...ਤਾਂ ਹੁਣ ਇਸ ਦਿਨ ਅਫਸਾਨਾ ਖ਼ਾਨ ਤੇ ਸਾਜ਼ ਬੱਝਣਗੇ ਵਿਆਹ ਦੇ ਬੰਧਨ 'ਚ
NEXT STORY